ਸਕੂਲ ਦੀ ਬਿਹਤਰੀ ਲਈ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਅਹਿਮ ਮੀਟਿੰਗ
ਕੁਹਾੜਾ, 30 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਸਕੂਲ ਦੀ ਬਿਹਤਰੀ ਲਈ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸਕੂਲ ਮੁਖੀ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਹਰਨੀਤ ਸਿੰਘ ਭਾਟੀਆ ਬਲਾਕ ਨੋਡਲ ਅਫ਼ਸਰ ਮਾਂਗਟ-3, ਦਵਿੰਦਰ ਸਿੰਘ ਗਿੱਲ ਸਰਪੰਚ, ਸੁਨੀਤਾ ਰਾਣੀ ਚੇਅਰਮੈਨ, ਹਰਗੋਬਿੰਦ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਜਸਵੀਰ ਸਿੰਘ ਨੰਬਰਦਾਰ, ਬਲਵੀਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਹਿਬ, ਦਿਲਪ੍ਰੀਤ ਕੌਰ, ਜਗਰੂਪ ਕੌਰ, ਵਿਲਾਸ ਪੋਦਾਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ।
ਕੁਹਾੜਾ, 30 ਸਤੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨਾਨਸੂ ਵਿਖੇ ਸਕੂਲ ਦੀ ਬਿਹਤਰੀ ਲਈ ਗ੍ਰਾਮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਸਕੂਲ ਮੁਖੀ ਧਰਮਜੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਹਰਨੀਤ ਸਿੰਘ ਭਾਟੀਆ ਬਲਾਕ ਨੋਡਲ ਅਫ਼ਸਰ ਮਾਂਗਟ-3, ਦਵਿੰਦਰ ਸਿੰਘ ਗਿੱਲ ਸਰਪੰਚ, ਸੁਨੀਤਾ ਰਾਣੀ ਚੇਅਰਮੈਨ, ਹਰਗੋਬਿੰਦ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਜਸਵੀਰ ਸਿੰਘ ਨੰਬਰਦਾਰ, ਬਲਵੀਰ ਸਿੰਘ ਗਿੱਲ ਪ੍ਰਧਾਨ ਗੁਰਦੁਆਰਾ ਸਾਹਿਬ, ਦਿਲਪ੍ਰੀਤ ਕੌਰ, ਜਗਰੂਪ ਕੌਰ, ਵਿਲਾਸ ਪੋਦਾਰ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ। ਮੀਟਿੰਗ ਦੌਰਾਨ ਧਰਮਜੀਤ ਸਿੰਘ ਢਿੱਲੋਂ ਵਲੋਂ ਸਕੂਲ ਦੀਆਂ ਮੰਗਾਂ ਤੇ ਵਿਭਾਗ ਵਲੋਂ ਕੀਤੀ ਗਈ ਅਣਸੁਰੱਖਿਅਤ ਬਿਲਡਿੰਗ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਤੇ ਸਕੂਲ ਮੈਨੇਜਮੈਂਟ ਮੈਂਬਰਾਂ ਨੇ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਸਮਾਰਟ ਕਲਾਸ ਰੂਮ, ਖੇਡ ਮੈਦਾਨ, ਸਾਫ-ਸਫਾਈ ਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਸਬੰਧੀ ਅਹਿਮ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਸਕੂਲ ਦੀ ਵਿਭਾਗ ਵਲੋਂ ਕੀਤੀ ਅਣਸੁਰੱਖਿਅਤ ਬਿਲਡਿੰਗ ਨੂੰ ਵੇਚਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਨੂੰ ਵੇਚਣ ਲਈ ਸਰਬਸੰਮਤੀ ਨਾਲ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਬੀ. ਐਨ. ਓ. ਹਰਨੀਤ ਸਿੰਘ ਭਾਟੀਆ ਨੇ ਗ੍ਰਾਮ ਪੰਚਾਇਤ ਧਨਾਨਸੂ ਦਾ ਸਕੂਲ ਨੂੰ ਸਹਿਯੋਗ ਕਰਨ ਤੇ ਧੰਨਵਾਦ ਕੀਤਾ ਗਿਆ। ਦਵਿੰਦਰ ਸਿੰਘ ਗਿੱਲ ਸਰਪੰਚ ਵਲੋਂ ਸਕੂਲ ਦੀ ਮੰਗ ‘ਤੇ ਹਾਲ, ਸਟੋਰ ਸਟਾਫ਼ ਤੇ ਰਸੋਈ ਬਣਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿੱਖਿਆ ਵਿਭਾਗ ਤੋਂ ਗੁਰਿੰਦਰ ਸਿੰਘ, ਅਮਨਦੀਪ, ਸਕੂਲ ਸਟਾਫ਼ ਗੁਰਪ੍ਰੀਤ ਕੌਰ, ਮਨਜੀਤ ਨਾਹਰ, ਸੰਤੋਸ਼ ਕੁਮਾਰੀ ਗਾਰਗੀ, ਸਰੂਚੀ ਜੁਨੇਜਾ, ਬਦਨਦੀਪ ਕੌਰ ਗਰੇਵਾਲ, ਲਖਵੀਰ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ।