28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮੁੱਖ ਮੰਤਰੀ ਭਗਵੰਤ ਮਾਨ ਦੇ ਧਨੌਲਾ ਪਹੁੰਚਣ ਦੌਰਾਨ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਕੀਤਾ ਖੱਜਲ ਖੁਆਰ-ਬਿੱਟੂ ਦੀਵਾਨਾ <br/>

ਅਜੀਤ ਡੈਸਕ 09-05-2026
ਬਰਨਾਲਾ, 8 ਮਈ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਤਹਿਤ ਧਨੌਲਾ ਵਿਖੇ ਉਨ੍ਹਾਂ ਦੀ ਆਮਦ ਦੌਰਾਨ ਪ੍ਰਸ਼ਾਸਨ ਵਲੋਂ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਖ਼ੱਜਲ਼-ਖ਼ੁਆਰ ਕੀਤਾ ਗਿਆ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਦੱਸਿਆ ਕਿ ਇਸ ਮੌਕੇ ਧਨੌਲਾ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਅਤੇ ਗਾਹਕਾਂ ਨੂੰ ਬਾਂਹਾਂ ਤੋਂ ਫੜ-ਫੜ ਦੁਕਾਨਾਂ ਵਿਚੋਂ ਬਾਹਰ ਕੱਢਿਆ ਗਿਆ | ਉਨ੍ਹਾਂ ਕਿਹਾ ਕਿ ਸੱਥਾਂ ਵਿਚੋਂ ਚੱਲਣ ਦੇ ਦਾਅਵੇ ਕਰਨ ਵਾਲੀ ਸਰਕਾਰ ਦੀ ਇੱਕ ਅਤਿ ਨਿੰਦਣਯੋਗ ਗੱਲ ਇੱਥੇ ਇਹ ਵਾਪਰੀ ਕਿ ਮੁੱਖ ਮੰਤਰੀ ਕੋਲ ਆਪਣੀ ਫ਼ਰਿਆਦ ਲੈ ਕੇ ਆਏ ਇੱਕ ਬਜ਼ੁਰਗ ਜੋੜੇ ਨੂੰ ਪੁਲਿਸ ਵਲੋਂ ਚੀਕਾਂ ਮਾਰਦੇ ਹੋਏ ਨੂੰ ਧੂਹ ਕੇ ਗੱਡੀ ਵਿਚ ਸੁੱਟ ਲਿਆ ਗਿਆ | ਇਸੇ ਤਰ੍ਹਾਂ ਸਵਾਲ ਪੁੱਛਣ ਆਏ ਇੱਕ ਹੋਰ ਬਜ਼ੁਰਗ ਨੂੰ ਪੁਲਿਸ ਵਲੋਂ ਚੁੱਕ ਲਿਆ ਗਿਆ ਅਤੇ ਕਈ ਕਿਸਾਨਾਂ ਨੂੰ ਖੇਤਾਂ ਵਿਚ ਹੀ ਡਾਂਗਾਂ ਮਾਰ- ਮਾਰ ਕੇ ਭਜਾ ਦਿੱਤਾ ਗਿਆ | ਸ੍ਰੀ ਬਿੱਟੂ ਦੀਵਾਨਾ ਨੇ ਕਿਹਾ ਕਿ ਇਸ ਨਿਕੰਮੀ ਸਰਕਾਰ ਨੇ ਲੋਕਾਂ ਦੇ ਕੰਮ ਤਾਂ ਕੀ ਕਰਨੇ ਸੀ ਸਗੋਂ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਵਿਕਾਸ ਦੀ ਗੱਲ ਕਰਨ ਦੀ ਬਜਾਏ ਆਪਣੇ ਭਾਸ਼ਣ ਵਿਚ ਸ: ਸੁਖਬੀਰ ਸਿੰਘ ਬਾਦਲ ਨੂੰ ਹੀ ਭੰਡਦੇ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਸਰਕਾਰ ਵਲੋਂ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ ਅਤੇ ਕਰਾਰਾ ਜਵਾਬ ਦੇਣਗੇ |

ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਪੰਚਾਇਤ ਸਕੱਤਰ ਗੁਰਦਰਸ਼ਨ ਸਿੰਘ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।