31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਮਰਾਲਾ ਵਿਚ ਨਵੀਂ ਬਣੀ ਭਗਵਾਨ ਵਾਲਮੀਕਿ ਮੰਦਰ ਰਾਮ ਲੀਲ੍ਹਾ ਕਮੇਟੀ ਦੀ ਮੀਟਿੰਗ ਰੂਪਮ ਮੰਗੀ ਬਣੇ ਪ੍ਰਧਾਨ, ਵਿਧਾਇਕ ਦਿਆਲਪੁਰਾ ਤੇ ਖੀਰਨੀਆਂ ਵੀ ਪਹੁੰਚੇ

ਸਮਰਾਲਾ, 30 ਅਗਸਤ (ਗੋਪਾਲ ਸੋਫਤ)-ਸਮਰਾਲਾ ਸ਼ਹਿਰ ਵਿਚ ਇਸ ਵਾਰ ਤਿੰਨ ਜਗ੍ਹਾ ਰਾਮ ਲੀਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼ਹਿਰ ਵਿਚ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਹੀ ਦੋ ਰਾਮ ਲੀਲਾ ਕਮੇਟੀਆਂ ਰਾਮ ਲੀਲਾ ਕਰਵਾ ਰਹੀਆਂ ਹਨ ਪਰ ਇਸ ਵਾਰ ਨਵੀਂ ਬਣੀ ਭਗਵਾਨ ਵਾਲਮੀਕੀ ਮੰਦਰ ਰਾਮ ਲੀਲਾ ਕਮੇਟੀ ਵਲੋਂ ਵੀ ਰਾਮ ਲੀਲਾ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ।

ਅਜੀਤ ਡੈਸਕ 31-08-2026
ਸਮਰਾਲਾ, 30 ਅਗਸਤ (ਗੋਪਾਲ ਸੋਫਤ)-ਸਮਰਾਲਾ ਸ਼ਹਿਰ ਵਿਚ ਇਸ ਵਾਰ ਤਿੰਨ ਜਗ੍ਹਾ ਰਾਮ ਲੀਲਾ ਹੋਣ ਦੀ ਸੰਭਾਵਨਾ ਬਣ ਗਈ ਹੈ। ਸ਼ਹਿਰ ਵਿਚ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਹੀ ਦੋ ਰਾਮ ਲੀਲਾ ਕਮੇਟੀਆਂ ਰਾਮ ਲੀਲਾ ਕਰਵਾ ਰਹੀਆਂ ਹਨ ਪਰ ਇਸ ਵਾਰ ਨਵੀਂ ਬਣੀ ਭਗਵਾਨ ਵਾਲਮੀਕੀ ਮੰਦਰ ਰਾਮ ਲੀਲਾ ਕਮੇਟੀ ਵਲੋਂ ਵੀ ਰਾਮ ਲੀਲਾ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਸ਼ਹਿਰ ਦੇ ਪਤਵੰਤਿਆਂ ਦੀ ਸਵਾਗਤ ਪੈਲੇਸ ਵਿੱਚ ਹੋਈ ਪਲੇਠੀ ਮੀਟਿੰਗ ਵਿਚ ਰੂਪਮ ਗੰਭੀਰ ਮੰਗੀ ਨੂੰ ਇਸ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਮੀਟੰਗ ਵਿਚ ਹੋਰਨਾਂ ਤੋਂ ਇਲਾਵਾ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆ ਅਕਾਲੀ ਦਲ ਵਾਰਸ ਪੰਜਾਬ ਦੇ ਬਰਜਿੰਦਰ ਸਿੰਘ ਬੱਬਲੂ ਲੋਪੋਂ, ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਮੰਗਤ ਰਾਏ ਮਾਲਵਾ, ਨਗਰ ਪੰਚਾਇਤ ਮਾਛੀਵਾੜਾ ਦੇ ਪ੍ਰਧਾਨ ਸੋਨੂੰ ਕੁੰਦਰਾ,ਉੱਘੇ ਰੰਗ ਕਰਮੀਅਤੇ ਫ਼ਿਲਮੀ ਡਾਇਰੈਕਟਰ ਰਾਜਵਿੰਦਰ ਸਮਰਾਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਵੀਰ ਸਿੰਘ ਸੇਖੋਂ, ਕੁਲਦੀਪ ਸਿੰਘ ਹੈਪੀ ਸੰਘੂਸਵੀਟਸ, ਰਣਜੀਤ ਸਿੰਘ ਅਹਿਮਦਾਬਾਦ ਕਲਾਥ ਸਟੋਰ, ਹਰਪਾਲ ਸਿੰਘ ਨੀਟਾ ਅਤੇ ਪਿਛਲੇ ਕਈ ਸਾਲਾਂ ਤੋਂ ਰਾਮ ਲੀਲਾ ਵਿਚ ਵੱਖ-ਵੱਖ ਰੋਲ ਕਰਨ ਵਾਲੇ ਡੇਢ ਦਰਜਨ ਅਦਾਕਾਰ ਆਦਿ ਵਿਸ਼ੇਸ਼ ਤੋਰ ‘ਤੇ ਸ਼ਾਮਿਲ ਹੋਏ। ਇਸ ਮੌਕੇ ‘ਤੇ ਵਿਧਾਇਕ ਦਿਆਲਪੁਰਾ, ਸਾਬਕਾ ਵਿਧਾਇਕ ਖੀਰਨੀਆਂ ਅਤੇ ਨਗਰ ਪੰਚਾਇਤ ਦੇ ਪ੍ਰਧਾਨ ਸੋਨੂੰ ਕੁੰਦਰਾ ਨੇ ਰਾਮ ਲੀਲਾ ਕਰਵਾਉਣ ਲਈ ਬਣਾਈ ਨਵੀਂ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਤੇ ਕਲਾਕਾਰਾਂ ਨੂੰ ਰਾਮ ਲੀਲਾ ਦੀ ਧਾਰਮਿਕ ਮਰਿਆਦਾ ਨੂੰ ਧਿਆਨ ਵਿਚ ਰੱਖ ਕੇ ਭਗਵਾਨ ਸ਼੍ਰੀ ਰਾਮ ਜੀ ਦੀ ਲੀਲਾ ਪੇਸ਼ ਕਰਨੀ ਚਾਹੀਦੀ ਹੈ ਤਾਂ ਜੋ ਦਰਸ਼ਕ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਸਕਣ ਅਤੇ ਅਗਲੀਆਂ ਪੀੜੀਆਂ ਸਾਡੇ ਇਤਿਹਾਸ ਤੋਂ ਜਾਣੂ ਹੋ ਸਕੇ। ਇਸ ਮੌਕੇ ‘ਤੇ ਆਪਣੇ ਸੰਬੋਧਨ ਵਿਚ ਪ੍ਰਧਾਨ ਰੂਪਮ ਮੰਗੀ, ਕੌਂਸਲ ਦੇ ਪ੍ਰਧਾਨ ਮੰਗਤ ਰਾਏ ਮਾਲਵਾ ਅਤੇ ਲੇਖਕ ਮੰਚ ਦੇ ਪ੍ਰਧਾਨ ਰਾਜਵਿੰਦਰ ਸਮਰਾਲਾ ਨੇ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਦਾ ਵਿਸਥਾਰ ਦੱਸਦੇ ਹੋਏ ਸ਼ਹਿਰ ਵਾਸੀਆਂ ਦਾ ਇਸ ਕਾਰਜ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ‘ਤੇ ਵਪਾਰ ਮੰਡਲ ਸਮਰਾਲਾ ਦੇ ਪ੍ਰਧਾਨ ਦੀਪਕ ਭਾਰਦਵਾਜ, ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸਮਰਾਲਾ ਦੇ ਚੇਅਰਮੈਨ ਮੇਜਰ ਸਿੰਘ ਬਾਲਿਓ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸਿਕੰਦਰ ਸਿੰਘ, ਡਾ. ਬਲਵਿੰਦਰ ਕੌਸ਼ਲ, ਸਾਬਕਾ ਕੌਂਸਲਰ ਸੈਂਟੀ ਬੇਦੀ, ਜਸਪ੍ਰੀਤ ਸਿੰਘ ਮਾਂਗਟ ਘੁਲਾਲ ਅਤੇ ਸੁਰਿੰਦਰ ਸਿੰਘ ਢਿੱਲੋਂ ਆਦਿ ਸਮੇਤ ਸ਼ਹਿਰ ਦੇ ਅਨੇਕਾਂ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ 1 ਨੂੰ ਭਲਾਈ ਮੰਤਰੀ ਤੇ ਸਿੱਖਿਆ ਮੰਤਰੀ ਦੇ ਜ਼ਿਲ੍ਹਾ ਪੱਧਰ ’ਤੇ ਪੁਤਲੇ ਫ਼ੂਕੇ ਜਾਣਗੇ- ਬਲਵਿੰਦਰ ਲਤਾਲਾ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਰਾਊਵਾਲ ਵਿਖੇ ਡਾ. ਅੰਬੇਡਕਰ ਦੇ ਜੀਵਨ ਨਾਲ ਸੰਬੰਧਿਤ ਪ੍ਰਤੀਯੋਗੀ ਪ੍ਰੀਖਿਆ ਮਹਾਨ ਸ਼ਖ਼ਸੀਅਤਾਂ ਦੇ ਜੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।