14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਗੈਸ ਦੀ ਕਿੱਲਤ ਕਾਰਨ ਖਪਤਕਾਰਾਂ ਵਲੋਂ ਏਜੰਸੀ ਸ਼ਹਿਣਾ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ <br/>

ਅਜੀਤ ਡੈਸਕ 04-06-2026
ਸ਼ਹਿਣਾ, 3 ਜੂਨ (ਸੁਰੇਸ਼ ਗੋਗੀ)- ਸ਼ਹਿਣਾ ਗੈਸ ਏਜੰਸੀ ਵਲੋਂ ਬਲਾਕ ਸ਼ਹਿਣਾ ਦੇ ਖਪਤਕਾਰਾਂ ਨੂੰ ਗੈਸ ਦੀ ਸਪਲਾਈ ਸਮੇਂ ਸਿਰ ਨਾ ਦੇਣ ਦੇ ਰੋਸ ਵਜੋਂ ਅੱਜ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਖਪਤਕਾਰਾਂ ਨੇ ਗੈਸ ਏਜੰਸੀ ਸ਼ਹਿਣਾ ਅਤੇ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟ ਕੀਤਾ ਗਿਆ | ਕੜਕਦੀ ਧੁੱਪ 'ਚ ਗੈਸ ਸਿਲੰਡਰ ਲੈਣ ਲਈ ਖਪਤਕਾਰ ਸੜਕ 'ਤੇ ਬੈਠੇ ਰਹੇ, ਪ੍ਰੰਤੂ ਕੋਈ ਵੀ ਅਧਿਕਾਰੀ ਨੇ ਪਹੁੰਚ ਕੇ ਖਪਤਕਾਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ | ਰੋਸ ਪ੍ਰਗਟ ਕਰਦਿਆਂ ਪਿੰਡ ਚੀਮਾ-ਜੋਧਪੁਰ, ਰਾਮਗੜ੍ਹ, ਸੰਧੂ ਕਲਾਂ, ਬਖਤਗੜ੍ਹ, ਸ਼ਹਿਣਾ ਆਦਿ ਪਿੰਡਾਂ ਦੇ ਖਪਤਕਾਰਾਂ ਨੇ ਕਿਹਾ ਕਿ ਸੰਬੰਧਿਤ ਮਹਿਕਮੇ ਦੇ ਅਧਿਕਾਰੀ ਖਪਤਕਾਰਾਂ ਦੀ ਖੱਜਲ ਖ਼ੁਆਰੀ ਨੂੰ ਦੂਰ ਨਹੀਂ ਕਰਦੇ, ਜਿਸ ਕਾਰਨ ਖਪਤਕਾਰਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ | ਇਸ ਮੌਕੇ ਹਰਪ੍ਰੀਤ ਸਿੰਘ ਜੋਧਪੁਰ, ਰੇਸ਼ਮ ਸਿੰਘ, ਕਾਲਾ ਸਿੰਘ, ਨਾਇਬ ਸਿੰਘ, ਗੁਰਮੇਲ ਸਿੰਘ, ਬਿੱਕਰ ਸਿੰਘ, ਮਹਿੰਦਰ ਸਿੰਘ,ਨੈਬ ਸਿੰਘ, ਅਮਰਜੀਤ ਸਿੰਘ, ਬੂਟਾ ਸਿੰਘ, ਬਲਵਿੰਦਰ ਸਿੰਘ, ਤਰਸੇਮ ਸਿੰਘ, ਜਰਨੈਲ ਸਿੰਘ, ਅਮਰੀਕ ਸਿੰਘ, ਬੀਰਾ ਸਿੰਘ, ਕਾਲਾ ਸਿੰਘ ਉੱਪਲ, ਪਰਮਜੀਤ ਕੌਰ, ਬਲਜੀਤ ਕੌਰ ਆਦਿ ਤੋਂ ਇਲਾਵਾ ਇਕ ਦਰਜਨ ਦੇ ਕਰੀਬ ਖਪਤਕਾਰਾਂ ਨੇ ਦੱਸਿਆ ਕਿ ਕਈ ਖਪਤਕਾਰ ਰਾਤ ਨੂੰ ਦੋ ਵਜੇ ਅਤੇ ਕਈ ਖਪਤਕਾਰ ਸਵੇਰੇ ਚਾਰ ਵਜੇ ਤੋਂ ਗੈਸ ਸਿਲੰਡਰ ਲੈਣ ਲਈ ਲਾਈਨਾਂ ਵਿਚ ਲੱਗੇ ਹੋਏ ਹਨ | ਖਪਤਕਾਰਾਂ ਨੇ ਦੱਸਿਆ ਕਿ ਅਸੀਂ ਭੁੱਖੇ ਤਿਹਾਏ ਲਗਾਤਾਰ ਚਾਰ ਪੰਜ ਦਿਨਾਂ ਤੋਂ ਏਜੰਸੀ ਦੇ ਗੇੜੇ ਲਗਾ ਰਹੇ ਹਾਂ ਪ੍ਰੰਤੂ ਗੈਸ ਏਜੰਸੀ ਸ਼ਹਿਣਾ ਵਲੋਂ ਗੈਸ ਸਿਲੰਡਰ ਦੀ ਸਪਲਾਈ ਸਹੀ ਨਹੀਂ ਦਿੱਤੀ ਜਾਂਦੀ, ਪਿੰਡ ਚੀਮਾ ਦੇ ਨੌਜਵਾਨ ਨੇ ਕਿਹਾ ਕਿ ਗੈਸ ਸਿਲੰਡਰਾਂ ਦੀ ਬਲੈਕ ਬੰਦ ਹੋ ਜਾਵੇ ਤਾਂ ਖਪਤਕਾਰਾਂ ਨੂੰ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕਦੇ ਹਨ |

ਪਿਛਲੀ ਖ਼ਬਰ 36 ਬੋਤਲਾਂ ਅੰਗਰੇਜ਼ੀ ਸ਼ਰਾਬ ਅਤੇ ਆਲਟੋ ਕਾਰ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਪੰਚਾਇਤ ਸੰਮਤੀ ਮਹਿਲ ਕਲਾਂ ਦੀ ਪਹਿਲੀ ਮੀਟਿੰਗ 'ਚ ਵੱਖ-ਵੱਖ ਮਤੇ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।