ਤਪਾ ਮੰਡੀ, 3 ਜੂਨ (ਵਿਜੇ ਸ਼ਰਮਾ)- ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਵਲੋਂ ਵਿਧਾਨ ਸਭਾ ਟਰੇਡਰ ਕਮਿਸ਼ਨ ਹਲਕਾ ਭਦੌੜ ਦੇ ਚੇਅਰਮੈਨ ਤੇ ਕੌਂਸਲਰ ਮਨੀਸ਼ ਕੁਮਾਰ ਗਰਗ, ਮੈਂਬਰ ਰਵੀ ਮੌੜ ਅਤੇ ਸਰਪੰਚ ਹਰਚਰਨ ਸਿੰਘ ਜੰਡਸਰ ਮੌੜ ਦੀ ਅਗਵਾਈ ਵਿਚ ਤਪਾ ਦੇ ਵੱਖ-ਵੱਖ ਟਰੇਡਰਜ਼ ਦੁਕਾਨਦਾਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਵੱਖ-ਵੱਖ ਯੂਨੀਅਨ ਦੇ ਆਗੂਆਂ ਅਤੇ ਦੁਕਾਨਦਾਰਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਮੀਟਿੰਗ 'ਚ ਡੀ.ਐਸ.ਪੀ. ਜਸਕਰਨ ਸਿੰਘ ਬਰਾੜ ਨੇ ਆਏ ਵਪਾਰੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਮੰਗੀ | ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਪੁਲਿਸ ਨਾਲ ਸਿੱਧਾ ਸੰਪਰਕ ਕਰ ਕੇ ਆਪਣੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕਰ ਸਕਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਵੇਗਾ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਵਪਾਰ ਮੰਡਲ ਦੇ ਉਪ ਚੇਅਰਮੈਨ ਮੋਹਨ ਲਾਲ ਤਾਜੋਕੇ, ਮੀਤ ਪ੍ਰਧਾਨ ਭੂਸ਼ਨ ਘੜੈਲਾ, ਬਸਾਤੀ ਐਸੋਸੀਏਸ਼ਨ ਦੇ ਪ੍ਰਧਾਨ ਬੱਬੂ ਤਨੇਜਾ, ਕਰਿਆਨਾ ਐਸੋਸੀਏਸ਼ਨ ਦੇ ਆਗੂ ਪਵਨ ਕੁਮਾਰ ਅਰੋੜਾ, ਵਿਜੇ ਕੁਮਾਰ ਧੂਰਕੋਟੀਆ, ਰਾਜ ਕੁਮਾਰ ਰਾਜ਼ੀ ਪੱਖੋ, ਅਤੱੁਲ ਸਿੰਗਲਾ, ਮੁਨੀਸ਼ ਕੁਮਾਰ ਚੱਕੀ ਵਾਲਾ, ਬਸਾਤੀ ਐਸੋਸੀਏਸ਼ਨ ਦੇ ਸਰਪ੍ਰਸਤ ਅਸ਼ੋਕ ਕੁਮਾਰ ਸ਼ਹਿਣਾ, ਸਾਬਕਾ ਸਕੱਤਰ ਮੱਖਣ ਮਾਰਵਾੜੀ, ਰਾਮ ਲਾਲ ਠੇਕੇਦਾਰ ਟੈਂਟ ਵਾਲਾ, ਸਤਪਾਲ ਸੱਤੀ, ਲਾਲ ਚੰਦ ਆਲੀਕੇ, ਬੰਟੀ ਮੌੜ, ਪ੍ਰੇਟੀ ਭਾਰਤੀ, ਕੇਸ਼ਪਾਲ ਗੋਇਲ ਰੂੜੇਕੇ ਵਾਲੇ, ਮੁਨੀਸ਼ ਕੁਮਾਰ ਢਿੱਲਵਾਂ, ਮੋਨੂੰ ਮਲੋਟ ਵਾਲਾ, ਰਿਚੀ ਭੱਟਾ, ਪਵਨ ਗਰਗ ਬੁੱਕ ਡੀਪੂ ਵਾਲਾ, ਸਵਰਨਕਾਰ ਸਿਕੰਦਰ ਸਿੰਘ, ਰਾਜੇਸ਼ ਕੁਮਾਰ ਟਿੰਕੂ, ਸ਼ੈਰੀ ਠੇਕੇਦਾਰ, ਵਿੱਕੀ ਗਰਗ ਆਦਿ ਹਾਜ਼ਰ ਸਨ |