ਬਰਨਾਲਾ, 23 ਜੂਨ (ਨਰਿੰਦਰ ਅਰੋੜਾ)-ਸਿਹਤ ਵਿਭਾਗ ਬਰਨਾਲਾ ਵਲੋਂ ਜ਼ਿਲ੍ਹੇ ’ਚ 31 ਜੁਲਾਈ ਤੱਕ ਦਸਤ ਰੋਕੂ ਅਭਿਆਨ ਚਲਾਇਆ ਜਾ ਰਿਹਾ ਹੈ। ਸਿਵਲ ਸਰਜਨ ਬਰਨਾਲਾ ਡਾ: ਹਰੀਪਾਲ ਸਿੰਘ ਸਿੱਧੂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਓ.ਆਰ.ਐਸ.-ਜ਼ਿੰਕ ਕਾਰਨਰ ਦਾ ਉਦਘਾਟਨ ਕੀਤਾ ਅਤੇ ਜਾਗਰੂਕਤਾ ਪੈਂਫਲੈਟ ਤੇ ਪੋਸਟਰ ਜਾਰੀ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਮ.ਓ ਬਰਨਾਲਾ ਡਾ: ਇੰਦੂ ਬਾਂਸਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਤੇ ਨੋਡਲ ਅਫ਼ਸਰ ਡਾ: ਹਰਜੀਤ ਸਿੰਘ ਨੇ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਮੰਤਵ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਘਟਾਉਣਾ ਹੈ। ਅਭਿਆਨ ਦੌਰਾਨ ਸਾਰੇ ਸਿਹਤ ਕੇਂਦਰਾਂ ’ਚ ਓ.ਆਰ.ਐਸ.-ਜ਼ਿੰਕ ਕਾਰਨਰ ਸਥਾਪਿਤ ਕੀਤੇ ਗਏ ਹਨ। ਇੱਥੇ ਦਸਤ ਪੀੜਤ ਬੱਚਿਆਂ ਨੂੰ ਓ.ਆਰ.ਐਸ. ਦੇ ਪੈਕਟ ਅਤੇ ਜ਼ਿੰਕ ਦੀਆਂ ਗੋਲੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਦਸਤ ਦੌਰਾਨ ਓ.ਆਰ.ਐਸ. ਅਤੇ ਜ਼ਿੰਕ ਦਾ ਸੇਵਨ ਬੇਹੱਦ ਜ਼ਰੂਰੀ ਹੈ। ਦਸਤ ਹੋਣ ’ਤੇ ਤੁਰੰਤ ਡਾਕਟਰੀ ਸਲਾਹ ਲਈ ਜਾਵੇ। ਅਰਬਨ ਪੀ.ਐਚ.ਸੀ. ਸੰਧੂ ਪੱਤੀ, ਪ੍ਰੇਮ ਨਗਰ ਅਤੇ ਆਮ ਆਦਮੀ ਕਲੀਨਿਕਾਂ ’ਤੇ ਬਣਾਏ ਕਾਰਨਰਾਂ ਰਾਹੀਂ ਓ.ਆਰ.ਐਸ. ਬਣਾਉਣ ਤੇ ਵਰਤਣ ਦਾ ਸਹੀ ਤਰੀਕਾ ਵੀ ਦੱਸਿਆ ਜਾ ਰਿਹਾ ਹੈ। ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਖਾਣਾ ਖੁਆਉਣ ਜਾਂ ਦੁੱਧ ਪਿਲਾਉਣ ਤੋਂ ਪਹਿਲਾਂ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣ। ਦਸਤ ਲੱਗਣ ’ਤੇ ਤੁਰੰਤ ਇਲਾਜ ਕਰਵਾਇਆ ਜਾਵੇ ਅਤੇ ਬੱਚੇ ਨੂੰ ਵਾਰ-ਵਾਰ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਦੀਪ ਸਿੰਘ ਮਾਨ, ਡਿਪਟੀ ਮਾਸ ਮੀਡੀਆ ਅਫ਼ਸਰ ਬਲਰਾਜ ਸਿੰਘ, ਸਿਹਤ ਸੁਪਰਵਾਈਜ਼ਰ ਮਨਜੀਤ ਕੌਰ ਅਤੇ ਸਟਾਫ਼ ਨਰਸ ਪਰਮਜੀਤ ਕੌਰ, ਬਲਜਿੰਦਰ ਸਿੰਘ ਜ਼ਿਲ੍ਹਾ ਕਮਿਊਨਿਟੀ ਮੋਬਲਾਇਜ਼ਰ, ਜਸਪ੍ਰੀਤ ਕੌਰ, ਬਲਪ੍ਰੀਤ ਕੌਰ, ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀ ਹਾਜ਼ਰ ਸਨ।
ਸਿਹਤ ਵਿਭਾਗ ਵਲੋਂ ਚਲਾਇਆ ਦਸਤ ਰੋਕੂ ਅਭਿਆਨ
ਅਜੀਤ ਡੈਸਕ
24-06-2026