04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮੌਨਸੂਨ 'ਚ ਵਿਆਹ ਹੈ ਤਾਂ ਕੰਮ ਆਉਣਗੇ ਇਹ ਨੁਕਤੇ

ਅਜੀਤ ਡੈਸਕ 09-07-2026

ਕੀ ਤੁਸੀਂ ਇਸ ਮੌਨਸੂਨ ਦੇ ਮੌਸਮ ਵਿਚ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹੋ?
ਵਾਟਰ ਪਰੂਫ਼ ਮੇਕਅਪ : ਮੌਨਸੂਨ ਦੇ ਸੀਜ਼ਨ ਵਿਚ ਵਿਆਹਾਂ ਵਿਚ ਦੁਲਹਨ ਨੂੰ ਮੇਕਅਪ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਲਈ ਵਾਟਰਪਰੂਫ਼ ਮੇਕਅਪ ਨੂੰ ਅਪਣਾਉਣਾ ਚਾਹੀਦਾ। ਮੌਨਸੂਨ ਵਿਚ ਬਾਰਿਸ਼ ਅਤੇ ਹੁੰਮਸ ਦੇ ਚਲਦਿਆਂ ਤੁਹਾਡਾ ਮੇਕਅਪ ਪੂਰੀ ਤਰ੍ਹਾਂ ਖ਼ਰਾਬ ਹੋ ਸਕਦਾ ਹੈ। ਇਸ ਲਈ ਮੇਰੀ ਸਲਾਹ ਹੈ ਕਿ ਸਾਧਾਰਨ ਮੇਕਅਪ ਉਤਪਾਦਾਂ ਦੀ ਬਜਾਏ ਵਾਟਰਪਰੂਫ਼ ਸੁੰਦਰਤਾ ਉਤਪਾਦਾਂ ਨੂੰ ਪਹਿਲ ਦਿਓ। ਬਾਰਿਸ਼ ਦੀ ਫੁਹਾਰ ਜਾਂ ਭਾਵਨਾਤਮਿਕ ਪਲਾਂ ਵਿਚ ਅੱਖਾਂ ਤੋਂ ਅੱਥਰੂਆਂ ਨਾਲ ਸਾਧਾਰਨ ਮੇਕਅਪ ਖਰਾਬ ਹੋ ਸਕਦਾ ਹੈ। ਜਿਸ ਨਾਲ ਤੁਹਾਡਾ ਚਿਹਰਾ ਭੱਦਾ ਦਿਸ ਸਕਦਾ ਹੈ, ਵਿਆਹ ਤੋਂ ਹਫ਼ਤਾ ਪਹਿਲਾਂ ਮੇਕਅਪ ਟ੍ਰਾਇਲ ਜ਼ਰੂਰ ਕਰ ਲਓ। ਆਪਣੇ ਮੇਕਅਪ ਕਲਾਕਾਰ ਤੋਂ ਮੇਕਅਪ ਕਰਵਾਉਣ ਦੇ ਬਾਅਦ ਚਿਹਰੇ 'ਤੇ ਪਾਣੀ ਦੇ ਛੱਟੇ ਮਾਰੋ ਜਿਸ ਨਾਲ ਤੁਹਾਨੂੰ ਮੇਕਅਪ ਦੀ ਗੁਣਵੱਤਾ ਦਾ ਅਹਿਸਾਸ ਹੋ ਜਾਵੇਗਾ ਅਤੇ ਕਮੀਆਂ ਨੂੰ ਤੁਸੀਂ ਸਮੇਂ ਰਹਿੰਦੇ ਦੂਰ ਕਰ ਸਕੋਗੇ। ਜੇਕਰ ਤੁਹਾਡੇ ਵਾਲ ਫ੍ਰੀਜੀ ਹਨ ਤਾਂ ਵੀ ਹੇਅਰ ਸਟਾਈਲਿਸਟ ਤੋਂ ਨਮੀ ਦੀ ਵਜ੍ਹਾ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸਮੇਂ ਰਹਿੰਦੇ ਉਪਾਅ ਕਰ ਸਕਦੇ ਹੋ। ਮੌਨਸੂਨ ਵਿਚ ਮੇਕਅਪ ਨੂੰ ਬਣਾਈ ਰੱਖਣ ਲਈ ਟ੍ਰੇਨਸੁਲੇਂਟ ਪਾਊਡਰ ਦੀ ਵਰਤੋਂ ਕਰੋ ਜੋ ਕਿ ਨਮੀ ਦੀ ਜ਼ਿਆਦਾ ਮਾਤਰਾ ਅਤੇ ਤੇਲਾਂ ਨੂੰ ਸੋਕਣ ਵਿਚ ਮਦਦ ਕਰੇਗਾ। ਜਿਸ ਨਾਲ ਤੁਹਾਡੀ ਫਾਊਂਡੇਸ਼ਨ ਬਣੀ ਰਹੇਗੀ। ਆਪਣੇ ਚਿਹੇਰ ਨੂੰ ਕਲੀਨਜ਼ਰ ਨਾਲ ਧੋ ਕੇ ਇਸ 'ਤੇ ਜੰਮੇ ਮੈਲ ਅਤੇ ਗੰਦਗੀ ਨੂੰ ਹਟਾ ਕੇ ਹਲਕਾ ਤੇਲ ਮੁਕਤ ਮਾਈਸਚਰਾਈਜ਼ਰ ਲਗਾਓ। ਇਸ ਨਾਲ ਤੁਹਾਡੀ ਮੇਕਅਪ ਲਈ ਮੁਲਾਇਮ ਕੈਨਵਸ ਤਿਆਰ ਹੋ ਜਾਵੇਗਾ। ਬਰਸਾਤ ਵਿਚ ਤੁਸੀਂ ਵਾਟਰ ਪਰੂਫ਼ ਲਿਕੁਇਡ ਬਿੰਦੀ ਲਗਾਓ ਨਹੀਂ ਤਾਂ ਬਾਜ਼ਾਰ ਵਿਚ ਮਿਲਣ ਵਾਲੀ ਸਟਿੱਕਰ ਵਾਲੀ, ਨਗਾਂ ਵਾਲੀ ਜਾਂ ਕੁੰਦਨ ਵਾਲੀ ਸੁੰਦਰ ਡਿਜ਼ਾਈਨ ਵਾਲੀ ਬਿੰਦੀਆਂ ਲਗਾ ਸਕਦੇ ਹੋ, ਇਹ ਬਿੰਦੀਆਂ ਫੈਲਦੀਆਂ ਨਹੀਂ ਹਨ।
ਵਿਆਹ ਦਾ ਪਹਿਰਾਵਾ : ਹਲਕੇ, ਸਾਹ ਲੈਣਯੋਗ, ਆਰਗੇਨਾ, ਸ਼ਿਫਾਨ, ਕ੍ਰੈਪ, ਸਾਟਨ ਅਤੇ ਜਾਰਜੇਟ ਵਰਗੇ ਕੱਪੜੇ ਚੁਣੋ, ਜੋ ਪਾਣੀ ਵਿਚ ਟਿਕਾਊ ਹੋਣ। ਇਸ ਤਰ੍ਹਾਂ ਦੇ ਹਲਕੇ ਅਤੇ ਸਾਹ ਲੈਣ ਯੋਗ ਕੱਪੜੇ ਮੌਨਸੂਨ ਦੌਰਾਨ ਪਾਣੀ ਨੂੰ ਝੱਲ ਸਕਦੇ ਹਨ ਅਤੇ ਨਮੀ ਸੋਕ ਸਕਦੇ ਹਨ।
ਇਸ ਮੌਸਮ ਵਿਚ ਪਹਿਰਾਵੇ ਦੀ ਚੋਣ ਵੀ ਕਾਫ਼ੀ ਮਹੱਤਵਪੂਰਨ ਮੰਨੀ ਜਾਂਦੀ ਹੈ। ਵਿਆਹ ਦੌਰਾਨ ਸਟਾਈਲਿਸ਼ ਅਤੇ ਸਹਿਜ ਦਿਸਣ ਲਈ ਵਿਆਹ ਦੀ ਸਹੀ ਪੁਸ਼ਾਕ ਦੀ ਚੋਣ ਮਹੱਤਵਪੂਰਨ ਹੁੰਦੀ ਹੈ।
ਘੱਟ ਤੋਂ ਘੱਟ ਕਢਾਈ ਦੀ ਚੋਣ : ਜ਼ਿਆਦਾਤਰ ਦੁਲਹਣਾਂ ਪੁਸ਼ਾਕ ਦੀ ਚੋਣ ਕਰਦੇ ਸਮੇਂ ਮਖਮਲ, ਜਰੀ, ਬੇਲ ਬੂਟੇਦਾਰ ਕੱਪੜੇ ਭਾਵ ਭਾਰੀ ਪੋਸ਼ਾਕ ਦੀ ਚੋਣ ਕਰਦੀਆਂ ਹਨ, ਬਾਰਿਸ਼ ਦੇ ਪਾਣੀ ਵਿਚ ਭਿੱਜਣ ਨਾਲ ਇਸ ਦੀ ਕਢਾਈ ਖਰਾਬ ਹੋ ਸਕਦੀ ਹੈ। ਮੌਨਸੀਨ ਦੇ ਮੌਸਮ ਵਿਚ ਸਿਲਕ ਦੀ ਪੁਸ਼ਾਕ ਕਾਫ਼ੀ ਅਰਾਮਦਾਇਕ ਸਾਬਿਤ ਹੁੰਦੀ ਹੈ। ਸਿਲਕ ਦੀ ਸੁੰਦਰ ਸਜਾਵਟ ਹੁੰਦੀ ਹੈ ਜੋ ਕਿ ਕਿਸੇ ਵੀ ਪੋਸ਼ਾਕ ਵਿਚ ਚਾਰ ਚੰਨ ਲਗਾ ਦਿੰਦੀ ਹੈ। ਹਲਕੀ ਅਤੇ ਪਤਲੀ ਸਿਲਕ ਗਰਮੀ ਅਤੇ ਹੁੰਮਸ ਵਿਚ ਠੰਢਕ ਦਾ ਅਹਿਸਾਸ ਪ੍ਰਦਾਨ ਕਰਦੀ ਹੈ। ਸਿਲਕ ਦੀ ਪੌਸ਼ਾਕ ਨਾਲ ਤੁਸੀਂ ਗਲੈਮਰ ਅਤੇ ਫੈਸ਼ਨੇਬਲ ਦਿਸਦੇ ਹੋ ਅਤੇ ਇਹ ਅਰਾਮਦਾਇਕ ਵੀ ਹੁੰਦੀ ਹੈ।
ਬਾਰਡਰ ਗੰਦਾ ਹੋਣ ਤੋਂ ਬਚਾਉਣ ਲਈ ਲਹਿੰਗੇ ਅਤੇ ਦੁਪੱਟੇ ਦੀ ਲੰਬਾਈ ਛੋਟੀ ਰੱਖੋ। ਤੁਸੀਂ ਆਪਣੇ ਪਹਿਰਾਵੇ ਵਿਚ ਕੁਝ ਚਮਕ ਜੋੜ ਸਕਦੇ ਹੋ, ਪਰ ਯਕੀਨੀ ਬਣਾਓ ਕਿ ਉਹ ਪਹਿਰਾਵੇ ਵਿਚ ਬਹੁਤ ਜ਼ਿਆਦਾ ਵਜ਼ਨ ਨਾ ਜੋੜੇ ਅਤੇ ਪਾਣੀ ਦੇ ਸੰਪਰਕ ਵਿਚ ਆਉਣ ਨਾਲ ਖਰਾਬ ਨਾ ਹੋਵੇ। ਹੀਰੇ, ਮੋਤੀ ਜਾਂ ਕ੍ਰਿਸਟਲ ਨਾਲ ਕੀਤੀ ਗਈ ਕਢਾਈ ਸੁੰਦਰ ਦਿਖ ਦਿੰਦੀ ਹੈ ਅਤੇ ਨਮੀ ਦੇ ਸੰਪਰਕ ਵਿਚ ਆਉਣ ਨਾਲ ਖਰਾਬ ਵੀ ਨਹੀਂ ਹੁੰਦੀ ਹੈ।
ਹੇਅਰ ਸਾਈਟਲ : ਬਰਸਾਤ ਵਿਚ ਗਰਮੀ ਅਤੇ ਹੁੰਮਸ ਦੇ ਵਾਤਾਵਰਨ ਵਿਚ ਵਾਲਾਂ ਦੀ ਬਨਾਵਟ ਅਤੇ ਸਟਾਈਲ ਕਾਫ਼ੀ ਤਣਾਅ ਪੈਦਾ ਕਰ ਦਿੰਦਾ ਹੈ। ਬਾਰਿਸ਼ ਦੀ ਫੁਹਾਰ ਤੇ ਠੰਢੀ ਹਵਾਵਾਂ ਵਿਚ ਵਾਲ ਜੁੜ ਜਾਂਦੇ ਹਨ। ਹਾਲਾਂਕਿ ਖੁੱਲ੍ਹੇ ਵਾਲ ਕਾਫ਼ੀ ਸੰਭਾਲ ਕੇ ਰੱਖਣੇ ਹੁੰਦੇ ਹਨ, ਪਰ ਹੁੰਮਸ ਦੀ ਵਜ੍ਹਾ ਨਾਲ ਇਹ ਜੁੜ ਸਕਦੇ ਹਨ। ਬਰਸਾਤ ਦੇ ਮੌਸਮ ਦੇ ਹਿਸਾਬ ਨਾਲ ਜੂੜਾ, ਗੁੱਤ ਜਾਂ ਲੰਬੀ ਗੁੱਤ ਦੀ ਚੋਣ ਕਰੋ। ਸਹੀ ਹੇਅਰ ਸਟਾਈਲ ਦੇ ਨਾਲ ਸਾਧਾਰਨ ਲਹਿੰਗਾ ਵੀ ਤੁਹਾਨੂੰ ਆਕਰਸ਼ਕ ਅਤੇ ਸੁੰਦਰ ਦਿੱਖ ਦੇ ਸਕਦਾ ਹੈ ਅਤੇ ਤੁਸੀਂ ਸਭ ਤੋਂ ਵੱਖਰੇ ਦਿਸ ਸਕਦੇ ਹੋ।

ਪਿਛਲੀ ਖ਼ਬਰ ਕੁਰੂਕਸ਼ੇਤਰ ਐਲੀਵੇਟਿਡ ਰੇਲਵੇ ਟਰੈਕ ਅਤੇ ਆਧੁਨਿਕ ਥਾਨੇਸਰ ਰੇਲਵੇ ਸਟੇਸ਼ਨ ਦਾ ਸੁਪਨਾ ਸਾਕਾਰ ਹੋਇਆ ਅਗਲੀ ਖ਼ਬਰ ਖਾਣੇ ਵਿਚ ਸਵਾਦ ਵਧਾਓ ਇਸ ਤਰ੍ਹਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।