29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਵਾਈ.ਐਸ. ਸਕੂਲ ਵਿਖੇ ਵਿਦਿਆਰਥੀਆਂ ਦੁਆਰਾ ਲਿਖੀਆਂ 13 ਪੁਸਤਕਾਂ ਲੋਕ ਅਰਪਣ <br/>

ਅਜੀਤ ਡੈਸਕ 21-01-2026
ਬਰਨਾਲਾ, 20 ਜਨਵਰੀ (ਅਸ਼ੋਕ ਭਾਰਤੀ)-ਵਾਈ.ਐਸ ਸਕੂਲ ਬਰਨਾਲਾ ਵਿਖੇ ਵਿਦਿਆਰਥੀ ਕਵੀਆਂ ਦੁਆਰਾ ਲਿਖੀਆਂ 13 ਨਵੀਆਂ ਸਵੈਰਚਿਤ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ | ਸਮਾਗਮ ਦੌਰਾਨ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਮੱੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪੁਸਤਕ ਸਭਿਆਚਾਰ ਨਾਲ ਜੋੜਨਾ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ ਹੈ | ਪਿ੍ੰਸੀਪਲ ਵਿੰਮੀਪੁਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੁਆਰਾ ਪ੍ਰਕਾਸ਼ਿਤ ਪੁਸਤਕਾਂ ਦੀ ਕੁੱਲ ਗਿਣਤੀ ਹੁਣ 25 ਹੋ ਗਈ ਹੈ, ਨਾਲ ਹੀ 110 ਈ-ਪੁਸਤਕਾਂ ਦਾ ਪ੍ਰਕਾਸ਼ਨ ਵੀ ਹੋਇਆ ਹੈ, ਜੋ ਕਿ ਸਕੂਲ ਦੇ ਪਰੰਪਰਾਗਤ ਲੇਖਣ ਨੂੰ ਡਿਜੀਟਲ ਸਿੱਖਣ ਦੇ ਪਲੇਟਫ਼ਾਰਮਾਂ ਨਾਲ ਜੋੜਨ ਦੇ ਸਫ਼ਰ ਨੂੰ ਦਰਸਾਉਂਦਾ ਹੈ | ਵਿਦਿਆਰਥੀ ਲੇਖਕਾਂ ਵਿਚ ਇਬਾਦਤ, ਨੱਵਿਆ, ਇਲਮਜੋਤ, ਸਾਨਵੀ, ਮਹਜਬੀਨ, ਭਾਵਿਕਾ, ਦਿਲਪ੍ਰੀਤ, ਲਾਇਸ਼ਾ, ਅਮਰਨਿੰਦਰ, ਨਿਤੀਸ਼, ਅਕਸ਼ਿਤ, ਗੁਰਸਮਰਪ੍ਰੀਤ ਅਤੇ ਕਨਿਸ਼ਕਾ ਸ਼ਾਮਿਲ ਹਨ | ਉਨ੍ਹਾਂ ਦੀਆਂ ਰਚਨਾਵਾਂ ਵਿਚ ਕਲਪਨਾ, ਭਾਵਨਾਵਾਂ, ਪ੍ਰਕਿ੍ਤੀ, ਨੈਤਿਕਮੁੱਲਾਂ ਅਤੇ ਸਮਾਜਿਕ ਜਾਗਰੂਕਤਾ ਦੀ ਝਲਕ ਹੈ ਜੋ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਦੀ ਮਿਸਾਲ ਹੈ | ਸਮਾਗਮ ਦੌਰਾਨ ਪ੍ਰਸਿੱਧ ਲੇਖਕ ਸ੍ਰੀ ਰਾਮ ਸਰੂਪ ਸ਼ਰਮਾ ਤੇ ਸ੍ਰੀ ਚੇਤਨ ਸ਼ਰਮਾ ਵਿਦਿਆਰਥੀਆਂ ਦੇ ਰੂਬਰੂ ਹੋਏ ਤੇ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ | ਸੰਸਥਾ ਵਲੋਂ ਮੱੁਖ ਮਹਿਮਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਜੀ.ਜੀ.ਐਸ. ਕਾਲਜ ਦੇ ਭਾਸ਼ਾ ਵਿਭਾਗ ਦੇ ਮੁਖੀ ਮਿੱਠੂ ਪਾਠਕ, ਸ੍ਰੀਮਤੀ ਕੋਮਲ ਦੇਵੀ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਬੀ.ਵੀ.ਐਮ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸਿਲਵਰ ਜ਼ੋਨ ਉਲੰਪੀਅਡ ਪ੍ਰੀਖਿਆ 'ਚ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਨਗਰ ਸੁਧਾਰ ਟਰੱਸਟ ਬਰਨਾਲਾ ਨੂੰ ਪੰਜਾਬ ਦਾ ਪਹਿਲਾ ਇਨਕਮ ਟੈਕਸ ਮੁਕਤ ਟਰੱਸਟ ਨੋਟੀਫਾਈ ਕੀਤਾ- ਸੀ. ਏ. ਪਰਦੀਪ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।