24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਹੰਡਿਆਇਆ ਗਰਿੱਡ ਅੱਗੇ ਬਿਜਲੀ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ

ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ (ਏ. ਫੀ) ਵਲੋਂ 220 ਕੇ.

ਅਜੀਤ ਡੈਸਕ 24-10-2026
ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ (ਏ.ਫੀ) ਵਲੋਂ 220 ਕੇ.ਵੀ. ਗਰਿੱਡ ਬਰਨਾਲਾ ਵਿਖੇ ਸੈਂਟਰ ਕੌਂਸਲ ਦੇ ਅਨੁਸਾਰ ਗੇਟ ਰੈਲੀ ਕੀਤੀ। ਜਿਸ ਵਿਚ ਯੂਨੀਅਨ ਦੇ ਰਿਟਾ: ਸੀਨੀਅਰ ਸਾਥੀ ਸੁਦਾਗਰ ਸਿੰਘ ਚੇਅਰਮੈਨ ਰੱਲਾ, ਬੁੱਗਰ ਸਿੰਘ, ਅਜਾਇਬ ਸਿੰਘ ਸੰਘੇੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਕਿਹਾ ਕਿ ਹਰਿਆਣਾ ਬਿਜਲੀ ਬੋਰਡ ਵਲੋਂ ਕੀਤੀ ਗਈ ਹੜਤਾਲ ਦੇ ਹੱਕ ਵਿਚ ਅਤੇ ਬੀ.ਬੀ.ਐਮ.ਬੀ ਦੇ ਕਰਮਚਾਰੀਆਂ ਨੂੰ ਜ਼ਬਰਦਸਤੀ ਡਿਊਟੀ ਲਈ ਹਰਿਆਣਾ ਸਟੇਸ਼ਨਾਂ ’ਤੇ ਭੇਜਣ ਦੇ ਵਿਰੋਧ ਵਿਚ ਅੱਜ ਵੱਖ-ਵੱਖ ਸਟੇਸ਼ਨਾਂ ਤੇ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ (ਏ.ਫੀ) ਵਲੋਂ ਬੋਰਡ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਸਾਡੇ ਭੇਜੇ ਗਏ ਸਾਥੀਆਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਅੱਗੇ ਤੋਂ ਨਾ ਭੇਜਿਆ ਜਾਵੇ, ਸਾਡੀਆਂ ਜਿਹੜੀਆਂ ਮੰਗਾਂ ਬੋਰਡ ਨਾਲ ਡਿਸਕਸ ਹੋ ਚੁੱਕੀਆਂ ਨੇ ਉਹ ਜਲਦੀ ਤੋਂ ਜਲਦੀ ਲਾਗੂ ਕੀਤੀਆਂ ਜਾਣ। ਇਸ ਮੌਕੇ ਯੂਨੀਅਨ ਦੇ ਡਿਪਟੀ ਸੈਕਟਰੀ ਰਮੇਸ਼ ਕੁਮਾਰ, ਕੈਸ਼ੀਅਰ ਜਗਦੀਪ ਖ਼ਾਨ, ਵਿਜੇਪਾਲ ਨੇ ਕਿਹਾ ਜੇਕਰ ਬੋਰਡ ਨੇ ਸਾਡੇ ਸਾਥੀਆਂ ਨੂੰ ਵਾਪਸ ਨਾ ਬੁਲਾਇਆ ਤਾਂ ਇਹ ਰੋਸ ਪ੍ਰਦਰਸ਼ਨ ਲਗਾਤਾਰ ਚੱਲਦਾ ਰਹੇਗਾ।
ਪਿਛਲੀ ਖ਼ਬਰ ਜਗਜੀਤ ਸਿੰਘ ਕੁਲਾਰ ਦੇ ਅਕਾਲ ਚਲਾਣੇ ’ਤੇ ਅਕਾਲੀ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਖਰੀਦ ਕੇਂਦਰ ਪਿੰਡ ਮੂੰਮ ’ਚ ਦਹਾਕਿਆਂ ਪੁਰਾਣੇ ਪਿੱਪਲ ’ਤੇ ਬਿਨਾਂ ਮਨਜ਼ੂਰੀ ਚੱਲਿਆ ਕੁਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।