01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਬਲੱਡ ਬੈਂਕ ਮੁਲਾਜ਼ਮਾਂ ਦੀ ਅਣਗਹਿਲੀ ਦਾ ਨਤੀਜਾ ਭੁਗਤ ਰਹੇ ਮਰੀਜ਼-ਦੋ ਦਿਨਾਂ ਤੋਂ ਬੰਦ ਹੈ ਬਲੱਡ ਬੈਂਕ ਦਾ ਕੰਮ <br/>

ਅਜੀਤ ਡੈਸਕ 24-01-2026
ਬਰਨਾਲਾ, 23 ਜਨਵਰੀ (ਨਰਿੰਦਰ ਅਰੋੜਾ)-ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਬੈਂਕ ਵਿਖੇ ਕੇਂਦਰ ਦੀ ਟੀਮ ਵਲੋਂ ਕੀਤੀ ਗਈ ਚੈ ਕਿੰਗ ਦੌਰਾਨ ਰਿਕਾਰਡ ਵਿਚ ਕਮੀਆਂ ਨੂੰ ਦੇਖਦੇ ਹੋਏ ਟੀਮ ਵਲੋਂ ਬਲੱਡ ਬੈਂਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ | ਜਿਸ ਕਾਰਨ ਹੁਣ ਪਿਛਲੇ ਦੋ ਦਿਨਾਂ ਤੋਂ ਐਮਰਜੈਂਸੀ ਵਿਚ ਵੀ ਮਰੀਜਾਂ ਨੂੰ ਖੂਨ ਨਾ ਮਿਲਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੱਲਬਾਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਮੁੱਖ ਸੇਵਾਦਾਰ ਜਗਵਿੰਦਰ ਸਿੰਘ ਭੰਡਾਰੀ, ਭਾਜਪਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ ਨੇ ਕਿਹਾ ਕਿ ਬਲੱਡ ਬੈਂਕ ਮੁਲਾਜਮਾਂ ਦੀ ਅਣਗਹਿਲੀ ਦਾ ਨਤੀਜਾ ਮਰੀਜ ਭੁਗਤ ਰਹੇ ਹਨ | ਚੈਕਿੰਗ ਦੌਰਾਨ ਪਾਈਆਂ ਗਈਆਂ ਕਮੀਆਂ ਕਾਰਨ ਬਲੱਡ ਬੈਂਕ ਪਿਛਲੇ ਕਰੀਬ ਦੋ ਦਿਨਾਂ ਤੋਂ ਬੰਦ ਪਿਆ ਹੈ, ਇਸ ਦਾ ਖਮਿਆਜਾ ਲੋੜਵੰਦ ਮਰੀਜ ਕਿਉਂ ਭੁਗਤਣ | ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਇਕ ਖੂਨਦਾਨ ਕੈਂਪ 26 ਜਨਵਰੀ ਨੂੰ ਲਗਾਇਆ ਜਾਣਾ ਸੀ ਅਤੇ ਅਸੀ ਬਲੱਡ ਬੈਂਕ ਵਿਚ ਜਾ ਕੇ ਇਸ ਸਬੰਧੀ ਪੱੁਛਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੀਆਂ ਆਰਜੀ ਤੌਰ 'ਤੇ ਸੇਵਾਵਾਂ ਬੰਦ ਹਨ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਸ ਸਮੱਸਿਆ ਵੱਲ ਧਿਆਨ ਦੇ ਕੇ ਇਸ ਦਾ ਹੱਲ ਕੀਤਾ ਜਾਵੇ | ਕਿਉਂਕਿ ਬਰਨਾਲਾ ਜ਼ਿਲ੍ਹੇ ਦਾ ਹਸਪਤਾਲ ਹੋਣ ਕਾਰਨ ਰੋਜਾਨਾ ਹਜ਼ਾਰਾਂ ਮਰੀਜ ਆਉਂਦੇ ਹਨ | ਕਈ ਸੜਕ ਦੁਰਘਟਨਾਵਾਂ ਦੇ ਐਮਰਜੈਂਸੀ ਮਰੀਜ, ਡਲਿਵਰੀ ਕੇਸਾਂ ਅਤੇ ਆਪ੍ਰੇਸ਼ਨਾਂ ਦੇ ਵਿਚ ਜੇਕਰ ਖੂਨ ਦੀ ਜਰੂਰਤ ਪੈਂਦੀ ਹੈ ਤਾਂ ਤਪਾ ਜਾਣਾ ਪਵੇਗਾ | ਜਿਸ ਨਾਲ ਸਮੇ ਦੀ ਬਰਬਾਦੀ ਹੋਵੇਗੀ ਅਤੇ ਕਿਸੇ ਵੀ ਐਮਰਜੈਂਸੀ ਮਰੀਜ ਦੀ ਜਾਨ ਜੋਖਮ ਵਿਚ ਪੈ ਸਕਦੀ ਹੈ | ਬਲੱਡ ਬੈਂਕ ਦੇ ਬਾਹਰ ਗੱਲਬਾਤ ਕਰਦਿਆਂ ਬਬਲੂ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਬੀਤੀ ਰਾਤ ਡਿਲੀਵਰੀ ਹੋਣੀ ਸੀ ਅਤੇ ਏ-ਪਾਜੇਟਿਵ ਖੂਨ ਦੀ ਜਰੂਰਤ ਸੀ | ਸਾਡੇ ਵਲੋਂ ਦੋ ਖੂਨਦਾਨੀ ਵੀ ਲਿਆਂਦੇ ਗਏ ਪਰ ਬਲੱਡ ਬੈਂਕ ਵਿਚ ਜਵਾਬ ਦਿੱਤਾ ਗਿਆ ਕਿ ਤੁਹਾਨੂੰ ਤਪਾ ਤੋਂ ਬਲੱਡ ਲਿਆਉਣਾ ਪਵੇਗਾ | ਇਕ ਹੋਰ ਹਾਜ਼ਰ ਮਰੀਜ ਦੇ ਰਿਸ਼ਤੇਦਾਰ ਜੋਸ਼ੀ ਕੁਮਾਰ ਨੇ ਕਿਹਾ ਕਿ ਸਾਡੇ ਰਿਸ਼ਤੇਦਾਰ ਨੂੰ ਖੂਨ ਦੀ ਜਰੂਰਤ ਹੈ ਅਤੇ ਸਾਨੂੰ ਵੀ ਤਪਾ ਤੋਂ ਖੂਨ ਲਿਆਉਣ ਲਈ ਕਿਹਾ ਗਿਆ ਹੈ | ਜੇਕਰ ਖੂਨ ਮਿਲਣ ਦੀ ਦੇਰੀ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦਾ ਜਿੰਮੇਵਾਰ ਕੋਣ ਹੋਵੇਗਾ | ਜਦੋਂ ਇਸ ਮਾਮਲੇ ਸਬੰਧੀ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬਰਨਾਲਾ ਵਿਖੇ ਚਾਰਜ ਸੰਭਾਲਿਆ ਕਰੀਬ 2-3 ਮਹੀਨੇ ਹੀ ਹੋਏ ਹਨ | ਬਲੱਡ ਬੈਂਕ ਦੀ ਬਿਲਡਿੰਗ ਮੇਰੇ ਤੋਂ ਪਹਿਲਾਂ ਹੀ ਤਬਦੀਲ ਕਰ ਦਿੱਤੀ ਗਈ ਸੀ | ਜਿਸ ਦੀ ਮਨਜੂਰੀ ਲੈਣੀ ਹੁੰਦੀ ਹੈ | ਹੁਣ ਸਾਡੇ ਵਲੋਂ ਇਸ ਮਨਜੂਰੀ ਲਈ ਉਪਰ ਦਸਤਾਵੇਜ ਭੇਜੇ ਜਾ ਰਹੇ ਹਨ ਅਤੇ ਜਲਦ ਹੀ ਬਰਨਾਲਾ ਵਿਖੇ ਹੀ ਬਲੱਡ ਬੈਂਕ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ | ਆਰਜੀ ਤੌਰ 'ਤੇ ਬਲੱਡ ਬੈਂਕ ਤਪਾ ਵਿਖੇ ਸਿਫ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਮਰੀਜਾਂ ਨੂੰ ਖੂਨ ਮੁਹੱਈਆ ਹੋ ਸਕੇ |

ਪਿਛਲੀ ਖ਼ਬਰ ਹੰਡਿਆਇਆ ਇਲਾਕੇ 'ਚ ਸਰਦ ਰੱੁਤ ਦੀ ਪਹਿਲੀ ਬਰਸਾਤ ਹੋਈ ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।