23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਦਰ ਟੀਚਰ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ’ਚ 13 ਤਗਮੇ ਜਿੱਤੇ

ਬਰਨਾਲਾ, 22 ਸਤੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 13 ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਵਰਗ ਵਿਚ ਅਰਸ਼ਦੀਪ ਸਿੰਘ ਨੇ 200 ਮੀਟਰ ਵਿਚ ਸੋਨੇ ਅਤੇ 100 ਮੀਟਰ ਵਿਚ ਤਾਂਬੇ ਦਾ ਤਗਮਾ ਜਿੱਤਿਆ, ਰਣਵੀਰ ਸਿੰਘ ਨੇ 600 ਮੀਟਰ ਵਿਚ ਸੋਨੇ ਅਤੇ ਲੰਬੀ ਛਾਲ ਵਿਚ ਤਾਂਬੇ ਦਾ ਤਗਮਾ ਜਿੱਤਿਆ ।

ਅਜੀਤ ਡੈਸਕ 23-09-2026
ਬਰਨਾਲਾ, 22 ਸਤੰਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ 13 ਤਗਮੇ ਜਿੱਤ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਵਰਗ ਵਿਚ ਅਰਸ਼ਦੀਪ ਸਿੰਘ ਨੇ 200 ਮੀਟਰ ਵਿਚ ਸੋਨੇ ਅਤੇ 100 ਮੀਟਰ ਵਿਚ ਤਾਂਬੇ ਦਾ ਤਗਮਾ ਜਿੱਤਿਆ, ਰਣਵੀਰ ਸਿੰਘ ਨੇ 600 ਮੀਟਰ ਵਿਚ ਸੋਨੇ ਅਤੇ ਲੰਬੀ ਛਾਲ ਵਿਚ ਤਾਂਬੇ ਦਾ ਤਗਮਾ ਜਿੱਤਿਆ । ਪਰਵੀਰ ਸਿੰਘ ਨੇ ਡਿਸਕਸ ਥਰੋ ਵਿਚ ਸੋਨੇ ਅਤੇ ਸ਼ਾਟ ਪੁੱਟ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਹਰਸਿਮਰਨ ਸਿੰਘ ਨੇ ਡਿਸਕਸ ਥਰੋ ਵਿਚ ਤਾਂਬੇ ਦਾ ਤਗਮਾ ਜਿੱਤਿਆ। ਅੰਡਰ-17 ਵਰਗ ਵਿਚ ਬਿਰਿੰਦਰ ਪ੍ਰਤਾਪ ਸਿੰਘ ਨੇ ਡਿਸਕਸ ਥਰੋ ਅਤੇ ਹੈਮਰ ਥਰੋ ਵਿਚ 2 ਸੋਨੇ ਦੇ ਤਗਮੇ ਜਿੱਤੇ। ਕ੍ਰਿਸ਼ਦੀਪ ਸਿੰਘ ਨੇ ਸ਼ਾਟ ਪੁੱਟ ਵਿਚ ਸੋਨੇ ਅਤੇ ਡਿਸਕਸ ਥਰੋ ਵਿਚ ਤਾਂਬੇ ਦਾ ਤਗਮਾ ਹਾਸਲ ਕੀਤਾ। ਅੰਡਰ-19 ਵਰਗ ਵਿਚ ਏਕਨੂਰ ਸਿੰਘ ਸਿੱਧੂ ਨੇ 100 ਮੀਟਰ ਅਤੇ 200 ਮੀਟਰ ਦੌੜ ਵਿਚ ਸੋਨੇ ਦੇ ਤਗਮੇ ਜਿੱਤੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਵਿਸ਼ਵ ਰੇਬੀਜ਼ ਦਿਵਸ ਨੂੰ ਸਮਰਪਿਤ 28 ਤੱਕ ਮਨਾਇਆ ਜਾਵੇਗਾ ਜਾਗਰੂਕਤਾ ਹਫ਼ਤਾ ਅਗਲੀ ਖ਼ਬਰ ਸ੍ਰੀਮਦ ਭਗਵਤ ਕਥਾ ਗਿਆਨ ਜੱਗ ਮਹਾ ਉਤਸਵ 27 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।