01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 24-01-2026
ਤਪਾ ਮੰਡੀ, 23 ਜਨਵਰੀ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਸਮਾਗਮ ਦੌਰਾਨ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਰੰਗੀਨ ਅਤੇ ਖ਼ੁਸ਼ਨੁਮਾ ਰਿਹਾ | ਸਮਾਗਮ ਦੀ ਖ਼ਾਸੀਅਤ ਇਹ ਰਹੀ ਕਿ ਅੱਜ ਦੇ ਦਿਨ ਸਕੂਲ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਪੀਲੇ ਰੰਗ ਦੇ ਪਹਿਰਾਵੇ ਪਹਿਨ ਕੇ ਆਏ ਸਨ | ਸਕੂਲ ਦੇ ਪ੍ਰੀ-ਪ੍ਰਾਇਮਰੀ ਵਿੰਗ ਦੇ ਛੋਟੇ ਬੱਚੇ ਪੀਲੀਆਂ ਪੱਗਾਂ, ਦੁਪੱਟਿਆਂ ਅਤੇ ਸੂਟਾਂ ਵਿਚ ਖਿੜੇ ਹੋਏ ਸਰੋਂ੍ਹ ਦੇ ਫੁੱਲਾਂ ਵਾਂਗ ਨਜ਼ਰ ਆ ਰਹੇ ਸਨ | ਸਵੇਰ ਦੀ ਸਭਾ ਵਿਚ ਮਾਂ ਸਰਸਵਤੀ ਦੀ ਪੂਜਾ ਕੀਤੀ ਗਈ ਅਤੇ ਵਿਦਿਆਰਥੀਆਂ ਨੇ ਗਿਆਨ ਦੀ ਦੇਵੀ ਅੱਗੇ ਬਿਹਤਰ ਭਵਿੱਖ ਲਈ ਅਰਦਾਸ ਕੀਤੀ | ਖਾਣੇ ਦੇ ਸਮੇਂ ਦੌਰਾਨ ਵੀ ਪੀਲੇ ਰੰਗ ਦੀ ਮਹੱਤਤਾ ਦੇਖਣ ਨੂੰ ਮਿਲੀ | ਵਿਦਿਆਰਥੀ ਆਪਣੇ ਘਰਾਂ ਤੋਂ ਖ਼ਾਸ ਤੌਰ 'ਤੇ ਪੀਲੇ ਰੰਗ ਦੇ ਪਕਵਾਨ ਲੈ ਕੇ ਆਏ ਸਨ | ਸਾਰਿਆਂ ਨੇ ਇਕੱਠੇ ਬੈਠ ਕੇ ਇਸ ਸੁਆਦੀ ਖਾਣੇ ਦਾ ਅਨੰਦ ਮਾਣਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੋਨਿਕਾ ਗਰਗ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੇ ਇਤਿਹਾਸਕ ਅਤੇ ਸਭਿਆਚਾਰਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਬੱਚਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਸਹੁੰ ਵੀ ਚੁਕਾਈ | ਸਮਾਗਮ ਦਾ ਅੰਤ ਰੰਗ-ਬਰੰਗੀਆਂ ਪਤੰਗਾਂ ਉਡਾ ਕੇ ਕੀਤਾ ਗਿਆ |

ਪਿਛਲੀ ਖ਼ਬਰ ਬਲੱਡ ਬੈਂਕ ਮੁਲਾਜ਼ਮਾਂ ਦੀ ਅਣਗਹਿਲੀ ਦਾ ਨਤੀਜਾ ਭੁਗਤ ਰਹੇ ਮਰੀਜ਼-ਦੋ ਦਿਨਾਂ ਤੋਂ ਬੰਦ ਹੈ ਬਲੱਡ ਬੈਂਕ ਦਾ ਕੰਮ <br/> ਅਗਲੀ ਖ਼ਬਰ ਕਰੋੜਾਂ ਰੁਪਏ ਦੀ ਜਗ੍ਹਾ 'ਤੇ ਨਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣਿਆ ਨਾ ਹੀ ਸਟੇਡੀਅਮ, ਲਗਾਏ ਜਾ ਰਹੇ ਨੇ ਕੂੜੇ ਦੇ ਢੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।