ਟੱਲੇਵਾਲ, 20 ਜਨਵਰੀ (ਸੋਨੀ ਚੀਮਾ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ-ਜੋਧਪੁਰ ਵਿਖੇ 'ਟਾਕ ਵਿਦ ਐਮਿਨੈਂਟ ਪਰਸਨੈਲਿਟੀ' ਯੋਜਨਾ ਅਧੀਨ ਇਕ ਮਹੱਤਵਪੂਰਨ ਵਿੱਦਿਅਕ ਸੈਸ਼ਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਰਾਜ ਪੱਧਰੀ ਰਿਸੋਰਸ ਪਰਸਨ, ਲੈਕਚਰਾਰ ਇੰਗਲਿਸ਼, ਪੀ.ਐਮ.ਸ੍ਰੀ ਸਮਾਰਟ ਸਕੂਲ ਭੈਣੀ ਬਾਘਾ ਅਤੇ ਜ਼ਿਲ੍ਹਾ ਇੰਚਾਰਜ ਮਾਨਸਾ (ਇੰਗਲਿਸ਼ ਹੈਲਪਰ ਗਰੁੱਪ) ਮੈਡਮ ਯੋਗਿਤਾ ਜੋਸ਼ੀ ਨੇ ਵਿਦਿਆਰਥੀਆਂ ਨਾਲ ਰੂਬਰੂ ਹੋ ਕੇ ਗੱਲਬਾਤ ਕੀਤੀ | ਆਪਣੇ ਸੰਬੋਧਨ ਦੌਰਾਨ ਮੈਡਮ ਯੋਗਿਤਾ ਜੋਸ਼ੀ, ਡਾ: ਵਰਿੰਦਰ ਸਿੰਘ (ਮਾਨਸਾ) ਅਤੇ ਪਿ੍ੰਸੀਪਲ ਅਨਿਲ ਕੁਮਾਰ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਡਰ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਸਾਰਥਿਕ ਜਾਣਕਾਰੀ ਦਿੱਤੀ ਅਤੇ ਇੰਗਲਿਸ਼ ਵਿਸ਼ੇ ਵਿਚ ਸੁਧਾਰ ਲਈ ਵਰਤੋਂ ਯੋਗ ਸੁਝਾਅ ਵੀ ਸਾਂਝੇ ਕੀਤੇ | ਉਨ੍ਹਾਂ ਦੀ ਗੱਲਬਾਤ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵਲੋਂ ਖ਼ੂਬ ਸਰਾਹਿਆ ਗਿਆ ਅਤੇ ਕਈ ਵਿਦਿਆਰਥੀਆਂ ਨੇ ਆਪਣੇ ਨਿੱਜੀ ਮੁੱਦਿਆਂ 'ਤੇ ਵੀ ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕੀਤਾ | ਪਿ੍ੰਸੀਪਲ ਅਤੇ ਸਟਾਫ਼ ਵਲੋਂ ਮੈਡਮ ਯੋਗਿਤਾ ਜੋਸ਼ੀ ਅਤੇ ਡਾ: ਵਰਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਮੌਕੇ ਰਾਜੇਸ਼ ਕੁਮਾਰ, ਮਨਪ੍ਰੀਤ ਕੌਰ, ਪੂਨਮ ਸ਼ਰਮਾ, ਬਲਵੀਰ ਸਿੰਘ, ਨਵਦੀਪ ਸ਼ਰਮਾ, ਤਿਲਕ ਰਾਮ, ਅਮਰਿੰਦਰ ਕੌਰ, ਪਾਇਲ ਗਰਗ, ਗੁਰਮੀਤ ਕੌਰ, ਸੁਮਨ ਬਾਲਾ, ਜਸਵੀਰ ਕੌਰ, ਉਪਾਸਨਾ ਸ਼ਰਮਾ, ਗਗਨਦੀਪ ਕੌਰ, ਹਰਪ੍ਰੀਤ ਸਿੰਘ, ਰਿਸ਼ੂ ਰਾਣੀ, ਲਲਿਤਾ ਮਿੱਤਲ, ਮੀਨਾਕਸ਼ੀ ਗਰਗ, ਮੈਡਮ ਯੁਵਰਾਜ ਅਤੇ ਰਾਸ਼ੀ ਸਮੇਤ ਸਕੂਲ ਦਾ ਸਟਾਫ਼ ਹਾਜ਼ਰ ਸੀ |