04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦੇ ਧਾਰਮਿਕ ਪ੍ਰੀਖਿਆ ਮੈਰਿਟ 'ਚ ਆਏ ਵਿਦਿਆਰਥੀਆਂ ਦਾ ਸਨਮਾਨ <br/>

ਅਜੀਤ ਡੈਸਕ 23-05-2026
ਰੂੜੇਕੇ ਕਲਾਂ, 22 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ 6 ਵਿਦਿਆਰਥੀਆਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਲਈ ਧਾਰਮਿਕ ਪ੍ਰੀਖਿਆ 'ਚ ਮੈਰਿਟ 'ਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਧਾਰਮਿਕ ਪ੍ਰੀਖਿਆ 'ਚੋਂ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ. ਡੀ. ਕਰਮਜੀਤ ਕੌਰ ਦੇਵਾ ਨੇ ਦੱਸਿਆ ਕਿ ਸਾਡੀ ਸੰਸਥਾ ਦੇ 6 ਵਿਦਿਆਰਥੀ ਜਿਨ੍ਹਾਂ ਵਿਚੋਂ ਪੰਜਵੀਂ ਜਮਾਤ ਦੇ ਵਿਦਿਆਰਥੀ ਅਵੀਜੋਤ ਸਿੰਘ 91.67 ਫ਼ੀਸਦੀ, ਮਹਿਕਦੀਪ ਕੌਰ 93 ਫ਼ੀਸਦੀ, ਹਰਨੂਰ ਕੌਰ 91.67 ਫ਼ੀਸਦੀ, ਦੂਜੀ ਜਮਾਤ ਦੇ ਵਿਦਿਆਰਥੀ ਤਰਗੁਣ ਕੌਰ 92 ਫ਼ੀਸਦੀ, ਤਨੁਸ ਕੁਮਾਰ 93.33 ਫ਼ੀਸਦੀ, ਗੁਰਇੰਦਰ ਕੌਰ 93.33 ਫ਼ੀਸਦੀ ਅੰਕ ਲੈ ਕੇ ਮੈਰਿਟ ਵਿਚ ਆਪਣਾ ਨਾਂਅ ਦਰਜ ਕਰਵਾਇਆ ਹੈ | ਇਸ ਮੌਕੇ ਸੰਸਥਾ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਹੁਦੇਦਾਰ ਹਾਜਰ ਸਨ |

ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਮਾਨਾ ਪਿੰਡੀ ਦੇ ਵਿਦਿਆਰਥੀ ਗੈਰੀ ਨੇ ਸਟੇਟ ਕਿੱਕ ਬਾਕਸਿੰਗ 'ਚ ਚਾਂਦੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ 15 ਦਿਨਾਂ ਦੀ ਹੜਤਾਲ ਉਪਰੰਤ ਸਫ਼ਾਈ ਮੁਲਾਜ਼ਮ ਕੰਮ 'ਤੇ ਪਰਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।