ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ‘ਬਟਰਫਲਾਈ ਡਾਇਰੀਜ਼’ ਗਤੀਵਿਧੀ ਕਰਵਾਈ
ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਨੂੰ ਤਿਤਲੀ ਦੇ ਜੀਵਨ ਚੱਕਰ ਬਾਰੇ ਜਾਣੂ ਕਰਵਾਉਣ ਲਈ ‘ਬਟਰਫਲਾਈ ਡਾਇਰੀਜ਼’ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਤਿਤਲੀ ਦੇ ਜੀਵਨ ਚੱਕਰ ਦੀਆਂ ਚਾਰ ਅਵਸਥਾਵਾਂ ਆਂਡਾ, ਸੁੰਡੀ, ਕੋਸ਼ ਅਤੇ ਪੂਰੀ ਤਰ੍ਹਾਂ ਵਿਕਸਿਤ ਤਿਤਲੀ ਬਾਰੇ ਵਿਸਥਾਰ ਨਾਲ ਸਮਝਾਇਆ।
ਬਰਨਾਲਾ, 23 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਨੂੰ ਤਿਤਲੀ ਦੇ ਜੀਵਨ ਚੱਕਰ ਬਾਰੇ ਜਾਣੂ ਕਰਵਾਉਣ ਲਈ ‘ਬਟਰਫਲਾਈ ਡਾਇਰੀਜ਼’ ਗਤੀਵਿਧੀ ਕਰਵਾਈ ਗਈ। ਇਸ ਗਤੀਵਿਧੀ ਦੌਰਾਨ ਅਧਿਆਪਕਾਂ ਨੇ ਬੱਚਿਆਂ ਨੂੰ ਤਿਤਲੀ ਦੇ ਜੀਵਨ ਚੱਕਰ ਦੀਆਂ ਚਾਰ ਅਵਸਥਾਵਾਂ ਆਂਡਾ, ਸੁੰਡੀ, ਕੋਸ਼ ਅਤੇ ਪੂਰੀ ਤਰ੍ਹਾਂ ਵਿਕਸਿਤ ਤਿਤਲੀ ਬਾਰੇ ਵਿਸਥਾਰ ਨਾਲ ਸਮਝਾਇਆ। ਬੱਚਿਆਂ ਨੇ ਰੰਗ-ਬਿਰੰਗੀ ਮਿੱਟੀ ਦੀ ਸਹਾਇਤਾ ਨਾਲ ਇਨ੍ਹਾਂ ਸਾਰੀਆਂ ਅਵਸਥਾਵਾਂ ਦੇ ਸੁੰਦਰ ਨਮੂਨੇ ਤਿਆਰ ਕੀਤੇ। ਪ੍ਰਿੰਸੀਪਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੀ ਸਿਰਜਣਾਤਮਿਕਤਾ ਨੂੰ ਨਿਖਾਰਦੀਆਂ ਹਨ ਅਤੇ ਸਿੱਖਣ ਦੀ ਪ੍ਰਕਿਰਿਆ ਨੂੰ ਵਧੇਰੇ ਸਰਲ, ਰੋਚਕ ਅਤੇ ਪ੍ਰਭਾਵਸ਼ਾਲੀ ਬਣਾਉਂਦੀਆਂ ਹਨ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।