30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜ਼ਿਲ੍ਹਾ ਵੈਦ ਮੰਡਲ ਵਲੋਂ ਧਨਵੰਤਰੀ ਭਗਵਾਨ ਦੀ ਜੈਅੰਤੀ 1 ਨਵੰਬਰ ਨੂੰ ਮਨਾਈ ਜਾਵੇਗੀ

ਬਰਨਾਲਾ, 28 ਨਵੰਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ ਸ੍ਰੀ ਧਨਵੰਤਰੀ ਭਗਵਾਨ ਦੀ ਜੈਅੰਤੀ ਮਨਾਉਣ ਸਬੰਧੀ ਜ਼ਰੂਰੀ ਮੀਟਿੰਗ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵੈਦ ਮੰਡਲ: ਬਰਨਾਲਾ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਧਨਵੰਤਰੀ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।

ਅਜੀਤ ਡੈਸਕ 30-10-2026
ਬਰਨਾਲਾ, 28 ਨਵੰਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਵੈਦ ਮੰਡਲ ਬਰਨਾਲਾ ਵਲੋਂ ਸ੍ਰੀ ਧਨਵੰਤਰੀ ਭਗਵਾਨ ਦੀ ਜੈਅੰਤੀ ਮਨਾਉਣ ਸਬੰਧੀ ਜ਼ਰੂਰੀ ਮੀਟਿੰਗ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵੈਦ ਮੰਡਲ: ਬਰਨਾਲਾ ਦੇ ਪ੍ਰਧਾਨ ਵੈਦ ਕੌਰ ਚੰਦ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਧਨਵੰਤਰੀ ਦਿਵਸ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਧਨਵੰਤਰੀ ਦਿਵਸ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ 11 ਵਜੇ ਗੋਬਿੰਦ ਬਾਂਸਲ ਚੈਰੀਟੇਬਲ ਟਰੱਸਟ (ਨੇੜੇ ਸੇਖਾ ਰੇਲਵੇ ਫਾਟਕ) ਬਰਨਾਲਾ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਸਮੇਂ ਆਯੁਰਵੈਦ ਅਤੇ ਯੂਨਾਨੀ ਬੋਰਡ ਪੰਜਾਬ ਦੇ ਜ਼ਿਲ੍ਹਾ ਅਫ਼ਸਰ ਡਾ: ਸ੍ਰੀ ਅਮਨ ਕੌਂਸਲ ਉਚੇਚੇ ਤੌਰ ’ਤੇ ਪਹੁੰਚ ਕੇ ਸ੍ਰੀ ਧੰਨਵੰਤਰੀ ਭਗਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਉਪਰੰਤ ਵੈਦਾਂ ਨੂੰ ਆ ਰਹੀਆਂ ਸਮੱਸਿਆਵਾਂ ਸੁਣਨਗੇ ਅਤੇ ਆਪਣੇ ਵਿਚਾਰ ਪੇਸ਼ ਕਰਨਗੇ।
ਪਿਛਲੀ ਖ਼ਬਰ ਆਪਣੇ ਪਤੀਆਂ ਦੀ ਲੰਬੀ ਉਮਰ ਲਈ ਸੁਹਾਗਣਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਫੇਰੀ ਕਾਂਗਰਸ ਸਰਕਾਰ ਦਾ ਮੁੱਢ ਬੰਨ੍ਹੇਗੀ-ਆਸ਼ੂ ਭੂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।