25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਭਜਨ ਗਾਇਕਾ ਪੀਹੂ ਅਗਰਵਾਲ ਸਮਾਣਾ ਨੇ ਸ਼ਰਧਾਲੂਆਂ ਨੂੰ ਲਾਇਆ ਝੂਮਣ

ਤਪਾ ਮੰਡੀ, 24 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਕਾਦਸ਼ੀ ਨੂੰ ਮੁੱਖ ਰੱਖਦਿਆਂ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ੍ਰੀ ਖਾਟੂ ਸ਼ਿਆਮ ਦੀ 22ਵੀਂ ਚੌਕੀ ਖਾਟੂ ਸ਼ਿਆਮ ਮੰਦਰ ਦਰਾਜ ਫਾਟਕ ਨਜ਼ਦੀਕ ਕਰਵਾਈ ਗਈ। ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ।

ਐਤਵਾਰ, 25 ਅਕਤੂਬਰ, 2026 25-10-2026
ਤਪਾ ਮੰਡੀ, 24 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਇਕਾਦਸ਼ੀ ਨੂੰ ਮੁੱਖ ਰੱਖਦਿਆਂ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ੍ਰੀ ਖਾਟੂ ਸ਼ਿਆਮ ਦੀ 22ਵੀਂ ਚੌਕੀ ਖਾਟੂ ਸ਼ਿਆਮ ਮੰਦਰ ਦਰਾਜ ਫਾਟਕ ਨਜ਼ਦੀਕ ਕਰਵਾਈ ਗਈ। ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਤੋਂ ਸਮੇਤ ਪਰਿਵਾਰ ਅਦਾ ਕਰਵਾਈ। ਉਪਰੰਤ ਪ੍ਰਸਿੱਧ ਭਜਨ ਗਾਇਕਾ ਪੀਹੂ ਅਗਰਵਾਲ ਸਮਾਣਾ ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਾ ਦਿੱਤਾ। ਚੌਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਅਤੇ ਰਵੀ ਮੌੜ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਵਿਨੋਦ ਬਦਰਾ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਉਗਰ ਮੋੜ, ਰਘੁਵੀਰ ਚੰਦ ਅਗਰਵਾਲ, ਸੰਦੀਪ ਭੈਣੀ, ਅਸ਼ਵਨੀ ਬਹਾਵਲਪੁਰੀਆ, ਰਾਮ ਨਾਮਧਾਰੀ, ਗੌਰਵ ਗਰਗ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ, ਅਸ਼ੋਕ ਸਿੰਗਲਾ ਹਾਜ਼ਰ ਸਨ।
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਸਕੂਲ ਖੁੱਡੀ ਕਲਾਂ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਮੱਲੀਆਂ ਅਗਲੀ ਖ਼ਬਰ ਸੈਂਕੜੇ ਲਾਭਪਾਤਰੀਆਂ ਨੂੰ ਨਹੀਂ ਮਿਲੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਪੈਸੇ- ਧਾਲੀਵਾਲ ਕਿਹਾ, ਕਰਜ਼ਾ ਚੁੱਕ ਕੇ ਮਕਾਨ ਬਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।