05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪਿੰਡ ਪੰਡੋਰੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਸੁੰਦਰ ਦਸਤਾਰ ਮੁਕਾਬਲੇ

ਅਜੀਤ ਡੈਸਕ 24-06-2026


ਮਹਿਲ ਕਲਾਂ, 23 ਜੂਨ (ਅਵਤਾਰ ਸਿੰਘ ਅਣਖੀ)-ਭਾਈ ਘਨੱਈਆ ਜੀ ਯੁਵਕ ਸੇਵਾਵਾਂ ਕਲੱਬ ਪੰਡੋਰੀ ਵਲੋਂ ਸਮਾਜ ਸੇਵਕ ਰਣਜੀਤ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਨਗਰ ਪੰਡੋਰੀ ਦੇ ਨੌਜਵਾਨਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਬੱਚਿਆਂ ਨੇ ਵੀ ਹਿੱਸਾ ਲਿਆ। ਸਭ ਤੋਂ ਘੱਟ ਉਮਰ ਦੇ ਗਰੁੱਪ ’ਚ ਅਸ਼ਮੀਤ ਸਿੰਘ ਨੇ ਪਹਿਲਾ, ਅਵੀਰਾਜ ਸਿੰਘ ਨੇ ਦੂਜਾ, ਪਰਮਵੀਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, 11 ਸਾਲ ਦੇ ਬੱਚਿਆਂ ਵਿਚੋਂ ਪਰਮਵੀਰ ਸਿੰਘ ਨੇ ਪਹਿਲਾ, ਗੁਰਵਿੰਦਰ ਸਿੰਘ ਨੇ ਦੂਜਾ, ਰਵਿੰਦਰ ਸਿੰਘ ਨੇ ਤੀਜਾ ਇਨਾਮ ਜਿੱਤਿਆ । ਇਸ ਤੋਂ ਇਲਾਵਾ 12 ਸਾਲ ਦੇ ਬੱਚਿਆਂ ’ਚੋਂ ਏਮ ਵਰਮਾ ਪਿੰਡ ਕਲਸੀਆਂ ਨੇ ਪਹਿਲਾ, ਅਰਮਾਨ ਸਿੰਘ ਨੇ ਦੂਜਾ, ਗੁਰਨੂਰ ਸਿੰਘ ਨੇ ਤੀਜਾ, ਜਦ ਕਿ ਸਭ ਤੋਂ ਵੱਧ ਉਮਰ ਦੇ ਨੌਜਵਾਨਾਂ ਵਿਚੋਂ ਗੁਰਇੰਦਰ ਸਿੰਘ ਪਿੰਡ ਕੋਹਲੀ ਮਲੇਰਕੋਟਲਾ ਨੇ ਪਹਿਲਾ, ਸੁਖਰਾਜ ਸਿੰਘ ਨੇ ਦੂਜਾ ਅਤੇ ਦਵਿੰਦਰ ਸਿੰਘ ਪੰਡੋਰੀ ਨੂੰ ਤੀਜਾ ਸਥਾਨ ਮਿਲਿਆ । ਭਾਈ ਘਨੱਈਆ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਨੇ ਇਨ੍ਹਾਂ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਦਾ ਉਚੇਚਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਦੱਸੇ ਮਾਰਗ ’ਤੇ ਚੱਲ ਕੇ ਗੁਰਸਿੱਖੀ ਜੀਵਨ ਧਾਰਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪ੍ਰਸਤ ਬਲਜੀਤ ਸਿੰਘ ਸਿੱਧੂ, ਨਵਦੀਪ ਸਿੰਘ ਬਾਠ, ਜਸਪਾਲ ਸਿੰਘ ਪਾਲ ਫ਼ੌਜੀ, ਜੋਗਾ ਸਿੰਘ, ਬੰਤ ਸਿੰਘ ਮਹਿਰਾ, ਭੋਲਾ ਸਿੰਘ ਮਹਿਰਾ, ਪੰਕਜ ਸਿੰਘ ਆਦਿ ਦੀ ਅਗਵਾਈ ਹੇਠ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

ਪਿਛਲੀ ਖ਼ਬਰ ਅਰੁਣਦੀਪ ਸਿੰਘ ਧਾਲੀਵਾਲ ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਦੀ ਚੋਣ ’ਚ ਜੇਤੂ ਰਹੇ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਚਲਾਇਆ ਦਸਤ ਰੋਕੂ ਅਭਿਆਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।