24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਗਤ ਨਾਮਦੇਵ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ

ਬਰਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਭਗਤ ਨਾਮਦੇਵ ਦਾ 756ਵਾਂ ਜਨਮ ਦਿਹਾੜਾ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਬੱਚਿਆਂ ਦੇ ਦਸਤਾਰ ਮੁਕਾਬਲੇ, ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 24-10-2026
ਬਰਨਾਲਾ, 23 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਭਗਤ ਨਾਮਦੇਵ ਦਾ 756ਵਾਂ ਜਨਮ ਦਿਹਾੜਾ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਬੱਚਿਆਂ ਦੇ ਦਸਤਾਰ ਮੁਕਾਬਲੇ, ਲੰਬੇ ਕੇਸਾਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ 200 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਜਰਨੈਲ ਸਿੰਘ ਜੱਸਲ ਅਤੇ ਪੈ੍ਸ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਜੇਤੂ ਬੱਚਿਆਂ ਨੂੰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਮੈਨੇਜਰ ਨਿਰਮਲ ਸਿੰਘ ਰਾਜੀਆ, ਕੌਰ ਸਿੰਘ ਉਪਲੀ, ਕਰਮ ਸਿੰਘ ਭੰਡਾਰੀ, ਕੁਲਵਿੰਦਰ ਸਿੰਘ ਕਾਲਾ, ਅਮਰੀਕ ਸਿੰਘ ਬਾਬਾ, ਕੇਵਲ ਸਿੰਘ ਵੀਨਸ, ਅਰਜਨ ਸਿੰਘ, ਯਾਦਵਿੰਦਰ ਸਿੰਘ ਟੋਨੀ, ਰਾਜਿੰਦਰ ਸਿੰਘ ਬਾਬਰ, ਜਗਸੀਰ ਸਿੰਘ, ਧਰਮਿੰਦਰ ਸਿੰਘ, ਅਕਾਸਦੀਪ ਸਿੰਘ, ਮਨਜੋਤ ਸਿੰਘ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਲੰਬੇ ਕੇਸ ਮੁਕਾਬਲਿਆਂ ਵਿਚ ਮਨਜੱਸ ਸਿੰਘ, ਗੁਰਦਿੱਤ ਸਿੰਘ, ਅਰਮਾਨ ਸਿੰਘ, ਸ਼ਰਨਪ੍ਰੀਤ ਸਿੰਘ, ਸੁਖਮਨ ਸਿੰਘ, ਪ੍ਰਿੰਸਪ੍ਰੀਤ ਸਿੰਘ, ਪਵਨਦੀਪ ਸਿੰਘ, ਗੁਰੂ ਸਾਹਿਬ ਸਿੰਘ, ਜਸਕਰਨ ਸਿੰਘ, ਲਿਖਤੀ ਟੈਸਟ ਮੁਕਾਬਲੇ ਵਿਚ ਜਸ਼ਨਪ੍ਰੀਤ ਕੌਰ, ਜੰਦਵੀਰ ਕੌਰ, ਬੇਅੰਤ ਕੌਰ, ਰੱਜੀ, ਮੀਨਾਕਸ਼ੀ, ਪਰਨੀਤ ਕੌਰ, ਜਸ਼ਨਪ੍ਰੀਤ ਕੌਰ, ਦਸਤਾਰ ਮੁਕਾਬਲੇ ਵਿਚ ਯੁਵਰਾਜ ਸਿੰਘ, ਮਨਵੀਰ ਸਿੰਘ, ਕਰਮਵੀਰ ਸਿੰਘ, ਅਮਨਦੀਪ ਸਿੰਘ, ਗੁਰਨੂਰਦੀਪ ਸਿੰਘ, ਦਰਜੋਤ ਸਿੰਘ, ਰਣਜੀਤ ਸਿੰਘ, ਅਵਰਾਜ ਸਿੰਘ ਅਤੇ ਬਾਕੀ ਸਾਰੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜੱਜ ਸਾਹਿਬਾਨਾਂ ਮਨਪ੍ਰੀਤ ਕੌਰ ਮਨੀ, ਸੁਨੀਤਾ ਰਾਣੀ, ਡਾਕਟਰ ਅਮਨਦੀਪ ਸਿੰਘ ਟੱਲੇਵਾਲ, ਅਮਰਿੰਦਰ ਸਿੰਘ, ਮਨਜੋਤ ਸਿੰਘ, ਚਨਪ੍ਰੀਤ ਸਿੰਘ, ਰਮਨਦੀਪ ਸਿੰਘ ਦਾ ਵੀ ਗੁਰਦੁਆਰਾ ਬਾਬਾ ਨਾਮਦੇਵ ਪ੍ਰਬੰਧ ਕਮੇਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਆਈਜ ਅੱਖਾਂ ਦਾ ਹਸਪਤਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ 225 ਦੇ ਲਗਭਗ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 50 ਮਰੀਜ਼ਾਂ ਦੇ ਲਗਭਗ ਅੱਖਾਂ ਦੇ ਲੈਂਜ ਪਾਏ ਜਾਣਗੇ।
ਪਿਛਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਨੂੰ ਕਾਗ਼ਜ਼ ਤੋਂ ਵੱਖ-ਵੱਖ ਆਕਾਰ ਬਣਾਉਣ ਦੀ ਕਲਾ ਸਿਖਾਈ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।