15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਐੱਸ.ਜੀ.ਐੱਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਟੱਲੇਵਾਲ, 14 ਅਗਸਤ (ਸੋਨੀ ਚੀਮਾ)-ਐਸ. ਜੀ.

ਅਜੀਤ ਡੈਸਕ 15-08-2026
ਟੱਲੇਵਾਲ, 14 ਅਗਸਤ (ਸੋਨੀ ਚੀਮਾ)-ਐਸ.ਜੀ.ਐਨ. ਇੰਟਰਨੈਸ਼ਨਲ ਸਕੂਲ ਦੀਵਾਨਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚਿਆਂ ਵਲੋਂ ਗਿੱਧਾ, ਭੰਗੜਾ, ਕਿੱਕਲੀ, ਕੋਰੀਓਗ੍ਰਾਫੀਆਂ ਦੀ ਸ਼ਾਨਦਾਰ ਪੇਸ਼ਕਾਰੀ ਕਰ ਕੇ ਖ਼ੂਬ ਰੰਗ ਬੰਨਿ੍ਹਆ ਅਤੇ ਸਕੂਲ ਦੇ ਨੰਨ੍ਹੇ-ਮੁੰਨੇ ਬੱਚਿਆ ਨੇ ਵੀ ਵਿਸ਼ੇਸ਼ ਕਲਾਕਾਰੀਆਂ ਪੇਸ਼ ਕੀਤੀਆਂ। ਸਟੇਜ ਤੇ ਚਰਖੇ, ਮਧਾਣੀਆਂ, ਚਾਟੀਆਂ, ਪੱਖੀਆਂ ਤੇ ਫੁਲਕਾਰੀਆਂ ਨੇ ਸਟੇਜ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ। ਲੜਕਿਆਂ ਦੇ ਵੱਖ-ਵੱਖ ਗਰੁੱਪਾਂ ਨੇ ਭੰਗੜਾ ਪਾ ਕੇ ਅਤੇ ਕੁੜੀਆਂ ਦੇ ਵੱਖ-ਵੱਖ ਕਲਾਸਾਂ ਦੇ ਗਰੁੱਪਾਂ ਨੇ ਵਾਰੋ ਵਾਰੀ ਸਟੇਜ ’ਤੇ ਬੋਲੀਆਂ ਪਾ ਕੇ ਤੇ ਨੱਚ ਕੇ ਪੰਜਾਬੀ ਵਿਰਸੇ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ। ਇਸ ਮੌਕੇ ਪ੍ਰਿੰਸੀਪਲ ਮੱਖਣ ਸਿੰਘ ਦੀਵਾਨਾ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਕੁਲਜੀਤ ਸਿੰਘ, ਗੁਰਪ੍ਰੀਤ ਕੌਰ, ਆਸੂ ਵਰਮਾ ਰਮਨਜੀਤ ਕੌਰ, ਸੁਖਮੀਤ ਕੌਰ, ਪ੍ਰਦੀਪ ਕੌਰ, ਪਵਨਜੀਤ ਕੌਰ, ਹਰਪ੍ਰੀਤ ਕੌਰ, ਰਮਨਦੀਪ ਮਨਦੀਪ ਕੌਰ, ਅਮਨਜੋਤ ਕੌਰ, ਅਮਨਦੀਪ ਕੌਰ, ਕਮਲਜੀਤ ਕੌਰ, ਲਛਮਣੀ, ਲਵਪ੍ਰੀਤ ਕੌਰ, ਸੁਖਪ੍ਰੀਤ ਕੌਰ ਆਦਿ ਤੋਂ ਇਲਾਵਾ ਸਮੁੱਚੀ ਮੈਨੇਜਮੈਂਟ ਹਾਜ਼ਰ ਸੀ।
ਪਿਛਲੀ ਖ਼ਬਰ ਦਸਮੇਸ਼ ਮਾਡਲ ਸਕੂਲ ਭੋਤਨਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨਾ ਬਹੁਤ ਹੀ ਮੰਦਭਾਗੀ ਗੱਲ-ਧਰਮ ਸਿੰਘ ਫ਼ੌਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।