28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਾਲ ਹੁੰਡਈ ਖੰਨਾ ਵਿਖੇ ਨਵੀਂ ਹੁੰਡਈ ਬਿਓਨ ਕਾਰ ਲਾਂਚ

ਖੰਨਾ, 27 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪਾਲ ਹੁੰਡਈ ਸ਼ੋਅਰੂਮ ਵਿਖੇ ਅੱਜ ਹੁੰਡਈ ਕੰਪਨੀ ਦੀ ਕਾਰ ਦਾ ਨਵਾਂ ਮਾਡਲ ਬਿਓਨ ਲਾਂਚ ਕੀਤਾ ਗਿਆ। ਇਸ ਮੌਕੇ ਸ਼ੋਅਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਧੰਜਲ ਨੇ ਦੱਸਿਆ ਕਿ ਨਵੇਂ ਮਾਡਲ ਦੀ ਲਾਂਚਿੰਗ ਲਈ ਕੰਪਨੀ ਦੇ ਅੰਤਰਰਾਸ਼ਟਰੀ ਨੁਮਾਇੰਦੇ ਜ਼ੋਨਲ ਬਿਜ਼ਨਸ ਹੈੱਡ (ਉੱਤਰ ਭਾਰਤ) ਬੇਦਾਬਰਤ ਸ਼ਰਮਾ, ਜ਼ੋਨਲ ਬਿਜ਼ਨਸ ਕੋਆਰਡੀਨੇਟਰ (ਉੱਤਰ ਭਾਰਤ) ਜੁਨ ਹੋ ਲੀ ਅਤੇ ਰੀਜਨਲ ਸੇਲਜ਼ ਹੈੱਡ (ਉੱਤਰ ਭਾਰਤ-1) ਪੁਨਤੀ ਮਹਿਤਾ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ।

ਅਜੀਤ ਡੈਸਕ 28-10-2026
ਖੰਨਾ, 27 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਪਾਲ ਹੁੰਡਈ ਸ਼ੋਅਰੂਮ ਵਿਖੇ ਅੱਜ ਹੁੰਡਈ ਕੰਪਨੀ ਦੀ ਕਾਰ ਦਾ ਨਵਾਂ ਮਾਡਲ ਬਿਓਨ ਲਾਂਚ ਕੀਤਾ ਗਿਆ। ਇਸ ਮੌਕੇ ਸ਼ੋਅਰੂਮ ਦੇ ਮਾਲਕ ਸ਼ਮਿੰਦਰ ਸਿੰਘ ਮਿੰਟੂ ਅਤੇ ਹਰਪ੍ਰੀਤ ਸਿੰਘ ਧੰਜਲ ਨੇ ਦੱਸਿਆ ਕਿ ਨਵੇਂ ਮਾਡਲ ਦੀ ਲਾਂਚਿੰਗ ਲਈ ਕੰਪਨੀ ਦੇ ਅੰਤਰਰਾਸ਼ਟਰੀ ਨੁਮਾਇੰਦੇ ਜ਼ੋਨਲ ਬਿਜ਼ਨਸ ਹੈੱਡ (ਉੱਤਰ ਭਾਰਤ) ਬੇਦਾਬਰਤ ਸ਼ਰਮਾ, ਜ਼ੋਨਲ ਬਿਜ਼ਨਸ ਕੋਆਰਡੀਨੇਟਰ (ਉੱਤਰ ਭਾਰਤ) ਜੁਨ ਹੋ ਲੀ ਅਤੇ ਰੀਜਨਲ ਸੇਲਜ਼ ਹੈੱਡ (ਉੱਤਰ ਭਾਰਤ-1) ਪੁਨਤੀ ਮਹਿਤਾ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਨਵੀਂ ਕਾਰ ਗਾਹਕਾਂ ਦੀਆਂ ਲੋੜਾਂ ਅਤੇ ਮੰਗ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ। ਉਨ੍ਹਾਂ ਨੇ ਨਵੇਂ ਮਾਡਲ ਦੀਆਂ ਵਿਸ਼ੇਸ਼ਤਾਵਾਂ ਅਤੇ ਆਧੁਨਿਕ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਵਾਹਨ ਖ਼ਰੀਦਣ ਵਾਲੇ ਗਾਹਕਾਂ ਦੀਆਂ ਵਧਦੀਆਂ ਉਮੀਦਾਂ ਨੂੰ ਧਿਆਨ ਵਿਚ ਰੱਖ ਕੇ ਕੰਪਨੀ ਵਲੋਂ ਨਵੇਂ ਮਾਡਲ ਪੇਸ਼ ਕੀਤੇ ਜਾ ਰਹੇ ਹਨ। ਇਸ ਮੌਕੇ ਕੰਪਨੀ ਦੇ ਜਨਰਲ ਮੈਨੇਜਰ ਰਾਜਨ ਕੱਕੜ ਨੇ ਵੀ ਗੱਡੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਤੋਂ ਜਾਣੂ ਕਰਵਾਇਆ। ਸ਼ੋਅਰੂਮ ਪ੍ਰਬੰਧਕਾਂ ਨੇ ਦੱਸਿਆ ਕਿ ਨਵੇਂ ਮਾਡਲ ਦੀ ਬੁਕਿੰਗ 11,000 ਰੁਪਏ ਦੀ ਟੋਕਨ ਰਾਸ਼ੀ ਨਾਲ ਸ਼ੁਰੂ ਹੋ ਚੁੱਕੀ ਹੈ। ਇਸ ਨਾਲ ਗਾਹਕ ਆਪਣੀ ਪਸੰਦ ਦੀ ਗੱਡੀ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਅਨੁਸਾਰ ਕੰਪਨੀ ਵਲੋਂ ਗਾਹਕਾਂ ਦੀ ਸਹੂਲਤ ਅਤੇ ਵਧਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਵਾਹਨਾਂ ਦੇ ਨਵੇਂ ਵਿਕਲਪ ਪੇਸ਼ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦਿੱਤੀ ਜਾਣਕਾਰੀ ਅਨੁਸਾਰ ਕੰਪਨੀ ਜਨਵਰੀ 2027 ਵਿਚ ਇਸ ਮਾਡਲ ਦਾ ਸੀ. ਐਨ. ਜੀ. ਸੰਸਕਰਨ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਨਾਲ ਭਵਿੱਖ ਵਿਚ ਗਾਹਕਾਂ ਨੂੰ ਈਧਨ ਦੇ ਹੋਰ ਵਿਕਲਪ ਮਿਲ ਸਕਦੇ ਹਨ।
ਪਿਛਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਸੌ ਫ਼ੀਸਦੀ ਹਾਜ਼ਰੀ ਨਾਲ ਹਰ ਵਰਗ ਦੇ ਮੁੱਦੇ ਚੁੱਕੇ ਕਿਹਾ , ਅਹਿਸਾਨ ਨਹੀਂ ਸਗੋਂ ਹਲਕੇ ਦਾ ਪੁੱਤ ਬਣ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ਵਪਾਰੀ ਵਰਗ ਅਤੇ ਦੁਕਾਨਦਾਰਾਂ ਦੀ ਸਹੂਲਤ ਲਈ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਸ਼ੁਰੂ ਕੀਤੀ-ਰੂਪਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।