ਮੁਲਾਜ਼ਮਾਂ ਦੀ ਹੜਤਾਲ ਨਾਲ ਆਮ ਲੋਕਾਂ ਦੇ ਦਫ਼ਤਰੀ ਕੰਮ-ਕਾਜ ਬੁਰੀ ਤਰ੍ਹਾਂ ਹੋਏ ਪ੍ਰਭਾਵਿਤ
ਮਹਿਲ ਕਲਾਂ, 27 ਅਗਸਤ (ਤਰਸੇਮ ਸਿੰਘ ਗਹਿਲ)-ਮੁਲਾਜ਼ਮਾਂ ਵਲੋਂ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਕਮੇਟੀ ਦੇ ਸੱਦੇ ’ਤੇ ਦਫ਼ਤਰੀ ਕੰਮ-ਕਾਰ ਬੰਦ ਕਰ ਕੇ ਸ਼ੁਰੂ ਕੀਤੀ ਕਲਮਛੋੜ ਹੜਤਾਲ ਨਾਲ ਸਬ ਤਹਿਸੀਲ ਦਫ਼ਤਰ ਮਹਿਲ ਕਲਾਂ ਵਿਖੇ ਆਮ ਲੋਕਾਂ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਪੂਰਾ ਦਿਨ ਲੋਕ ਆਪਣੇ ਕੰਮ ਕਰ ਲਈ ਖੱਜਲ ਖ਼ੁਆਰ ਹੁੰਦੇ ਰਹੇ। ਮੁਲਜ਼ਮਾਂ ਵਲੋਂ ਰੱਖੀ ਹੜਤਾਲ ਕਰ ਕੇ ਰਜਿਸਟਰੀਆਂ ਕਰਵਾਉਣ, ਆਮ ਦਸਤਾਵੇਜ਼ ਤਿਆਰ ਕਰਵਾਉਣ, ਸਰਕਾਰੀ ਰਿਕਾਰਡ ਨਾਲ ਸਬੰਧਿਤ ਕਾਰਵਾਈ, ਵੱਖ-ਵੱਖ ਹੋਰ ਜ਼ਰੂਰੀ ਕਾਗ਼ਜ਼ਾਤ ਤਸਦੀਕ ਅਤੇ ਹੋਰ ਦਫ਼ਤਰੀ ਕੰਮਾਂ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਰਹੀ।
ਮਹਿਲ ਕਲਾਂ, 27 ਅਗਸਤ (ਤਰਸੇਮ ਸਿੰਘ ਗਹਿਲ)-ਮੁਲਾਜ਼ਮਾਂ ਵਲੋਂ ਆਪਣੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੂਬਾ ਕਮੇਟੀ ਦੇ ਸੱਦੇ ’ਤੇ ਦਫ਼ਤਰੀ ਕੰਮ-ਕਾਰ ਬੰਦ ਕਰ ਕੇ ਸ਼ੁਰੂ ਕੀਤੀ ਕਲਮਛੋੜ ਹੜਤਾਲ ਨਾਲ ਸਬ ਤਹਿਸੀਲ ਦਫ਼ਤਰ ਮਹਿਲ ਕਲਾਂ ਵਿਖੇ ਆਮ ਲੋਕਾਂ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਪੂਰਾ ਦਿਨ ਲੋਕ ਆਪਣੇ ਕੰਮ ਕਰ ਲਈ ਖੱਜਲ ਖ਼ੁਆਰ ਹੁੰਦੇ ਰਹੇ। ਮੁਲਜ਼ਮਾਂ ਵਲੋਂ ਰੱਖੀ ਹੜਤਾਲ ਕਰ ਕੇ ਰਜਿਸਟਰੀਆਂ ਕਰਵਾਉਣ, ਆਮ ਦਸਤਾਵੇਜ਼ ਤਿਆਰ ਕਰਵਾਉਣ, ਸਰਕਾਰੀ ਰਿਕਾਰਡ ਨਾਲ ਸਬੰਧਿਤ ਕਾਰਵਾਈ, ਵੱਖ-ਵੱਖ ਹੋਰ ਜ਼ਰੂਰੀ ਕਾਗ਼ਜ਼ਾਤ ਤਸਦੀਕ ਅਤੇ ਹੋਰ ਦਫ਼ਤਰੀ ਕੰਮਾਂ ਦੀ ਕਾਰਵਾਈ ਪੂਰੀ ਤਰ੍ਹਾਂ ਠੱਪ ਰਹੀ। ਮੁਲਾਜ਼ਮਾਂ ਦੀ ਹੜਤਾਲ ਦਾ ਪ੍ਰਭਾਵ ਲਿਖਾਰੀਆਂ ਵਸੀਕਾ ਨਵੀਸ ਦੀਆਂ ਦੁਕਾਨਾਂ ’ਤੇ ਵੀ ਦੇਖਣ ਨੂੰ ਮਿਲਿਆ, ਜਿਨ੍ਹਾਂ ਸਾਰਾ ਦਿਨ ਵਿਹਲੇ ਬਹਿ ਕੇ ਗੁਜ਼ਾਰਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਦਫ਼ਤਰ ਦੇ ਸੀਨੀਅਰ ਸਹਾਇਕ ਕਰਨ ਅਵਤਾਰ ਸਿੰਘ ਪੰਧੇਰ, ਰੀਡਰ ਮਨਦੀਪ ਸਿੰਘ, ਯੂਨੀਅਨ ਸਹਾਇਕ ਸਰਬਜੀਤ ਕੌਰ, ਯੂਨੀਅਨ ਸਹਾਇਕ ਕਮਲਪ੍ਰੀਤ ਸਿੰਘ, ਯੂਨੀਅਨ ਸਹਾਇਕ ਜਗਦੀਪ ਸਿੰਘ, ਕਲਰਕ ਮਨਦੀਪ ਕੌਰ, ਕਰਨਵੀਰ ਸਿੰਘ ਕਿਹਾ ਕਿ ਮੁਲਾਜ਼ਮ ਆਪਣੀਆਂ ਜ਼ਰੂਰੀ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਕਰ ਕੇ ਮੁਲਾਜ਼ਮਾਂ ਵਿਚ ਦਿਨੋਂ ਦਿਨ ਪੰਜਾਬ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਦਫ਼ਤਰੀ ਮੁਲਾਜ਼ਮ ਗੁਰਵਿੰਦਰ ਸਿੰਘ, ਰਾਮਨਪ੍ਰੀਤ ਸ਼ਰਮਾ ਅਤੇ ਗੌਰਵ ਕੌਸ਼ਲ ਆਦਿ ਨੇ ਕਿਹਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਕਲਰਕਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਕਰ ਕੇ ਮਸਲੇ ਦਾ ਹੱਲ ਕਰੇ ਤਾਂ ਜੋ ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਆਪਣੇ ਕੰਮ ਕਾਰ ਪ੍ਰਤੀ ਸਬ ਤਹਿਸੀਲ ਮਹਿਲ ਕਲਾਂ ਵਿਖੇ ਪੁੱਜੇ ਕਰਨਵੀਰ ਵਜੀਦਕੇ ਨੇ ਕਿਹਾ ਕਿ ਲੋਕ ਆਪਣੇ ਕੰਮ ਹੋਣ ਦੀ ਉਮੀਦ ਨਾਲ ਤਹਿਸੀਲ ਕੰਪਲੈਕਸ ਪਹੁੰਚੇ, ਪ੍ਰੰਤੂ ਕਲਰਕਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਅਤੇ ਸਬੰਧਿਤ ਵਿਭਾਗ ਨੂੰ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।ੇ ਉਨ੍ਹਾਂ ਕਿਹਾ ਕਿ ਹੜਤਾਲ ਲੰਬੀ ਚੱਲਣ ਦੀ ਸੂਰਤ ਵਿਚ ਲੋਕਾਂ ਦੀ ਖ਼ੱਜਲ-ਖ਼ੁਆਰੀ ਹੋਰ ਵਧ ਸਕਦੀ ਹੈ। ਪੰਜਾਬ ਸਰਕਾਰ ਨੂੰ ਇਸ ਮਸਲੇ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ।