ਬਰਨਾਲਾ, 20 ਜਨਵਰੀ (ਗੁਰਪ੍ਰੀਤ ਸਿੰਘ ਲਾਡੀ)-ਪੂਰੇ ਪੰਜਾਬ ਦੀਆਂ ਨਗਰ ਸੁਧਾਰ ਟਰੱਸਟਾਂ ਵਿਚੋਂ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਸ (ਸੀ.ਬੀ.ਡੀ.ਟੀ.) ਮਨਿਸਟਰੀ ਆਫ਼ ਫਾਈਨਾਂਸ ਵਲੋਂ ਪਹਿਲਾ ਇਨਕਮ ਟੈਕਸ ਮੁਕਤ ਟਰੱਸਟ ਨੋਟੀਫਾਈ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਨੇ-ਪ੍ਰਮੰਨੇ ਟੈਕਸ ਵਕੀਲ ਡਾ: ਸੀ.ਏ. ਪਰਦੀਪ ਗੋਇਲ ਨੇ ਦੱਸਿਆ ਕਿ ਸਾਰੇ ਸ਼ਹਿਰਾਂ ਵਿਚ ਨਗਰ ਸੁਧਾਰ ਟਰੱਸਟ, ਡਿਪਾਰਟਮੈਂਟ ਆਫ਼ ਲੋਕਲ ਅਥਾਰਿਟੀ ਮਿਨਿਸਟਰੀ ਆਫ਼ ਲੋਕਲ ਅਥਾਰਿਟੀ ਦੇ ਅਧੀਨ ਕੰਮ ਕਰਦੇ ਹਨ ਅਤੇ ਇਨਕਮ ਟੈਕਸ ਦੇ ਸੈਕਸ਼ਨ 12-ਏ ਤਹਿਤ ਚੈਰੀਟੇਬਲ ਟਰੱਸਟ ਦੇ ਤੌਰ 'ਤੇ ਰਜਿਸਟਰਡ ਹਨ | ਜਿਸ ਵਿਚ ਇਨ੍ਹਾਂ ਨੰੂ ਚੈਰੀਟੇਬਲ ਫੰਕਸ਼ਨ ਸ਼ੋਅ ਕਰ ਕੇ ਆਪਣੇ ਅਕਾਊਾਟ ਤੇ ਰਿਟਰਨ ਸੀ.ਏ. ਤੋਂ ਆਡਿਟ ਕਰਵਾ ਕੇ ਫਾਇਲ ਕਰਨੇ ਹੁੰਦੇ ਹਨ | ਜਿਸ ਵਿਚ ਬਹੁਤ ਜ਼ਿਆਦਾ ਰੂਲਜ਼ ਅਤੇ ਰੈਗੂਲੇਸ਼ਨ ਹਨ | ਜਿਸ ਕਰ ਕੇ ਬਹੁਤ ਸਾਰੀਆਂ ਟਰੱਸਟਾਂ ਦੇ ਇਨਕਮ ਟੈਕਸ ਦੇ ਕੇਸ ਚੱਲਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਅਹਿਮਦਾਬਾਦ ਅਰਬਨ ਡਿਵੈਲਪਮੈਂਟ ਅਥਾਰਿਟੀ ਦੇ ਇਕ ਕੇਸ 'ਚ ਮਾਣਯੋਗ ਸੁਪਰੀਮ ਕੋਰਟ ਵਲੋਂ ਆਈ ਜੱਜਮੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਵਲੋਂ ਇਕ ਨਵਾਂ ਸੈਕਸ਼ਨ 10 ਸਬ-ਸੈਕਸਨ 46-ਏ ਜਾਰੀ ਕੀਤਾ ਗਿਆ | ਇਸ ਸੈਕਸ਼ਨ ਵਿਚ ਅਪਲਾਈ ਕਰ ਕੇ ਉਸ ਟਰੱਸਟ ਨੂੰ ਪੂਰੀ ਤਰ੍ਹਾਂ ਨਾਲ ਇਨਕਮ ਟੈਕਸ ਮੁਕਤ ਕੀਤਾ ਜਾ ਸਕਦਾ ਹੈ | ਇਸ ਸਭ ਨੂੰ ਧਿਆਨ ਵਿਚ ਰੱਖਦੇ ਹੋਏ ਸਭ ਤੋਂ ਪਹਿਲਾਂ 20 ਮਾਰਚ 2024 ਨੂੰ ਨਗਰ ਸੁਧਾਰ ਟਰੱਸਟ ਬਰਨਾਲਾ ਦਾ ਕੇਸ ਫਾਈਲ ਕੀਤਾ ਗਿਆ | ਪਿ੍ੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ ਦਿੱਲੀ ਅਤੇ ਕਮਿਸ਼ਨਰ ਆਫ਼ ਇਨਕਮ ਟੈਕਸ ਚੰਡੀਗੜ੍ਹ ਕੋਲ ਲਗਾਤਾਰ ਦੋ ਸਾਲ ਕੇਸ ਦੀ ਪੈਰਵਾਈ ਕੀਤੀ | ਮਿਤੀ 19 ਜਨਵਰੀ ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਸ, ਮਨਿਸਟਰੀ ਆਫ਼ ਫਾਈਨਾਂਸ ਨੇ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਸੈਕਸ਼ਨ 10 ਸਬ-ਸੈਕਸ਼ਨ 46-ਏ ਤਹਿਤ ਵਿੱਤੀ ਸਾਲ 2023-24 ਤੋਂ ਹੀ ਟੈਕਸ ਫ਼ਰੀ ਬਾਡੀ ਬਣਾ ਦਿੱਤਾ ਗਿਆ ਹੈ | ਸੀ.ਏ. ਪਰਦੀਪ ਗੋਇਲ ਨੇ ਬਰਨਾਲਾ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਅਤੇ ਸਮੁੱਚੇ ਸਟਾਫ਼ ਦਾ ਸਾਥ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਮੈਡਮ ਐਡਵੋਕੇਟ ਦੀਪੀਕਾ ਪਰਦੀਪ ਗੋਇਲ ਵੀ ਹਾਜ਼ਰ ਸਨ |