10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਰਗਟ ਸਿੰਘ ਨੂੰ ਪ੍ਰਧਾਨ ਬਣਾਏ ਜਾਣ ’ਤੇ ਕਾਂਗਰਸੀ ਆਗੂ ਤੇ ਵਰਕਰਾਂ ’ਚ ਭਾਰੀ ਉਤਸ਼ਾਹ-ਸਾਬਕਾ ਸਰਪੰਚ ਗਿੱਲ

ਮਲੌਦ, 9 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਬਲਾਕ ਮਲੌਦ ਦੇ ਜਨਰਲ ਸਕੱਤਰ ਜਸਪਾਲ ਸਿੰਘ ਪਾਲਾ ਚੋਮੋ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ।

ਪਿੰਡ ਚੋਮੋ ਵਿਖੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਨੂੰ ਲੈ ਕੇ ਮੀਟਿੰਗ ਸਮੇਂ ਪ੍ਰਧਾਨ ਗਿੱਲ ਬੇਰ ਕਲਾਂ, ਜਸਪਾਲ ਸਿੰਘ ਚੋਮੋਂ ਅਤੇ ਹੋਰ। ਅਜੀਤ ਤਸਵੀਰ 10-10-2026
ਮਲੌਦ, 9 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਨੇ ਆਉਂਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਬਲਾਕ ਮਲੌਦ ਦੇ ਜਨਰਲ ਸਕੱਤਰ ਜਸਪਾਲ ਸਿੰਘ ਪਾਲਾ ਚੋਮੋ ਦੇ ਗ੍ਰਹਿ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਖਾਸ ਲੋਕਾਂ ਅਤੇ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਬਣ ਚੁੱਕੀ ਹੈ। ਦਿੱਲੀ ਦੇ ਨਕਾਰੇ ਹੋਏ ਲੀਡਰ ਪੰਜਾਬੀਆ ਤੇ ਹੁਕਮ ਚਲਾ ਰਹੇ ਹਨ ਅਤੇ ਪੰਜਾਬ ਦੀਆਂ ਸਰਕਾਰੀ ਕੋਠੀਆਂ ਅਤੇ ਸਰਕਾਰੀ ਤੰਤਰ ਦੀ ਵਰਤੋਂ ਕਰੇ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਬੱਸਾਂ ਦੀ ਬਾਡੀਆਂ ਲਗਾਉਂਣ ਦੀਆਂ ਟਿੱਚਰਾਂ ਕਰਨ ਵਾਲੇ ਮੁੱਖ ਮੰਤਰੀ ਨੌਕਰੀਆਂ ਵੀ ਬਾਹਰੀਆਂ ਨੂੰ ਦੇ ਰਹੇ ਹਨ, ਸਰਕਾਰੀ ਅਤੇ ਪਾਰਟੀ ਸਮਾਗਮਾਂ ਦੇ ਟੈਂਟ ਅਤੇ ਇੰਤਜਾਮ ਵੀ ਬਾਹਰੀ ਕਰ ਰਹੇ ਹਨ, ਰਾਸ਼ਣ ਦੀਆਂ ਕਿੱਟਾਂ, ਯਾਤਰਾ ਸਕੀਮ ਦੀਆਂ ਬੱਸਾਂ ਅਤੇ ਹੋਰ ਸਭ ਸਰਕਾਰੀ ਕੰਮ ਪੰਜਾਬੀਆਂ ਨੂੰ ਸੌਂਪਣ ਦੀ ਬਜਾਏ ਬਾਹਰੀ ਸੂਬਿਆਂ ਨੂੰ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਪਰਗਟ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਸੂਬੇ ਵਿਚ ਮਜ਼ਬੂਤ ਹੋਵੇਗੀ। ਇਸ ਮੌਕੇ ਜਸਪਾਲ ਸਿੰਘ ਪਾਲਾ ਚੋਮੋ ਜਨਰਲ ਸਕੱਤਰ, ਨੰਬਰਦਾਰ ਪ੍ਰਿੰਥੀ ਸਿੰਘ, ਜਗਦੇਵ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਬਾਬਾ ਹਰਬੰਸ ਸਿੰਘ ਸੀਨੀਅਰ ਕਾਂਗਰਸੀ ਆਗੂ, ਸਤਨਾਮ ਸਿੰਘ ਛੱਤੂ, ਜਰਨੈਲ ਸਿੰਘ, ਖੜਕ ਸਿੰਘ, ਸਰਬਜੀਤ ਸਿੰਘ ਗੋਗੀ, ਮੇਲ ਸਿੰਘ, ਤੋਤੀ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਹਲਕਾ ਸਮਰਾਲਾ ਦਾ ਇੰਚਾਰਜ ਬਰਜਿੰਦਰ ਸਿੰਘ ਬੱਬਲੂ ਲੋਪੋਂ ਨੂੰ ਬਣਾਇਆ ਅਗਲੀ ਖ਼ਬਰ ਪਿੰਡ ਮਾਜਰੀ ਸਿੱਖਾਂ ਦੇ 61 ਪਰਿਵਾਰਾਂ ਨੂੰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕਾਰਡ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।