ਬਰਨਾਲਾ, 26 ਮਾਰਚ (ਨਰਿੰਦਰ ਅਰੋੜਾ)-ਸ੍ਰੀ ਰਾਮ ਨੌਮੀ ਉਤਸਵ ਕਮੇਟੀ ਵਲੋਂ ਸ੍ਰੀ ਰਾਮ ਨੌਮੀ ਦੇ ਪਵਿੱਤਰ ਦਿਹਾੜੇ ਮੌਕੇ ਸ਼ਹਿਰ ਵਿਚ 20ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਹ ਸ਼ੋਭਾ ਯਾਤਰਾ ਮੰਦਿਰ ਬਾਬਾ ਗੀਟੀ ਵਾਲਾ ਤੋਂ ਸ਼ੁਰੂ ਹੋਈ | ਜਾਣਕਾਰੀ ਦਿੰਦਿਆਂ ਰਜਤ ਬਾਂਸਲ ਲੱਕੀ ਨੇ ਦੱਸਿਆ ਕਿ ਸ਼ੋਭਾ ਯਾਤਰਾ ਨੂੰ ਸਮਾਜ ਸੇਵੀ ਦੀਪਕ ਬਾਂਸਲ ਸੋਨੀ ਐਮ.ਡੀ. ਆਸਥਾ ਇਨਕਲੇਵ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੰਟੀ ਵਲੋਂ ਸ਼ਿਰਕਤ ਕੀਤੀ ਗਈ | ਪੂਜਨ ਵਿਸ਼ਨੰੂ ਸਿੰਗਲਾ ਐਮ.ਡੀ. ਸਨ ਪਾਰਕ ਹੋਟਲ ਅਤੇ ਝੰਡੇ ਦੀ ਰਸਮ ਜਨਰਲ ਸਕੱਤਰ ਐਸ.ਡੀ. ਸਭਾ ਸ਼ਿਵ ਸਿੰਗਲਾ, ਨਾਰੀਅਲ ਰਸਮ ਅਸ਼ੋਕ ਗਰਗ ਲੱਖੀ ਐਮ.ਡੀ. ਗ੍ਰੀਨ ਐਵਿਨਿਊ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਰਾਤ ਕਰੀਬ 9 ਵਜੇ ਸ੍ਰੀ ਰਮਾਇਣ ਪਾਠ ਦਾ ਸ਼ੁੱਭ ਅਰੰਭ ਕੀਤਾ ਜਾਵੇਗਾ ਅਤੇ 27 ਮਾਰਚ ਨੂੰ ਸਵੇਰੇ ਗੀਟੀ ਵਾਲਾ ਮੰਦਰ ਵਿਖੇ ਸ੍ਰੀ ਰਮਾਇਣ ਪਾਠ ਦਾ ਭੋਗ ਤੇ ਆਰਤੀ ਕੀਤੀ ਜਾਵੇਗੀ | ਰਾਮ ਕੀਰਤਨ ਰਾਜੂ ਸਾਹਨੀ ਐਂਡ ਪਾਰਟੀ ਵਲੋਂ ਕੀਤਾ ਜਾਵੇਗਾ ਅਤੇ ਸ਼ਾਮ ਦੀ ਆਰਤੀ ਸਮਾਜ ਸੇਵੀ ਪਿਆਰਾ ਲਾਲ ਰਾਏਸਰੀਆ ਅਤੇ ਸੁਮਿਤ ਗੋਇਲ ਵਲੋਂ ਕੀਤੀ ਜਾਵੇਗੀ | ਇਸ ਮੌਕੇ 'ਆਪ' ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਧੀਰਜ ਕੁਮਾਰ ਦੱਦਾਹੂਰ, ਐਡਵੋਕੇਟ ਕੁਲਵੰਤ ਰਾਏ ਗੋਇਲ, ਸ਼ਸ਼ੀ ਚੋਪੜਾ, ਰਾਜੇਸ਼ ਭੁਟਾਨੀ, ਐਡਵੋਕੇਟ ਦੀਪਕ ਜਿੰਦਲ, ਕ੍ਰਿਸ਼ਨ ਬਿੱਟੂ, ਇੰਜ: ਰਾਕੇਸ਼ ਕੁਮਾਰ, ਸ਼ਹਿਰ ਦੇ ਹੋਰ ਪਤਵੰਤੇ ਅਤੇ ਸ੍ਰੀ ਰਾਮ ਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ |