ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸੰਬੰਧਿਤ ਪੁਸਤਕ ਪ੍ਰਤੀਯੋਗਤਾ ਕਰਵਾਈ
ਮਾਛੀਵਾੜਾ ਸਾਹਿਬ, 30 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪ੍ਰਬੁੱਧ ਭਾਰਤ ਫਾਊਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਜੋ ਸਮਾਜਿਕ ਨਿਆਂ ਅਤੇ ਬਰਾਬਰੀ ਦੇ ਪ੍ਰਮੁੱਖ ਪ੍ਰੇਰਨਾ ਸ੍ਰੋਤ ਹਨ, ਦੀ ਜੀਵਨੀ ਤੇ ਆਧਾਰਿਤ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸਬੰਧਿਤ ਇਹ ਪੁਸਤਕ ਪ੍ਰਤੀਯੋਗਤਾ ਨਾ ਸਿਰਫ਼ ਇਤਿਹਾਸਕ ਜਾਣਕਾਰੀ ਪ੍ਰਦਾਨ ਕਰਦੀ ਹੈ, ਸਗੋਂ ਨੌਜਵਾਨਾਂ ਵਿਚ ਸਮਾਜਿਕ ਬਦਲਾਅ ਅਤੇ ਬਰਾਬਰੀ ਦੀ ਲੜਾਈ ਲਈ ਜਾਗਰੂਕਤਾ ਵੀ ਪੈਦਾ ਕਰਦੀ ਹੈ।
ਮਾਛੀਵਾੜਾ ਸਾਹਿਬ, 30 ਅਗਸਤ (ਰਾਜਦੀਪ ਸਿੰਘ ਅਲਬੇਲਾ)-ਪ੍ਰਬੁੱਧ ਭਾਰਤ ਫਾਊਡੇਸ਼ਨ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਜੋ ਸਮਾਜਿਕ ਨਿਆਂ ਅਤੇ ਬਰਾਬਰੀ ਦੇ ਪ੍ਰਮੁੱਖ ਪ੍ਰੇਰਨਾ ਸ੍ਰੋਤ ਹਨ, ਦੀ ਜੀਵਨੀ ਤੇ ਆਧਾਰਿਤ ਪੁਸਤਕ ਪ੍ਰਤੀਯੋਗਤਾ ਕਰਵਾਈ ਗਈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਜੀਵਨੀ ਨਾਲ ਸਬੰਧਿਤ ਇਹ ਪੁਸਤਕ ਪ੍ਰਤੀਯੋਗਤਾ ਨਾ ਸਿਰਫ਼ ਇਤਿਹਾਸਕ ਜਾਣਕਾਰੀ ਪ੍ਰਦਾਨ ਕਰਦੀ ਹੈ, ਸਗੋਂ ਨੌਜਵਾਨਾਂ ਵਿਚ ਸਮਾਜਿਕ ਬਦਲਾਅ ਅਤੇ ਬਰਾਬਰੀ ਦੀ ਲੜਾਈ ਲਈ ਜਾਗਰੂਕਤਾ ਵੀ ਪੈਦਾ ਕਰਦੀ ਹੈ। 17ਵੇਂ ਐਡੀਸ਼ਨ ਦੀ ਇਹ ਪ੍ਰਤੀਯੋਗਤਾ ਮਾਛੀਵਾੜਾ ਸਾਹਿਬ, ਮਾਛੀਵਾੜਾ ਖਾਮ ਅਤੇ ਪਿੰਡ ਬੂਥਗੜ੍ਹ ਜੱਟਾਂ ਵਿਖੇ ਸਫਲਤਾ ਪੂਰਵਕ ਕਰਵਾਈ ਗਈ। ਬੇਗਮਪੁਰਾ ਟਾਈਗਰ ਫੋਰਸ ਦੇ ਸਮਰਾਲਾ ਪ੍ਰਧਾਨ ਬਲਵੀਰ ਚੰਦ, ਹਲਕਾ ਮਾਛੀਵਾੜਾ ਖਾਮ ਇੰਚਾਰਜ ਗੁਰਪ੍ਰਸਾਦ ਸਿੰਘ, ਕੌਮੀ ਵਾਇਸ ਚੇਅਰਮੈਨ ਕ੍ਰਿਸ਼ਨ ਲਾਲ, ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ, ਸੈਕਟਰੀ ਕਸ਼ਮੀਰ ਲਾਲ ਅਤੇ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਸ਼੍ਰੀ ਸ਼ੰਕਰ ਦਾਸ ਸੀਨੀਅਰ ਸੈਕੰਡਰੀ ਸਕੂਲ ਅਤੇ ਮਾਤਾ ਹਰਦੇਈ ਨੈਸ਼ਨਲ ਸਕੂਲ ਮਾਛੀਵਾੜਾ ਸਾਹਿਬ, ਸਰਕਾਰੀ ਮਿਡਲ ਸਕੂਲ ਮਾਛੀਵਾੜਾ ਖਾਮ, ਸਰਕਾਰੀ ਪ੍ਰਾਇਮਰੀ ਸਕੂਲ ਬੂਥਗੜ੍ਹ ਜੱਟਾਂ ਅਤੇ ਗੁਰੂ ਅਕੈਡਮੀ ਮਾਛੀਵਾੜਾ ਸਾਹਿਬ ‘ਚ ਇਹ ਪ੍ਰਤੀਯੋਗਤਾ ਕਰਵਾਈ ਗਈ। ਲੁਧਿਆਣਾ ਦੇ ਸੋਸ਼ਲ ਰਿਫਾਰਮਰ ਅਨਿਲ ਕੁਮਾਰ ਇਸ ਪ੍ਰਤੀਯੋਗਤਾ ‘ਚ ਬੱਚਿਆ ਨੂੰ ਜਾਗਰੂਕ ਕਰਨ ਅਤੇ ਉਤਸ਼ਾਹ ਵਧਾਉਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਪ੍ਰਤੀਯੋਗਤਾ ਨੂੰ ਨੇਪਰੇ ਚਾੜ੍ਹਨ ‘ਚ ਪ੍ਰਿੰਸੀਪਲ ਹਰਦੀਪ ਕੌਰ, ਪ੍ਰਿੰਸੀਪਲ ਨਿਰੰਜਨ ਸੂਖਮ, ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਕੁਲਦੀਪ ਕੌਰ ਦਾ ਅਤੇ ਸਾਰੇ ਸਕੂਲਾਂ ਦੇ ਸਟਾਫ਼ ਦਾ ਵਡਮੁੱਲਾ ਸਹਿਯੋਗ ਰਿਹਾ। ਇਸ ਪ੍ਰਤੀਯੋਗਤਾ ‘ਚ ਕੁੱਲ ਮਿਲਾ ਕੇ ਤਕਰੀਬਨ 300 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸੰਸਥਾ ਵੱਲੋਂ ਸਾਰੇ ਬੱਚਿਆ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਭਾਗ ਲੈਣ ਲਈ ਸਰਟੀਫਿਕੇਟ ਦਿੱਤਾ ਗਿਆ। ਇਸ ਮੌਕੇ ਹਰਿੰਦਰ ਸਿੰਘ, ਛਿੰਦਰਪਾਲ ਸਿੰਘ, ਕੁਲਵਿੰਦਰ ਕੌਰ ਭੰਗੂ, ਪਵਨ ਕੁਮਾਰ, ਗੋਵਿੰਦਰ ਸਿੰਘ, ਸ਼ਾਮ ਲਾਲ, ਕਮਲ, ਕੁਲਵੰਤ ਕੌਰ, ਛਿੰਦਰਪਾਲ ਸਿੰਘ ਫ਼ੌਜੀ, ਮਾਸਟਰ ਹਰੀ ਕ੍ਰਿਸ਼ਨ ਭੰਗੂ, ਕੁਲਦੀਪ ਸਿੰਘ, ਰਾਜ ਕੁਮਾਰ, ਐਡਵੋਕੇਟ ਸੋਹਣ ਬੇਦੀ, ਪਰਮਿੰਦਰ ਰਾਹੁਲ, ਕੁਲਦੀਪ ਸਿੰਘ,ਚਰਨਜੀਤ ਸਿੰਘ, ਦਲਵੀਰ ਚੰਦ, ਸੁਖਵਿੰਦਰ ਕੌਰ, ਪ੍ਰਭਜੋਤ ਕੌਰ, ਤਰਨਜੀਤ ਸਿੰਘ, ਮੁਸਕਾਨ ਆਦਿ ਹਾਜ਼ਰ ਸਨ। ਇਸ ਪ੍ਰੀਖਿਆ ਦੇ ਨਤੀਜੇ 1 ਨਵੰਬਰ 202 6 ਨੂੰ ਸਵੇਰੇ 10 ਵਜੇ ਡਾ. ਅੰਬੇਡਕਰ ਸਕੂਲ ਆਫ਼ ਥੋਟ, ਡੱਲੇਵਾਲ ਰੋਡ, ਗੁਰਾਇਆ ਵਿਖੇ ਐਲਾਨੇ ਜਾਣਗੇ।