ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਮਾਤਾ ਦੀ ਚੌਂਕੀ ਦਾ ਆਯੋਜਨ
ਬਰਨਾਲਾ, 22 ਅਕਤੂਬਰ (ਨਰਿੰਦਰ ਅਰੋੜਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਬਰਨਾਲਾ ਦੇ 40 ਫੁੱਟੀ ਗਲੀ ਨੇੜੇ ਗੀਤਾ ਭਵਨ ਵਿਖੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਾਘਵ ਸੋਨੀ ਨੇ ਦੱਸਿਆ ਕਿ ਇਸ ਚੌਂਕੀ ’ਚ ਸਾਧਵੀ ਜਗਦੀਸ਼ਾ ਭਾਰਤੀ ਵਲੋਂ ਦੇਵੀ ਭਗਵਤੀ ਦੀ ਮਹਿਮਾ ਦੀ ਉਸਤਤ ਕਰਦਿਆਂ ਕਿਹਾ ਕਿ ‘ਕੋਮਲ ਹੈ ਕਮਜ਼ੋਰ ਨਹੀਂ, ਸ਼ਕਤੀ ਕਾ ਨਾਮ ਹੀ ਨਾਰੀ ਹੈ।’
ਬਰਨਾਲਾ, 22 ਅਕਤੂਬਰ (ਨਰਿੰਦਰ ਅਰੋੜਾ)-ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਬਰਨਾਲਾ ਦੇ 40 ਫੁੱਟੀ ਗਲੀ ਨੇੜੇ ਗੀਤਾ ਭਵਨ ਵਿਖੇ ਮਾਤਾ ਦੀ ਚੌਂਕੀ ਦਾ ਆਯੋਜਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਰਾਘਵ ਸੋਨੀ ਨੇ ਦੱਸਿਆ ਕਿ ਇਸ ਚੌਂਕੀ ’ਚ ਸਾਧਵੀ ਜਗਦੀਸ਼ਾ ਭਾਰਤੀ ਵਲੋਂ ਦੇਵੀ ਭਗਵਤੀ ਦੀ ਮਹਿਮਾ ਦੀ ਉਸਤਤ ਕਰਦਿਆਂ ਕਿਹਾ ਕਿ ‘ਕੋਮਲ ਹੈ ਕਮਜ਼ੋਰ ਨਹੀਂ, ਸ਼ਕਤੀ ਕਾ ਨਾਮ ਹੀ ਨਾਰੀ ਹੈ।’ ਉਨ੍ਹਾਂ ਕਿਹਾ ਕਿ ਇਸ ਸੰਸਾਰ ਵਿਚ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਤਾਂ ਆਦਿ ਸ਼ਕਤੀ ਹੀ ਸਾਡੀ ਰੱਖਿਆ ਕਰਦੀ ਹੈ। ਮਾਤਾ ਰਾਣੀ ਦੀ ਭਗਤੀ ਨਾਲ ਹੀ ਜੀਵਨ ਵਿਚ ਸੁੱਖ-ਸ਼ਾਂਤੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਭੌਤਿਕਵਾਦੀ ਯੁੱਗ ਵਿਚ ਮਨੁੱਖ ਪੈਸੇ ਦੇ ਪਿੱਛੇ ਭੱਜ ਰਿਹਾ ਹੈ, ਪਰ ਸੱਚੀ ਸ਼ਾਂਤੀ ਸਿਰਫ਼ ਪ੍ਰਭੂ ਭਗਤੀ ਵਿਚ ਹੀ ਹੈ। ਸਿਰਫ਼ ਮਨੁੱਖੀ ਭਲਾਈ ਅਤੇ ਨਿਸ਼ਕਾਮ ਸੇਵਾ ਹੀ ਸਾਨੂੰ ਮੁਕਤੀ ਵੱਲ ਲੈ ਜਾ ਸਕਦੀ ਹੈ। ਸਾਨੂੰ ਆਪਣੇ ਅੰਦਰਲੀ ਜੋਤ ਨੂੰ ਜਗਾਉਣ ਦੀ ਲੋੜ ਹੈ, ਜੋ ਬ੍ਰਹਮ ਗਿਆਨ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਭਗਤੀ ਵਿਚ ਉਹ ਸ਼ਕਤੀ ਹੈ ਜੋ ਮਨੁੱਖ ਨੂੰ ਇਸ ਭਵਸਾਗਰ ਤੋਂ ਪਾਰ ਲਾ ਸਕਦੀ ਹੈ ਅਤੇ ਮਨੁੱਖੀ ਭਲਾਈ ਹੀ ਹੈ ਜੋ ਮੁਕਤੀ ਵੱਲ ਲੈ ਕੇ ਜਾ ਸਕਦੀ ਹੈ। ਇਸ ਮੌਕੇ ਸੰਸਥਾਨ ਦੇ ਸੇਵਾਦਾਰਾਂ ਵਲੋਂ ਸੁੰਦਰ ਭਜਨਾਂ ਰਾਹੀਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ । ਇਸ ਮੌਕੇ ਸਵਾਮੀ ਉਮੇਸ਼ਾਨੰਦ, ਸਾਧਵੀ ਈਸ਼ਵਰ ਪ੍ਰੀਤਾ ਭਾਰਤੀ, ਨੀਤੀਵਿਧਾ ਭਾਰਤੀ, ਕਾਤਿਆਨੀ ਭਾਰਤੀ, ਕਰਮਜੀਤ ਭਾਰਤੀ, ਪਲਕ ਭਾਰਤੀ, ਸੁਖਬੀਰ ਭਾਰਤੀ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ।