ਦਾਣਾ ਮੰਡੀ ਨਜ਼ਦੀਕ ਇਕ ਨੌਜਵਾਨ ਦੀ ਪਾਣੀ ਦੇ ਭਰੇ ਟੋਏ ’ਚੋਂ ਲਾਸ਼ ਮਿਲੀ
ਬਰਨਾਲਾ, 19 ਅਕਤੂਬਰ (ਰਾਜ ਪਨੇਸਰ)-ਦਾਣਾ ਮੰਡੀ ਬਰਨਾਲਾ ਨਜ਼ਦੀਕ ਇਕ ਪਾਣੀ ਨਾਲ ਭਰੇ ਟੋਏ ’ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਦਾਣਾ ਮੰਡੀ ਨਜ਼ਦੀਕ ਮੇਨ ਸੜਕ ਵੱਲ ਟੋਏ ’ਚ ਖੜੇ ਪਾਣੀ ’ਚ ਇਕ ਨੌਜਵਾਨ ਡਿੱਗਿਆ ਪਿਆ ਹੈ।
ਅਜੀਤ ਡੈਸਕ
20-10-2026