19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ <br/>

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦੌਰਾਨ ਆਗੂ | ਅਜੀਤ ਤਸਵੀਰ <br/> 07-03-2026
ਬਰਨਾਲਾ, 6 ਮਾਰਚ (ਅਸ਼ੋਕ ਭਾਰਤੀ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਪੈਨਸ਼ਨਰ ਭਵਨ ਬਰਨਾਲਾ ਵਿਖੇ ਸੁਰਜੀਤ ਸਿੰਘ ਬਾਠ ਯੂਨਿਟ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗੁਰਨਾਮ ਸਿੰਘ ਯੂਨਿਟ, ਜ਼ਿਲ੍ਹਾ ਜਨਰਲ ਸਕੱਤਰ ਮਨੋਹਰ ਲਾਲ ਅਰੋੜਾ ਨੇ ਪੰਜਾਬ ਸਰਕਾਰ ਨੇ ਪਿਛਲੇ 4 ਸਾਲਾਂ ਤੋਂ ਹੀ ਪੈਨਸ਼ਨਰਾਂ ਦੀਆਂ ਮੰਗਾਂ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ, ਨੌਸ਼ਨਲ ਫਿਕਸੇਸ਼ਨ ਨਾ ਕਰ ਕੇ 16 ਫ਼ੀਸਦੀ ਡੀ.ਏ. ਅਤੇ ਡੀ.ਏ. ਦਾ ਬਕਾਇਆ ਨਹੀਂ ਦਿੱਤਾ, ਕੈਸ਼ਲੈਸ ਸਕੀਮ ਆਦਿ ਮੰਗਾਂ ਲਾਗੂ ਨਹੀਂ ਕੀਤੀਆਂ | ਆਗੂਆਂ ਕਿਹਾ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਤੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਬਣੀ ਕਮੇਟੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰੇ ਲਈ ਸੱਤ ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਰੱਦ ਕੀਤੀਆਂ ਹਨ | ਜਿਸ ਕਾਰਨ ਪੈਨਸ਼ਨਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ | ਪੈਨਸ਼ਨਰ ਸਾਂਝੇ ਫ਼ਰੰਟ ਵਿਚ ਸ਼ਾਮਿਲ ਕਾਮਿਆਂ ਨੇ ਫ਼ੈਸਲਾ ਕੀਤਾ ਕਿ ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੌਰਾਨ 8 ਮਾਰਚ ਤੋਂ 11 ਮਾਰਚ ਤੱਕ ਮੋਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਫੇਜ਼-8 ਵਿਖੇ ਧਰਨਾ ਲਾ ਕੇ ਲਗਾਤਾਰ 4 ਦਿਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ | ਜਿਸ ਵਿਚ ਜ਼ਿਲ੍ਹਾ ਬਰਨਾਲਾ ਦੇ ਪੈਨਸ਼ਨਰ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨਗੇ | ਇਸ ਪ੍ਰਵੀਨ ਕੁਮਾਰ, ਗੁਰਜੰਟ ਸਿੰਘ, ਪਿ੍ੰਸੀਪਲ ਕੌਰ ਸਿੰਘ, ਬਰਜਿੰਦਰ ਸਿੰਘ, ਪਰਮਜੀਤ ਸਿੰਘ ਪਾਸੀ, ਹੰਸ ਰਾਜ, ਸਰੂਪ ਰਾਮ ਗਰਗ, ਜਗਵੰਤ ਸਿੰਘ, ਅਸ਼ੋਕ ਕੁਮਾਰ, ਕੌਰ ਸਿੰਘ, ਹੀਰਾ ਲਾਲ, ਸੁਰਜੀਤ ਸਿੰਘ, ਪਵਨ ਕੁਮਾਰ, ਬਲਵਿੰਦਰ ਸਿੰਘ, ਮੇਵਾ ਸਿੰਘ ਧਨੌਲਾ, ਦਰਸ਼ਨ ਸਿੰਘ ਪੂਹਲਾ, ਜਰਨੈਲ ਸਿੰਘ ਕੱਟੂ, ਜੀਤ ਸਿੰਘ ਠੀਕਰੀਵਾਲ, ਹਾਕਮ ਸਿੰਘ, ਕਰਮਜੀਤ ਸਿੰਘ, ਕਰਨੈਲ ਸਿੰਘ ਲੈਕਚਰਾਰ, ਭੂਰਾ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਈ.ਐੱਸ. ਸਕੂਲ ਵਿਖੇ ਇਨੋਵੇਸ਼ਨ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਦਿੱਲੀ ਆਬਕਾਰੀ ਨੀਤੀ 'ਚ ਗੜਬੜੀ ਦੇ ਦੋਸ਼ਾਂ 'ਚ ਆਖ਼ਰ ਸੱਚ ਦੀ ਹੋਈ ਜਿੱਤ-ਐਡਵੋਕੇਟ ਚੈਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।