24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸ਼ਰਧਾਲੂਆਂ ਦੀ ਭਰੀ ਬੱਸ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਖਤਾਨਾਂ 'ਚ ਡਿੱਗੀ <br/>

ਅਜੀਤ ਡੈਸਕ 29-05-2026
ਤਪਾ ਮੰਡੀ, 28 ਮਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਮਾਡਰਨ ਢਾਬੇ ਨਜ਼ਦੀਕ ਸ਼ਰਧਾਲੂਆਂ ਦੀ ਭਰੀ ਇਕ ਮਿੰਨੀ ਬੱਸ ਦਾ ਟਾਇਰ ਫਟਣ ਕਾਰਨ ਬੱਸ ਦੇ ਖਤਾਨਾਂ 'ਚ ਡਿਗ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਸ 'ਚ ਸਵਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਜਲਾਲਾਬਾਦ ਏਰੀਏ 'ਚੋਂ ਸੰਗਤਾਂ ਨਾਲ ਦਰਸ਼ਨ ਕਰਨ ਲਈ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਲਈ ਜਾ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਬੱਸ ਦਾ ਅਗਲਾ ਟਾਇਰ ਫਟ ਗਿਆ, ਜਿਸ ਨਾਲ ਬੱਸ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ, ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਬੱਸ ਵਿਚ 40 ਦੇ ਕਰੀਬ ਸਵਾਰੀਆਂ ਮੌਜੂਦ ਸਨ | ਹਾਦਸੇ ਦਾ ਪਤਾ ਲੱਗਦਾ ਹੀ ਕੋਲੋਂ ਗੁਜ਼ਰ ਰਹੇ ਰਾਹਗੀਰ ਅਤੇ ਕਿਸਾਨ ਰਾਹਤ ਕਾਰਜਾਂ 'ਚ ਜੁੱਟ ਗਏ |

ਪਿਛਲੀ ਖ਼ਬਰ 7 ਕੁਇੰਟਲ ਭੱੁਕੀ ਚੂਰਾ ਬਰਾਮਦ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਘੋੜ ਦੌੜ ਤੇ ਹੋਰ ਮੁਕਾਬਲੇ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।