31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲੋਹਗੜ੍ਹ ਵਿਖੇ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ 7 ਨੂੰ

ਜੋਧਾਂ, 30 ਅਗਸਤ (ਹੈਪੀ)- ਲਾਗਲੇ ਪਿੰਡ ਲੋਹਗੜ੍ਹ ਵਿਖੇ ਮੰਦਿਰ ਮਾਤਾ ਭਾਗੋ ਮਾਈ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ 7 ਸਤੰਬਰ, ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸੰਦੀਪ ਸਿੰਘ ਸ਼ਨੀ, ਬਲਵੀਰ ਸਿੰਘ, ਜਗਮੋਹਨ ਸਿੰਘ, ਰਾਜੂ ਲੋਹਗੜ੍ਹ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਿੱਥੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਨਿਆਏ ਸ਼ਕਤੀ ਫਾਊਂਡੇਸ਼ਨ ਦੀ ਟੀਮ ਖ਼ੂਨਦਾਨ ਕੈਂਪ ਦਾ ਲਗਾਏਗੀ।

ਅਜੀਤ ਡੈਸਕ 31-08-2026
ਜੋਧਾਂ, 30 ਅਗਸਤ (ਹੈਪੀ)- ਲਾਗਲੇ ਪਿੰਡ ਲੋਹਗੜ੍ਹ ਵਿਖੇ ਮੰਦਿਰ ਮਾਤਾ ਭਾਗੋ ਮਾਈ ਦੀ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ ਅਤੇ ਨਗਰ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਭਗਵਤੀ ਜਾਗਰਣ ਅਤੇ ਖ਼ੂਨਦਾਨ ਕੈਂਪ 7 ਸਤੰਬਰ, ਦਿਨ ਸੋਮਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸੰਦੀਪ ਸਿੰਘ ਸ਼ਨੀ, ਬਲਵੀਰ ਸਿੰਘ, ਜਗਮੋਹਨ ਸਿੰਘ, ਰਾਜੂ ਲੋਹਗੜ੍ਹ ਨੇ ਸਾਂਝੇ ਤੌਰ ਤੇ ਦੱਸਿਆ ਕਿ ਜਿੱਥੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਅਤੇ ਨਿਆਏ ਸ਼ਕਤੀ ਫਾਊਂਡੇਸ਼ਨ ਦੀ ਟੀਮ ਖ਼ੂਨਦਾਨ ਕੈਂਪ ਦਾ ਲਗਾਏਗੀ। ਉੱਥੇ ਹੀ ਜਾਗਰਣ ਸਮੇਂ ਗਾਇਕ ਕਪਿਲ ਸ਼ਰਮਾ ਅਤੇ ਹੋਰ ਗਾਇਕ ਮਹਾਂ ਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਸਮਾਗਮ ਲਈ ਰਵੀ ਦੁਬਈ, ਬਲਿੰਦਰ ਸਿੰਘ ਪਲੰਬਰ, ਦੀਪਾ ਦੁਬਈ, ਭੋਲਾ ਸਿੰਘ, ਰੌਲੀ, ਮੋਨੂੰ ਸਿੰਘ, ਹੈਪੀ ਸਿੰਘ, ਰਵੀ, ਬੇਅੰਤ ਸਿੰਘ, ਬਾਬਾ ਕਾਲਾ ਸਿੰਘ, ਬਲਿੰਦਰ ਸਿੰਘ, ਲਖਵੀਰ ਸਿੰਘ, ਜਸਵੀਰ ਸਿੰਘ, ਸਵ ਰਾਜਪ੍ਰੀਤ ਸਿੰਘ ਰੋਮੀ ਦੇ ਪਰਿਵਾਰ ਵਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਜਿਗਰ, ਗੈਸ ਅਤੇ ਤੇਜ਼ਾਬ ਦੇ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਸੱਪ ਲੜਨ ਕਾਰਨ ਭੈਣ-ਭਰਾ ਦੀ ਮੌਤ ’ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਇਲਾਜ ’ਚ ਦੇਰੀ ਹੋਣਾ ਮਾਸੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।