ਮਹਿਲਾ ਕਾਂਗਰਸ ਵਲੋਂ ਅੰਕਿਤਾ ਭੰਡਾਰੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੋਮਬੱਤੀ ਮਾਰਚ ਕੱਢਿਆ
ਸ਼ਹਿਣਾ, 19 ਅਕਤੂਬਰ (ਸੁਰੇਸ਼ ਗੋਗੀ)- ਉੱਤਰਾਖੰਡ ਦੀ 19 ਸਾਲਾ ਲੜਕੀ ਅੰਕਿਤਾ ਭੰਡਾਰੀ ਦੀ ਮੌਤ ਦੇ ਸੰਬੰਧ ’ਚ ਸਿਆਸੀ ਆਗੂਆਂ ਨੂੰ ਬੇਨਕਾਬ ਕਰਨ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬੀਬੀ ਮਲਕੀਤ ਕੌਰ ਸਹੋਤਾ ਸੂਬਾ ਵਾਈਸ ਪ੍ਰਧਾਨ ਕਾਂਗਰਸ ਮਹਿਲਾ ਵਿੰਗ ਦੀ ਅਗਵਾਈ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ। ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਮੈਡਮ ਅਲਕਾ ਲਾਂਬਾ ਪ੍ਰਧਾਨ ਆਲ ਇੰਡੀਆ ਕਾਂਗਰਸ ਅਤੇ ਬੀਬੀ ਬਲਜੀਤ ਕੌਰ ਮੋਹਾਲੀ ਸੂਬਾ ਪ੍ਰਧਾਨ ਦੇ ਆਦੇਸ਼ਾਂ ਮੁਤਾਬਕ ਮੋਮਬੱਤੀ ਮਾਰਚ ਕੱਢਿਆ ਗਿਆ ਹੈ।
ਸ਼ਹਿਣਾ, 19 ਅਕਤੂਬਰ (ਸੁਰੇਸ਼ ਗੋਗੀ)- ਉੱਤਰਾਖੰਡ ਦੀ 19 ਸਾਲਾ ਲੜਕੀ ਅੰਕਿਤਾ ਭੰਡਾਰੀ ਦੀ ਮੌਤ ਦੇ ਸੰਬੰਧ ’ਚ ਸਿਆਸੀ ਆਗੂਆਂ ਨੂੰ ਬੇਨਕਾਬ ਕਰਨ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬੀਬੀ ਮਲਕੀਤ ਕੌਰ ਸਹੋਤਾ ਸੂਬਾ ਵਾਈਸ ਪ੍ਰਧਾਨ ਕਾਂਗਰਸ ਮਹਿਲਾ ਵਿੰਗ ਦੀ ਅਗਵਾਈ ਵਿਚ ਮੋਮਬੱਤੀ ਮਾਰਚ ਕੱਢਿਆ ਗਿਆ। ਬੀਬੀ ਮਲਕੀਤ ਕੌਰ ਸਹੋਤਾ ਨੇ ਕਿਹਾ ਕਿ ਮੈਡਮ ਅਲਕਾ ਲਾਂਬਾ ਪ੍ਰਧਾਨ ਆਲ ਇੰਡੀਆ ਕਾਂਗਰਸ ਅਤੇ ਬੀਬੀ ਬਲਜੀਤ ਕੌਰ ਮੋਹਾਲੀ ਸੂਬਾ ਪ੍ਰਧਾਨ ਦੇ ਆਦੇਸ਼ਾਂ ਮੁਤਾਬਕ ਮੋਮਬੱਤੀ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੰਕਿਤਾ ਭੰਡਾਰੀ ਰਿਸ਼ੀਕੇਸ ਨੇੜੇ ਰਿਜੋਰਟ ਵਿਚ ਰਿਸੈੱਪਸ਼ਨ ਵਜੋਂ ਕੰਮ ਕਰਦੀ ਸੀ। ਜਿਸ ਦਾ ਸਤੰਬਰ 2022 ਵਿਚ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਲਾਸ਼ ਚੀਲਾ ਨਹਿਰ ਵਿਚੋਂ ਬਰਾਮਦ ਹੋਈ। ਭਾਵੇਂ ਕਿ ਇਸ ਮਾਮਲੇ ਵਿਚ ਰਿਜੋਰਟ ਦੇ ਮਾਲਕ ਤੇ ਦੋ ਹੋਰਨਾਂ ਨੂੰ ਕੇਸ ਵਿਚ ਨਾਮਜ਼ਦ ਕਰਨ ਉਪਰੰਤ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਪ੍ਰੰਤੂ ਇਸ ਮਾਮਲੇ ਵਿਚ ਕਥਿਤ ਵੀ.ਆਈ.ਪੀ. ਭੂਮਿਕਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਅੰਕਿਤਾ ਦੇ ਮਾਪਿਆਂ ਨੇ ਇਸ ਪਹਿਲੂ ਦੀ ਜਾਂਚ ਦੀ ਮੰਗ ਕੀਤੀ ਸੀ ਅਤੇ ਜਾਂਚ ਦੇ ਚਲਦਿਆਂ ਭਾਜਪਾ ਆਗੂ ਦੁਸਯੰਤ ਗੌਤਮ ਦੀ 2026 ਅਕਤੂਬਰ ਵਿਚ ਸਿੱਕਮ ਦੇ ਰਾਜਪਾਲ ਵਜੋਂ ਨਿਯੁਕਤੀ ਉਪਰੰਤ ਅੰਕਿਤਾ ਭੰਡਾਰੀ ਦੇ ਮਾਪਿਆਂ ਦੀ ਮੰਗ ’ਤੇ ਰੋਕ ਲਗਾ ਦਿੱਤੀ। ਜਿਸ ਲਈ ਮਹਿਲਾ ਕਾਂਗਰਸ ਮੁੜ ਜਾਂਚ ਸ਼ੁਰੂ ਕਰਵਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ’ਤੇ ਮਾਰਚ ਕਰ ਰਹੀ ਹੈ। ਮਹਿਲਾ ਕਾਂਗਰਸ ਦੁਸਯੰਤ ਕੁਮਾਰ ਗੌਤਮ ਨੂੰ ਰਾਜਪਾਲ ਦੇ ਅਹੁਦੇ ਤੋਂ ਹਟਾਉਣ, ਭਾਜਪਾ ਦੀ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਨਾਅਰੇ ਦੀ ਠੋਸ ਕਾਰਵਾਈ ’ਤੇ ਸਵਾਲ, ਮਾਮਲੇ ਵਿਚ ਵੀ.ਆਈ.ਪੀ. ਐਂਗਲ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਦੀ ਮੰਗ ਕਰ ਰਹੀ ਹੈ। ਇਸ ਸਮੇਂ ਹਰਬੰਸ ਕੌਰ, ਰਾਣੀ ਕੌਰ, ਸੁਖਪਾਲ ਕੌਰ, ਵੀਰਪਾਲ ਕੌਰ, ਰਾਜੂ ਕੌਰ, ਕਾਲੀ ਕੌਰ, ਪੂਜਾ ਕੌਰ, ਸੁਖਦੀਪ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਵਿੰਦਰ ਕੌਰ ਵੀ ਹਾਜ਼ਰ ਸਨ।