09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਨਸ਼ਿਆਂ ਕਾਰਨ ਹਾਟ ਸਪਾਟ ਬਣੇ ਪਿੰਡ ਚੀਮਾ ਵਿਖੇ ਪੁਲਿਸ ਵਲੋਂ ਭਾਰੀ ਫੋਰਸ ਨਾਲ ਵਿਸ਼ੇਸ਼ ਮੁਹਿੰਮ ਚਲਾਈ

ਅਜੀਤ ਡੈਸਕ 20-07-2026
ਟੱਲੇਵਾਲ, 19 ਜੁਲਾਈ (ਸੋਨੀ ਚੀਮਾ)-ਜ਼ਿਲ੍ਹਾ ਬਰਨਾਲਾ ਦਾ ਪਿੰਡ ਚੀਮਾ ਜੋ ਨਸ਼ਿਆਂ ਕਾਰਨ ਹਾਟ ਸਪਾਟ ਬਣ ਚੁੱਕਿਆ ਹੈ। ਪਿੰਡ ਵਿਚ ਅੱਜ ਪੁਲਿਸ ਵਲੋਂ ਭਾਰੀ ਫੋਰਸ ਨਾਲ ਤੜਕਸਾਰ ਵਿਸ਼ੇਸ਼ ਸਰਚ ਮੁਹਿੰਮ ਚਲਾਈ ਗਈ। ਜ਼ਿਕਰਯੋਗ ਹੈ ਕਿ ਭਾਵੇਂ ਐਸ.ਐਸ.ਪੀ. ਬਰਨਾਲਾ ਸਰਫ਼ਰਾਜ਼ ਆਲਮ ਦੇ ਨਿਰਦੇਸ਼ਾਂ ਤਹਿਤ ਪੂਰੇ ਜ਼ਿਲੇ੍ਹ ਵਿਚ ਅਪਰੇਸ਼ਨ ਕਾਸੋ ਤਹਿਤ ਉਕਤ ਸਰਚ ਮੁਹਿੰਮ ਪੂਰੇ ਜ਼ਿਲੇ੍ਹ ਦੇ ਨਸ਼ਿਆਂ ਸਬੰਧੀ ਡਿਮਾਂਡ ਇਲਾਕੇ ਅਤੇ ਤਸਕਰਾਂ ਖ਼ਿਲਾਫ਼ ਵੱਖ-ਵੱਖ ਸੱਕੀ ਥਾਵਾਂ ’ਤੇ ਚਲਾਈ ਗਈ ਸੀ, ਪਰ ਪਿੰਡ ਚੀਮਾ ਵਿਖੇ ਵੀ ਅੱਜ ਪਹਿਲੀ ਵਾਰ ਤੜਕਸਾਰ ੳੁੱਚ ਅਧਿਕਾਰੀਆਂ ਦੀ ਅਗਵਾਈ ਵਿਚ ਵੀ ਭਾਰੀ ਪੁਲਿਸ ਫੋਰਸ ਨੇ ਪਿੰਡ ਦੇ ਕਈ ਘਰਾਂ ਵਿਚ ਛਾਪੇਮਾਰੀ ਕੀਤੇ ਜਾਣ ਅਤੇ ਹਦਾਇਤਾਂ ਕਰਨ ਦੀ ਜਾਣਕਾਰੀ ਹੈ। ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਇਸ ਕਾਰਵਾਈ ਦਾ ਮੁੱਖ ਮਕਸਦ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਨੂੰ ਤੋੜਨਾ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਇਸ ਦਲਦਲ ਵਿਚੋਂ ਕੱਢਣਾ ਹੈ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਜਾਂ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਣ ਨਹੀਂ ਜੇਕਰ ਕੋਈ ਤਸਕਰ ਨਸ਼ਾ ਵੇਚਦਾ ਫੜਿਆ ਗਿਆ ਤਾਂ ਜੇਲ੍ਹ ਦੀਆਂ ਸਲਾਖ਼ਾਂ ਪਿੱਛੇ ਸੁੱਟੇ ਜਾਣ ਤੋਂ ਇਲਾਵਾ ਤਸਕਰਾਂ ਦੀ ਜਾਇਜ਼-ਨਾਜਾਇਜ਼ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ। ਚੌਂਕੀ ਇੰਚਾਰਜ ਪਵਨ ਕੁਮਾਰ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਨਾਲ ਮੀਟਿੰਗ ਕਰ ਕੇ ਪਿੰਡਾਂ ਨੂੰ ਨਸ਼ਾ-ਮੁਕਤ ਬਣਾਉਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਨਸ਼ੇ ਦੀ ਤਸਕਰੀ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਪੁਲਿਸ ਮੁਤਾਬਿਕ ਸੂਚਨਾ ਦੇਣ ਵਾਲੇ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਵੇਗੀ।
ਪਿਛਲੀ ਖ਼ਬਰ ਟਰੱਕ-ਟਰਾਲੇ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ-ਪੁਲਿਸ ਵਲੋਂ ਮਾਮਲਾ ਦਰਜ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਦਿੜ੍ਹਬਾ ਵਿਖੇ ਹੋਈ ਕਾਨਫਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।