06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਯਾਦੂ ਨੇ ਕਸਬਾ ਬੀਜਾ ਵਿਖੇ ਜਸਵੰਤ ਸਿੰਘ ਬੀਜਾ ਦੀ ਅਗਵਾਈ ਹੇਠ ਹੋਈ ਮੀਟਿੰਗ ਮੌਕੇ ‘ਆਪ’ ਸਰਕਾਰ ਦੀਆਂ ਧੱਕੇਸ਼ਾਹੀਆ ਦਾ ਕੀਤਾ ਜ਼ਿਕਰ

ਬੀਜਾ, 6 ਅਗਸਤ (ਕਸ਼ਮੀਰਾ ਸਿੰਘ ਬਗਲੀ) 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਅਤੇ ਸਹੀਦ ਭੂਪਿੰਦਰ ਸਿੰਘ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਈ ਜਾ ਰਹੀ ਸ਼ਹੀਦੀ ਕਾਨਫਰੰਸ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਆਪਣੇ ਸਾਥੀਆਂ ਨਾਲ ਇਲਾਕੇ ਅੰਦਰ ਲੋਕਾਂ ਨੂੰ ਲਾਮਬੰਦ ਕਰਨ ਲਈ ਜੰਗੀ ਪੱਧਰ ਤੇ ਵਿਡੀ ਹੋਈ ਮੁਹਿੰਮ ਦਾ ਆਪ ਮੁਹਾਰੇ ਨਗਰ ਨਿਵਾਸੀ ਹਿੱਸਾ ਬਣ ਕੇ ਭਾਰੀ ਤਦਾਦ ਵਿੱਚ ਪੁੱਜਣ ਦੀ ਹਾਮੀ ਭਰ ਰਹੇ ਹਨ। ਜਿਸ ਤਹਿਤ ਕਸਬਾ ਬੀਜਾ ਵਿਖੇ ਜਸਵੰਤ ਸਿੰਘ ਸੰਤ ਬੀਜਾ ਦੇਗ੍ਰਹਿ ’ਚ ਅਕਾਲੀ ਵਰਕਰਾਂ ਦੀ ਮੀਟਿੰਗ ਬੁਲਾਈ ਗਈ।

ਕਿਹਾ 15 ਅਸਗਤ ਈਸੜੂ ਕਾਨਫ਼ਰੰਸ ਵਿਚ ਅਕਾਲੀ ਦਲ ਦਾ ਰਿਕਾਰਡ ਤੋੜ ਇਕੱਠ ਕਰਨ ਲਈ ਵਰਕਰ ਹੋਏ ਸਰਗਰਮ 07-08-2026
ਬੀਜਾ, 6 ਅਗਸਤ (ਕਸ਼ਮੀਰਾ ਸਿੰਘ ਬਗਲੀ) 15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਮਾਸਟਰ ਕਰਨੈਲ ਸਿੰਘ ਅਤੇ ਸਹੀਦ ਭੂਪਿੰਦਰ ਸਿੰਘ ਦੀ ਯਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕਰਵਾਈ ਜਾ ਰਹੀ ਸ਼ਹੀਦੀ ਕਾਨਫਰੰਸ ਨੂੰ ਇਕੱਠ ਪੱਖੋਂ ਇਤਿਹਾਸਕ ਬਣਾਉਣ ਲਈ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਆਪਣੇ ਸਾਥੀਆਂ ਨਾਲ ਇਲਾਕੇ ਅੰਦਰ ਲੋਕਾਂ ਨੂੰ ਲਾਮਬੰਦ ਕਰਨ ਲਈ ਜੰਗੀ ਪੱਧਰ ਤੇ ਵਿਡੀ ਹੋਈ ਮੁਹਿੰਮ ਦਾ ਆਪ ਮੁਹਾਰੇ ਨਗਰ ਨਿਵਾਸੀ ਹਿੱਸਾ ਬਣ ਕੇ ਭਾਰੀ ਤਦਾਦ ਵਿੱਚ ਪੁੱਜਣ ਦੀ ਹਾਮੀ ਭਰ ਰਹੇ ਹਨ। ਜਿਸ ਤਹਿਤ ਕਸਬਾ ਬੀਜਾ ਵਿਖੇ ਜਸਵੰਤ ਸਿੰਘ ਸੰਤ ਬੀਜਾ ਦੇਗ੍ਰਹਿ ’ਚ ਅਕਾਲੀ ਵਰਕਰਾਂ ਦੀ ਮੀਟਿੰਗ ਬੁਲਾਈ ਗਈ। ਇਸ ਮੌਕੇ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਗੱਲਬਾਤ ਕਰਦਿਆਂ ਆਖਿਆ ਕਿ 15ਅਗਸਤ ਦੀ ਈਸੜੂ ਕਾਨਫਰੰਸ ਸਬੰਧੀ ਇਲਾਕੇ ਦੇ ਪਿੰਡਾਂ ਦੇ ਵਰਕਰਾਂ ਵਿਚ ਬਹੁਤ ਹੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਨਫਰੰਸ ਦਾ ਇਕੱਠ ਵਿਰੋਧੀ ਪਾਰਟੀਆਂ ਦੇ ਇਕੱਠ ਨੂੰ ਪਛਾੜ ਕੇ ਰੱਖ ਦੇਵੇਗੀ। ਫਿਰ ਉਨ੍ਹਾਂ ਨੇ ਜਸਵੰਤ ਸਿੰਘ ਬੀਜਾ ਦੀ ਅਗਵਾਈ ਹੇਠ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਸੂਬੇ ਦਾ ਵਿਕਾਸ ਹੋਇਆ ਜਿਸ ਕਰਕੇ ਹਰ ਵਰਗ ਦੇ ਲੋਕ ਖੁਸ਼ ਸਨ। ਲੋਕਾਂ ਨੇ ਬਦਲਾਅ ਕਰਕੇ ਸੂਬੇ ਦੀ ਵਾਂਗਡੋਰ ਗਲਤੀ ਨਾਲ ਆਪ ਦੇ ਹਵਾਲੇ ਕਰ ਦਿੱਤੀ ਸੀ ਜਿਸ ਕਰਕੇ ਅੱਜ ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਨ ਲੱਗ ਪਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਦੇ ਇਸ਼ਾਰੇ ਤੇ ਬਾਗੀ ਅਕਾਲੀ ਦਲ ਦੇ ਆਗੂਆਂ ਨੇ ਪਾਰਟੀ ਨੂੰ ਕਮਜੋਰ ਕਰਨ ਲਈ ਅਹਿਮ ਰੋਲ ਅਦਾ ਕੀਤਾ ਪਰ ਅੱਜ ਵੀ ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਨੇ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਈਸੜੂ ਕਾਨਫਰੰਸ ਨੂੰ ਇਤਿਹਾਸਕ ਬਨਾਉਣ ਲਈ ਹੁੰਮ ਹੁਮਾ ਵੱਡੇ ਇਕੱਠ ਨਾਲ ਪੁੱਜੋ। ਇਸ ਮੌਕੇ ਜੋਨ ਬੀਜਾ ਦੇ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਯੂਥ ਵਰਕਰ ਵੀ ਭਾਰੀ ਤਾਦਾਦ ਵਿਚ ਸ਼ਿਰਕਤ ਕਰਨਗੇ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਜਗਦੀਸ਼ ਸਿੰਘ ਦੀਸ਼ਾ ਸੇਖੋਂ, ਜਗਦੀਪ ਸਿੰਘ ਦੀਪੀ, ਸੈਕਟਰੀ ਇਕਬਾਲ ਸਿੰਘ ਕਿਸ਼ਨਗੜ੍ਹ, ਮਨਦੀਪ ਸਿੰਘ , ਪਵਨ ਸਰਪੰਚ ਹਰਿਓ, ਦਿਲਪ੍ਰੀਤ ਸਿੰਘ, ਰਵੀ ਬੈਨੀਪਾਲ, ਤਰਸੇਮ ਸਿੰਘ, ਨੌਰੰਗ ਸਿੰਘ ਬੀਜਾ, ਸੁਖਵਿੰਦਰ ਸਿੰਘ ਸੁੱਖਾ, ਪਰਮਿੰਦਰ ਸਿੰਘ ਪਿੰਦਰ, ਬਲਵਿੰਦਰ ਸਿੰਘ ਭੁੱਲਰ , ਰਣਜੀਤ ਸਿੰਘ ਮਾਂਗਟ, ਗੁਰਮੁੱਖ ਸਿੰਘ ਮਾਂਗਟ ਤੇ ਭਾਰੀ ਤਾਦਾਦ ਬੀਜਾ ਦੇ ਅਕਾਲੀ ਵਰਕਰ ਹਾਜ਼ਰ ਸਨ। 06 ਖੰਨਾ12 ਕਸਬਾ ਬੀਜਾ ਵਿਖੇ ਜਸਵੰਤ ਸਿੰਘ ਸੰਤ ਬੀਜਾ ਦੇ ਗ੍ਰਹਿ ਮੀਟਿੰਗ ਤੋਂ ਬਾਅਦ ਅਕਾਲੀ ਵਰਕਰਾਂ ਨਾਲ ਯਾਦਵਿੰਦਰ ਸਿੰਘ ਯਾਦੂ, ਤੇਜਿੰਦਰ ਸਿੰਘ ਇਕੋਲਾਹਾ, ਜਗਦੀਸ਼ ਸਿੰਘ ਦੀਸ਼ਾ ਤੇ ਹੋਰ। ਤਸਵੀਰ ਕਸ਼ਮੀਰਾ ਸਿੰਘ ਬਗਲੀ
ਪਿਛਲੀ ਖ਼ਬਰ ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਨਾਬਾਲਗ ਨਾਲ ਵਿਆਹ ਕਰਕੇ ਯੂ.ਕੇ. ’ਚ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਨੂੰ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।