28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰੀਆਂ ਨਾਲ ਮੀਟਿੰਗ <br/>

ਅਜੀਤ ਡੈਸਕ 09-05-2026
ਤਪਾ ਮੰਡੀ, 8 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵੱਲੋਂ ਵਪਾਰੀ ਵਰਗ ਦੀਆਂ ਸਮੱਸਿਆਵਾਂ ਦੇ ਨਿਬੇੜੇ ਲਈ ਤਪਾ ਵਿਚ ਵਪਾਰੀਆਂ ਅਤੇ ਦੁਕਾਨਦਾਰਾਂ ਨਾਲ ਇੱਕ ਮੀਟਿੰਗ ਬਾਲਮੀਕੀ ਚੌਂਕ ਨਜ਼ਦੀਕ ਕੀਤੀ ਗਈ | ਜਿਸ ਵਿਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਇਸ ਦੌਰਾਨ ਵਪਾਰੀਆਂ ਨੇ ਆਪਣੇ ਕਾਰੋਬਾਰ ਨਾਲ ਸਬੰਧਿਤ ਕਈ ਜਿਵੇਂ ਲਿਫ਼ਟਿੰਗ ਦੀ ਸਮੱਸਿਆ, ਕਣਕ ਦੇ ਗੱਟਿਆਂ ਦੀ ਲੋਡਿੰਗ ਸਮੇਂ ਟਰੱਕਾਂ ਵਾਲਿਆਂ ਤੋਂ ਆ ਰਹੀ ਪ੍ਰੇਸ਼ਾਨੀ, ਬਿਜਲੀ, ਸੜਕਾਂ ਆਦਿ ਤੋਂ ਇਲਾਵਾ ਵਪਾਰ ਨਾਲ ਸੰਬੰਧਿਤ ਹੋਰ ਮੁੱਦੇ ਚੁੱਕੇ | ਹਲਕਾ ਭਦੌੜ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਮੁਨੀਸ਼ ਗਰਗ ਅਤੇ ਮੈਂਬਰ ਰਵੀ ਮੌੜ ਨੇ ਇਨ੍ਹਾਂ ਸਾਰੇ ਮੁੱਦਿਆਂ ਦਾ ਜਲਦ ਨਿਬੇੜਾ ਕਰਨ ਦਾ ਭਰੋਸਾ ਦਿੱਤਾ | ਉਪਰੰਤ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਵਪਾਰੀ ਵਰਗ ਸੂਬੇ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ | ਸੂਬੇ ਦੇ ਵਪਾਰੀਆਂ ਦੇ ਹਿਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ | ਛੋਟੇ ਤੇ ਵੱਡੇ ਵਪਾਰੀਆਂ ਤੇ ਦੁਕਾਨਦਾਰਾਂ ਲਈ ਇਨ੍ਹਾਂ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਸਾਡੇ ਵਪਾਰੀ ਵਰਗ ਦੀਆਂ ਹਰ ਸਮੱਸਿਆ ਦਾ ਹੱਲ ਇੱਕ ਛੱਤ ਹੇਠਾਂ ਹੀ ਕੀਤਾ ਜਾ ਸਕੇ | ਉਨ੍ਹਾਂ ਵਪਾਰੀਆਂ ਨੂੰ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਤੁਹਾਡੇ ਲਈ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ ਤੇ ਤੁਹਾਡੀਆਂ ਹਰ ਸਮੱਸਿਆ ਸਰਕਾਰ ਤੱਕ ਪਹੁੰਚਾਈਆਂ ਜਾਣਗੀਆਂ | ਇਸ ਮੌਕੇ ਸੈਕਟਰੀ ਮਾਰਕੀਟ ਕਮੇਟੀ ਤਪਾ ਹਰਦੀਪ ਸਿੰਘ ਗਿੱਲ, ਡਾ: ਬਾਂਕੇ ਬਿਹਾਰੀ, ਵਿਕਰਮ ਲੋਟਾ, ਆਬਕਾਰੀ ਤੇ ਕਰ ਵਿਭਾਗ, ਪੀ.ਐਸ.ਪੀ.ਸੀ.ਐਲ. ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਤੇ ਵੱਡੀ ਗਿਣਤੀ 'ਚ ਵਪਾਰੀ ਮਨੋਜ ਸਿੰਗਲਾ, ਪ੍ਰਦੀਪ ਮੌੜ, ਲਾਲ ਚੰਦ ਆਲੀਕੇ, ਲਵਲੀ ਮਹਿਰਾਜ ਵਾਲਾ, ਰਿਚੀ ਭੱਟਾ, ਨੀਤਨ ਕੁਮਾਰ, ਬੰਟੀ ਮੌੜ, ਘੋਚਾ ਤਾਜੋ, ਬੱਬੂ ਮਲੋਟ ਵਾਲੇ ਮੱਖਣ ਲਾਲ, ਡਾ: ਅਜੇ, ਸਤੀਸ਼ ਕੁਮਾਰ, ਮਨੀਸ਼ ਬਾਂਸਲ, ਪੱਪੀ ਡਾਬਲਾ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹਿਣਾ ਵਿਖੇ ਦਰਜਨਾਂ ਲੋਕ ਲੈ ਰਹੇ ਹਨ ਯੋਗ ਆਸਣਾਂ ਦਾ ਲਾਹਾ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੇ ਧਨੌਲਾ ਪਹੁੰਚਣ ਦੌਰਾਨ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਕੀਤਾ ਖੱਜਲ ਖੁਆਰ-ਬਿੱਟੂ ਦੀਵਾਨਾ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।