21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਿਸਾਨ ਪੱਕੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤਣ-ਡਿਪਟੀ ਕਮਿਸ਼ਨਰ <br/>

ਅਜੀਤ ਡੈਸਕ 18-04-2026
ਬਰਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤੀ ਜਾਵੇ | ਉਨ੍ਹਾਂ ਕਿਹਾ ਕਿ ਕੱਲ੍ਹ ਭਦੌੜ ਨੇੜੇ ਕੋਠੇ ਖਿਓਣ ਸਿੰਘ ਵਾਲਾ ਵਿਚ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੂਚਨਾ ਮਿਲਣ 'ਤੇ ਮੌਕੇ ਉੱਤੇ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਗਏ | ਇਸ ਸਬੰਧੀ ਪਟਵਾਰੀ ਵਲੋਂ ਰਿਪੋਰਟ ਕੀਤੀ ਗਈ ਹੈ | ਜਿਸ ਵਿਚ ਸਾਹਮਣੇ ਆਇਆ ਹੈ ਕੋਠੇ ਖਿਓਣ ਸਿੰਘ ਵਾਲਾ ਦੇ ਚਾਰ ਕਿਸਾਨਾਂ ਦੇ ਖੇਤ ਵਿਚ ਅੱਗ ਲੱਗਣ ਨਾਲ ਕਣਕ ਦੀ ਫ਼ਸਲ ਸੜ ਗਈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਐੱਸ.ਡੀ.ਐਮ. ਦੀ ਵਿਸਥਾਰਿਤ ਰਿਪੋਰਟ ਮਗਰੋਂ ਸਰਕਾਰ ਨੂੰ ਮੁਆਵਜ਼ੇ ਲਈ ਕੇਸ ਭੇਜਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ | ਉਨ੍ਹਾਂ ਦੱਸਿਆ ਕਿ ਵਾਢੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਫਾਇਰ ਟੈਂਡਰ ਸਮੇਤ ਸਟਾਫ਼ ਵੱਖ-ਵੱਖ ਖੇਤਰਾਂ ਵਿਚ ਤਾਇਨਾਤ ਕੀਤੇ ਹੋਏ ਹਨ | ਇਨ੍ਹਾਂ ਵਿਚ ਹੰਡਿਆਇਆ ਚੌਂਕ ਬਰਨਾਲਾ ਵਿਖੇ, ਵੀ.ਆਰ.ਸੀ. ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ, ਸੰਘੇੜਾ ਵਿਖੇ, ਤਪਾ ਪੁਲ ਦੇ ਥੱਲੇ, ਮਿਲਨ ਪੈਲੇਸ ਭਦੌੜ ਵਿਖੇ, ਪਿੰਡ ਰੂੜੇਕੇ ਵਿਖੇ ਤੇ ਦਫ਼ਤਰ ਫਾਇਰ ਸਟੇਸ਼ਨ ਬਰਨਾਲਾ ਵਿਖੇ (ਬਰਨਾਲਾ ਸ਼ਹਿਰ ਲਈ) ਫਾਇਰ ਟੈਂਡਰ ਸਮੇਤ ਸਟਾਫ਼ ਤਾਇਨਾਤ ਕੀਤੇ ਹੋਏ ਹਨ | ਉਨ੍ਹਾਂ ਅਪੀਲ ਕੀਤੀ ਕਿ ਹਾਰਵੈਸਟਰ ਕੰਬਾਈਨਾਂ ਸਿਰਫ਼ ਦਿਨ ਵੇਲੇ ਹੀ ਚਲਾਈਆਂ ਜਾਣ ਅਤੇ ਇਨ੍ਹਾਂ ਦੇ ਪੁਰਜ਼ਿਆਂ ਵਿਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਵੱਲ ਲਗਾਤਾਰ ਧਿਆਨ ਦਿੱਤਾ ਜਾਵੇ | ਉਨ੍ਹਾਂ ਸਪੱਸ਼ਟ ਕੀਤਾ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਖੜ੍ਹੀ ਫ਼ਸਲ ਲਈ ਵੀ ਖ਼ਤਰਨਾਕ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਵਾਢੀ ਵੇਲੇ ਪੂਰੀ ਚੌਕਸੀ ਵਰਤਣ |

ਪਿਛਲੀ ਖ਼ਬਰ ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਲਈ ਜਾਰੀ ਵੋਟਰ ਸੂਚੀਆਂ ਦੇ ਖਰੜੇ ਨੇ ਖੜ੍ਹੇ ਕੀਤੇ ਵਾਰਡਾਂ ਦੀ ਹੱਦਬੰਦੀ 'ਤੇ ਸਵਾਲ <b... ਅਗਲੀ ਖ਼ਬਰ ਮੁਲਾਜ਼ਮਾਂ ਨੇ ਬਿਜਲੀ ਮੰਤਰੀ ਦੀ ਅਰਥੀ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।