13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਮੌੜ ਮਕਸੂਥਾਂ ਵਿਖੇ ਝੋਨੇ ਦੀ ਖ਼ਰੀਦ ਅਚਾਨਕ ਬੰਦ ਕਰ ਦੇਣ ਨਾਲ ਕਿਸਾਨਾਂ ਵਿਚ ਮਚੀ ਹਾਹਾਕਾਰ

ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਮਕਸੂਥਾਂ ਦੀ ਦਾਣਾ ਮੰਡੀ ਜੋ ਕਿ ਧਰਮਪੁਰਾ, ਜੰਡਸਰ ਅਤੇ ਮੌੜ ਮਕਸੂਥਾਂ ਨਾਲ ਸਬੰਧਿਤ ਪਿੰਡਾਂ ਦੇ ਕਿਸਾਨ ਵੀ ਆਪਣੀ ਫ਼ਸਲ ਸੁੱਟਦੇ ਹਨ। ਅਚਾਨਕ ਦੋ ਦਿਨ ਤੋਂ ਖ਼ਰੀਦ ਬੰਦ ਕਰ ਦੇਣ ਨਾਲ ਕਿਸਾਨਾਂ ਵਿਚ ਹਾਹਾਕਾਰ ਮੱਚ ਗਈ ਹੈ।

ਮੌੜ ਮਕਸੂਥਾਂ ਦੀ ਦਾਣਾ ਮੰਡੀ ਵਿਖੇ ਖ਼ਰੀਦ ਬੰਦ ਹੋਣ ਕਾਰਨ ਨਾਅਰੇਬਾਜ਼ੀ ਕਰਦੇ ਹੋਏ ਪਿੰਡਾਂ ਦੇ ਕਿਸਾਨ। ਤਸਵੀਰ : ਸੁਰੇਸ਼ ਗੋਗੀ 14-11-2026
ਸ਼ਹਿਣਾ, 13 ਨਵੰਬਰ (ਸੁਰੇਸ਼ ਗੋਗੀ)-ਪਿੰਡ ਮੌੜ ਮਕਸੂਥਾਂ ਦੀ ਦਾਣਾ ਮੰਡੀ ਜੋ ਕਿ ਧਰਮਪੁਰਾ, ਜੰਡਸਰ ਅਤੇ ਮੌੜ ਮਕਸੂਥਾਂ ਨਾਲ ਸਬੰਧਿਤ ਪਿੰਡਾਂ ਦੇ ਕਿਸਾਨ ਵੀ ਆਪਣੀ ਫ਼ਸਲ ਸੁੱਟਦੇ ਹਨ। ਅਚਾਨਕ ਦੋ ਦਿਨ ਤੋਂ ਖ਼ਰੀਦ ਬੰਦ ਕਰ ਦੇਣ ਨਾਲ ਕਿਸਾਨਾਂ ਵਿਚ ਹਾਹਾਕਾਰ ਮੱਚ ਗਈ ਹੈ। ਕਰਮ ਸਿੰਘ ਧਰਮਪੁਰਾ, ਸੁਖਦੇਵ ਸਿੰਘ ਫ਼ੌਜੀ, ਅਵਤਾਰ ਸਿੰਘ ਮੌੜ, ਸੁਖਮੰਦਰ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਸਾਬਕਾ ਸਰਪੰਚ ਜੰਡਸਰ, ਪਿੰਕਾ ਸਿੰਘ ਧਰਮਪੁਰਾ ਮੌੜ ਆਦਿ ਨੇ ਕਿਹਾ ਕਿ ਦਾਣਾ ਮੰਡੀ ਵਿਚ ਵੇਅਰ ਹਾਊਸ ਏਜੰਸੀ ਦੀ ਖ਼ਰੀਦ ਹੈ। ਦੋ ਦਿਨ ਪਹਿਲਾਂ ਏਜੰਸੀ ਦੇ ਅਧਿਕਾਰੀਆਂ ਨੇ ਖ਼ਰੀਦ ਇਹ ਕਹਿ ਕੇ ਬੰਦ ਕਰ ਦਿੱਤੀ ਕਿ ਜਿਨ੍ਹਾਂ ਸਰਕਾਰ ਵਲੋਂ ਏਜੰਸੀ ਨੂੰ ਟਾਰਗੈਟ ਦਿੱਤਾ ਗਿਆ ਸੀ, ਉਨ੍ਹਾਂ ਖ਼ਰੀਦ ਏਜੰਸੀ ਕਰ ਚੁੱਕੀ ਹੈ। ਜਿਸ ਲਈ ਹੁਣ ਖ਼ਰੀਦ ਨੀ ਕੀਤੀ ਜਾਣੀ। ਉਕਤ ਕਿਸਾਨਾਂ ਨੇ ਕਿਹਾ ਕਿ ਖ਼ਰੀਦ ਏਜੰਸੀ ਤੇ ਅਧਿਕਾਰੀਆਂ ਦੇ ਨਾਦਰਸ਼ਾਹੀ ਫ਼ਰਮਾਨ ਕਾਰਨ ਮੰਡੀ ਵਿਚ ਬੈਠੇ ਕਿਸਾਨਾਂ ਨੂੰ ਭਾਅ ਦੀ ਬਣ ਗਈ ਹੈ, ਕਿਉਂਕਿ ਝੋਨੇ ਦੀ ਫ਼ਸਲ ਵੇਚਣ ਉਪਰੰਤ ਕਈਆਂ ਨੇ ਆਪਣੇ ਬੱਚਿਆਂ ਦੇ ਕਾਰਜ ਕਰਨੇ ਹੁੰਦੇ ਹਨ, ਕਈ ਕਿਸਾਨਾਂ ਨੇ ਠੇਕੇ ’ਤੇ ਲਈ ਪੈਲੀ ਦਾ ਠੇਕਾ ਭਰਨਾ ਹੁੰਦਾ ਹੈ। ਪੀੜਤ ਕਿਸਾਨਾਂ ਨੇ ਕਿਹਾ ਕਿ ਦਾਣਾ ਮੰਡੀ ਵਿਚ ਅਜੇ ਅੱਧੀ ਤੋਂ ਵੱਧ ਖ਼ਰੀਦ ਹੋਣ ਵਾਲੀ ਝੋਨੇ ਦੀ ਫ਼ਸਲ ਪਈ ਹੈ। ਜਿਸ ਲਈ ਉਹ ਕਿਤੇ ਵੀ ਵੇਚਣ ਲਈ ਮੰਡੀ ਵਿਚ ਲੈ ਕੇ ਜਾਣਗੇ, ਪਰ ਢੋਅ ਢੁਆਈ ਤੇ ਵਾਧੂ ਖ਼ਰਚ ਪਵੇਗਾ । ਇਸ ਸਬੰਧੀ ਅਸ਼ੋਕ ਕੁਮਾਰ ਇੰਸਪੈਕਟਰ ਵੇਅਰ ਹਾਊਸ ਨਾਲ ਜਦ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀ ਵੇਅਰ ਹਾਊਸ ਦਾ ਖ਼ਰੀਦ ਕੋਟਾ ਪੂਰਾ ਹੋਣ ਕਾਰਨ ਦਾਣਾ ਮੰਡੀਆਂ ਵਿਚ ਖ਼ਰੀਦ ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਾਰਕੀਟ ਕਮੇਟੀ ਤਪਾ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਹੈ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਮੰਡੀ ਦਾ ਜਾਇਜ਼ਾ ਲੈਣ ਉਪਰੰਤ ਵਾਧੂ ਪਈ ਫ਼ਸਲ ਬਾਰੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਰਿਪੋਰਟ ਦੇਣਗੇ। ਉਸ ਉਪਰੰਤ ਜ਼ਿਲ੍ਹਾ ਪੱਧਰ ’ਤੇ ਬਣੀ ਕਮੇਟੀ ਦਾਣਾ ਮੰਡੀਆਂ ਵਿਚ ਪਈ ਝੋਨੇ ਦੀ ਫ਼ਸਲ ਦਾ ਨਿਰੀਖਣ ਕਰੇਗੀ ਅਤੇ ਖ਼ਰੀਦ ਏਜੰਸੀਆਂ ਨੂੰ ਖ਼ਰੀਦ ਸਬੰਧੀ ਲਿਖਿਆ ਜਾਵੇਗਾ, ਤਦ ਖ਼ਰੀਦ ਸ਼ੁਰੂ ਹੋਵੇਗੀ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ’ਚ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਮੀਰੀ ਪੀਰੀ ਖਾਲਸਾ ਕਾਲਜ ਨੇ ਖੇਡਾਂ ਵਿਚ ਪੁਜ਼ੀਸ਼ਨਾਂ ਕੀਤੀਆਂ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।