05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪੰਜਾਬ ਯੂਥ ਕਾਂਗਰਸ ਚੋਣਾਂ ’ਚ ਰਾਜਿੰਦਰ ਦੀਪਾ ਦੇ ਸਮਰਥਕਾਂ ਦੀ ਵੱਡੀ ਜਿੱਤ

ਅਜੀਤ ਡੈਸਕ 24-06-2026

 
ਸੁਨਾਮ ਊਧਮ ਸਿੰਘ ਵਾਲਾ, 23 ਜੂਨ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) – ਪੰਜਾਬ ਯੂਥ ਕਾਂਗਰਸ ਦੇ ਐਲਾਨੇ ਗਏ ਚੋਣ ਨਤੀਜਿਆਂ ਅਨੁਸਾਰ ਵਿਧਾਨ ਸਭਾ ਹਲਕਾ ਸੁਨਾਮ ਦੇ ਜੇਤੂ ਆਹੁਦੇਦਾਰ ਕਾਂਗਰਸੀ ਆਗੂ ਰਜਿੰਦਰ ਦੀਪਾ ਨੂੰ ਮਿਲੇ । ਰਜਿੰਦਰ ਦੀਪਾ ਨੇ ਚੁਣੇ ਗਏ ਆਹੁਦੇਦਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਮਰਥਕਾਂ ਦੀ ਵੱਡੀ ਜਿੱਤ ਹੋਈ। ਜਿਸ ਨਾਲ ਕਾਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ । ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਲਈ ਹੁਣ ਤੋਂ ਤਿਆਰੀ ਖਿੱਚ ਲਓ ਅਤੇ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਬਣਾਉਣ ਲਈ ਇਕਜੁੱਟ ਹੋ ਜਾਓ। ਰਜਿੰਦਰ ਦੀਪਾ ਵਲੋਂ ਇਸ ਸਮੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਸਿੰਘ ਗੁਰੂ ਬਡਰੁੱਖਾਂ ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ,ਦਿਲਪ੍ਰੀਤ ਸਿੰਘ ਸ਼ੇਰੋਂ ਪ੍ਰਧਾਨ ਵਿਧਾਨ ਸਭਾ ਹਲਕਾ ਸੁਨਾਮ,ਮਨਵੀਰ ਸਿੰਘ ਖੇੜੀ ਬਲਾਕ ਪ੍ਰਧਾਨ ਸੁਨਾਮ ਦਿਹਾਤੀ,ਜਸਵੀਰ ਸਿੰਘ ਜੱਸ ਸੁਨਾਮ ਜਿਲਾ ਮੀਤ ਪ੍ਰਧਾਨ ਸੰਗਰੂਰ,ਮਨਪ੍ਰੀਤ ਸਿੰਘ ਜਨਰਲ ਸਕੱਤਰ ਜਿਲਾ ਯੂਥ ਸੰਗਰੂਰ, ਜਗਜੀਤ ਸਿੰਘ ਉਭਾਵਾਲ ਮੀਤ ਪ੍ਰਧਾਨ ਬਲਾਕ ਦਿਹਾਤੀ ਸੁਨਾਮ,ਪਰਮਜੀਤ ਸਿੰਘ ਮੀਤ ਪ੍ਰਧਾਨ ਬਲਾਕ ਸੁਨਾਮ ਦਿਹਾਤੀ,ਕਮਲਦੀਪ ਸਿੰਘ ਮੀਤ ਪ੍ਰਧਾਨ ਬਲਾਕ ਦਿੜਬਾ-2,ਜੱਗਾ ਸਿੰਘ ਮੀਤ ਪ੍ਰਧਾਨ ਬਲਾਕ ਸ਼ਹਿਰੀ ਸੁਨਾਮ ਅਤੇ ਸਤਗੁਰ ਸਿੰਘ ਸਕੱਤਰ ਬਲਾਕ ਦਿਹਾਤੀ ਆਦਿ ਸ਼ਾਮਿਲ ਸਨ।

ਪਿਛਲੀ ਖ਼ਬਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸੁਖਪਾਲ ਸਿੰਘ ਗਿੱਲ ਦਾ ਕੀਤਾ ਸਨਮਾਨ ਅਗਲੀ ਖ਼ਬਰ ਖੇਤੀ ਸਮਝੌਤਾ ਰੱਦ ਕਰਵਾਉਣ ਲਈ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।