06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਗੋਬਿੰਦ ਸਕੂਲ ਵਿਖੇ ਅਧਿਆਪਕ ਸਿਖਲਾਈ ਸੈਸ਼ਨ ਲਾਇਆ

ਅਜੀਤ ਡੈਸਕ 05-07-2026
ਭਦੌੜ, 4 ਜੁਲਾਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਅਧਿਆਪਕਾਂ ਲਈ ‘ਯੋਗਤਾ ਆਧਾਰਿਤ ਸਿੱਖਿਆ ਅਤੇ ਸਿਖਲਾਈ ਦੇ ਲਾਗੂ ਕਰਨ’ ਵਿਸ਼ੇ ’ਤੇ ਇੱਕ ਪ੍ਰਭਾਵਸ਼ਾਲੀ ਸਿਖਲਾਈ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਡਾ: ਮੋਨਿਕਾ ਮਲਹੋਤਰਾ (ਪੀ.ਐੱਚ.ਡੀ ਐਜੂਕੇਸ਼ਨ) ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਸੈਸ਼ਨ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਨਵੀਂ ਸਿੱਖਿਆ ਨੀਤੀ ਅਨੁਸਾਰ ਯੋਗਤਾ-ਅਧਾਰਿਤ ਅਧਿਆਪਨ ਵਿਧੀਆਂ, ਸਿੱਖਣ ਦੇ ਨਤੀਜਿਆਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਪ੍ਰਕਿਰਿਆ ਬਾਰੇ ਜਾਣੂ ਕਰਵਾਉਣਾ ਸੀ ਜਿਸ ਦੌਰਾਨ ਡਾ: ਮੋਨਿਕਾ ਮਲਹੋਤਰਾ ਵਲੋਂ ਯੋਗਤਾ-ਅਧਾਰਿਤ ਸਿੱਖਿਆ ਦੀ ਮਹੱਤਤਾ, ਪ੍ਰਭਾਵਸ਼ਾਲੀ ਪਾਠ ਯੋਜਨਾ, ਗਤੀਵਿਧੀ-ਅਧਾਰਿਤ ਅਧਿਆਪਨ, ਮੁਲਾਂਕਣ ਦੀਆਂ ਨਵੀਆਂ ਵਿਧੀਆਂ ਅਤੇ ਕਲਾਸ ਰੂਮ ਵਿਚ ਇਨ੍ਹਾਂ ਦੇ ਪ੍ਰਭਾਵਸ਼ਾਲੀ ਲਾਗੂ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਉੱਥੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਯੋਗਤਾਵਾਂ ਦੇ ਵਿਕਾਸ ਲਈ ਵਿਹਾਰਕ ਗਤੀਵਿਧੀਆਂ ਅਤੇ ਨਵੀਆਂ ਅਧਿਆਪਨ ਤਕਨੀਕਾਂ ਨਾਲ ਵੀ ਜਾਣੂ ਕਰਵਾਇਆ ਗਿਆ। ਅਧਿਆਪਕਾਂ ਨੇ ਸੈਸ਼ਨ ਵਿਚ ਸਰਗਰਮੀ ਨਾਲ ਭਾਗ ਲੈਂਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਸ਼ੇ ਨਾਲ ਸਬੰਧਿਤ ਪ੍ਰਸ਼ਨਾਂ ਦੇ ਉਤਰ ਪ੍ਰਾਪਤ ਕੀਤੇ। ਸਕੂਲ ਦੇ ਸਰਪ੍ਰਸਤ ਡਾ: ਦਰਸ਼ਨ ਸਿੰਘ ਗਿੱਲ, ਵਾਇਸ ਚੇਅਰਮੈਨ ਹਰਪ੍ਰੀਤ ਸਿੰਘ ਗਿੱਲ ਅਤੇ ਐਮ.ਡੀ. ਰਿਚਾ ਪਨੇਸਰ ਗਿੱਲ ਨੇ ਕਿਹਾ ਕਿ ਅਜਿਹੇ ਸਿਖਲਾਈ ਸੈਸ਼ਨ ਅਧਿਆਪਕਾਂ ਦੀ ਸਿੱਖਿਆ ਵਿਚ ਵਾਧਾ ਕਰਨ ਦੇ ਨਾਲ-ਨਾਲ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੰਤ ਵਿਚ ਸਾਰੇ ਅਧਿਆਪਕਾਂ ਨੇ ਸਿੱਖੀਆਂ ਗਈਆਂ ਨਵੀਆਂ ਵਿਧੀਆਂ ਨੂੰ ਆਪਣੇ ਰੋਜ਼ਾਨਾ ਅਧਿਆਪਨ ਕਾਰਜ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਸੰਕਲਪ ਲਿਆ। ਪਿ੍ਰੰਸੀਪਲ ਪਵਨ ਕੁਮਾਰ ਠਾਕੁਰ ਵਲੋਂ ਡਾ: ਮੋਨਿਕਾ ਮਲਹੋਤਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਮਹਿਲ ਕਲਾਂ ਦੀ ਅਹਿਮ ਇਕੱਤਰਤਾ ਅਗਲੀ ਖ਼ਬਰ ਸਾਨੂੰ ਆਪਣਿਆਂ ਨੇ ਹੀ ਲੁੱਟਿਆ ਤੇ ਪੁੱਟਿਆ-ਬਾਪੂ ਤਰਸੇਮ ਸਿੰਘ ਖ਼ਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।