05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਰੁਣਦੀਪ ਸਿੰਘ ਧਾਲੀਵਾਲ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ’ਚ ਜੇਤੂ ਰਹੇ

ਅਜੀਤ ਡੈਸਕ 24-06-2026


ਸ਼ਹਿਣਾ, 23 ਜੂਨ (ਸੁਰੇਸ਼ ਗੋਗੀ)- ਆਲ ਇੰਡੀਆ ਯੂਥ ਕਾਂਗਰਸ ਵਲੋਂ ਕਰਵਾਈਆਂ ਗਈਆਂ ਯੂਥ ਕਾਂਗਰਸ ਦੀਆਂ ਚੋਣਾਂ ਵਿਚ ਟਕਸਾਲੀ ਕਾਂਗਰਸੀ ਪਰਿਵਾਰ ਸ਼ਹਿਣਾ ਦੇ ਅਰੁਣਦੀਪ ਸਿੰਘ ਧਾਲੀਵਾਲ ਬਲਾਕ ਪੱਧਰੀ ਚੋਣ ਜਿੱਤਣ ਵਿਚ ਸਫਲ ਰਹੇ । ਬੀਤੀ ਦੇਰ ਸ਼ਾਮ ਆਏ ਨਤੀਜੇ ਵਿਚ ਅਰੁਣਦੀਪ ਸਿੰਘ ਧਾਲੀਵਾਲ 860 ਵੋਟਾਂ ਲੈ ਕੇ ਬਲਾਕ ਪ੍ਰਧਾਨ ਬਣੇ ਹਨ । ਜ਼ਿਕਰਯੋਗ ਹੈ ਕਿ ਅਰੁਣਦੀਪ ਸਿੰਘ ਧਾਲੀਵਾਲ ਦੀ ਮਾਤਾ ਰਛਪਾਲ ਕੌਰ ਅਤੇ ਦਾਦੀ ਜਰਨੈਲ ਕੌਰ ਧਾਲੀਵਾਲ ਸਮੇਂ-ਸਮੇਂ ’ਤੇ ਬਲਾਕ ਮਹਿਲਾ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੀਆਂ ਹਨ ਤੇ ਅਰੁਣਦੀਪ ਸਿੰਘ ਧਾਲੀਵਾਲ ਦੇ ਦਾਦਾ ਸਵ: ਗੁਰਚਰਨ ਸਿੰਘ ਧਾਲੀਵਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਕਾਂਗਰਸ ਪਾਰਟੀ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰ ਚੁੱਕੇ ਸਨ । ਟਕਸਾਲੀ ਕਾਂਗਰਸੀ ਪਰਿਵਾਰ ਦੇ ਅਰੁਣਦੀਪ ਸਿੰਘ ਧਾਲੀਵਾਲ ਨੇ ਬਲਾਕ ਪੱਧਰੀ ਯੂਥ ਕਾਂਗਰਸ ਦੀ ਚੋਣ ਜਿੱਤਣ ਉਪਰੰਤ ਕਿਹਾ ਕਿ ਜਿਸ ਤਰ੍ਹਾਂ ਮੇਰਾ ਪਰਿਵਾਰ ਕਾਂਗਰਸ ਪਾਰਟੀ ਲਈ ਕੰਮ ਕਰਦਾ ਆ ਰਿਹਾ ਹੈ, ਉਸ ਤਰ੍ਹਾਂ ਮੈਨੂੰ ਯੂਥ ਦਾ ਬਲਾਕ ਪੱਧਰੀ ਅਹੁਦਾ ਮਿਲਣ ’ਤੇ ਜੋ ਕਾਂਗਰਸੀ ਵਰਕਰਾਂ ਨੇ ਮੇਰੇ ’ਤੇ ਉਮੀਦਾਂ ਲਾਈਆਂ ਹਨ, ਮੈ ਉਨ੍ਹਾਂ ਉਮੀਦਾਂ ’ਤੇ ਖਰਾ ਉੱਤਰਦਾ ਹੋਇਆ ਨੌਜਵਾਨ ਵਰਗ ਨੂੰ ਕਾਂਗਰਸ ਪਾਰਟੀ ਨਾਲ ਜੋੜਾਂਗਾ ।

ਪਿਛਲੀ ਖ਼ਬਰ ਗਿੰਦੂ ਧਾਲੀਵਾਲ ਦੇ ਹਲਕਾ ਭਦੌੜ ਯੂਥ ਕਾਂਗਰਸ ਦਾ ਪ੍ਰਧਾਨ ਬਣਨ ’ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪਿੰਡ ਪੰਡੋਰੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਸੁੰਦਰ ਦਸਤਾਰ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।