ਆਦਿ ਧਰਮ ਸਤਿਸੰਗ ਭਵਨ ਦਹਿੜੂ ਵਿਖੇ ਹੋਇਆ ਸਮਾਗਮ
ਬੀਜਾ, 27 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦਹਿੜੂ ਵਿਖੇ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਮੌਕੇ ਸ਼੍ਰੀ ਭਗਵਾਨ ਵਾਲਮੀਕਿ ਮਹਾਰਾਜ ਜੀ ਅਤੇ ਸੱਚ ਖੰਡ ਵਾਸੀ 707 ਸੁਆਮੀ ਰਵੀ ਚਰਨ ਦਾਸ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ। ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੇ ਅਵਤਾਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ।
ਸ
ਸੰਤ ਬਲਵੀਰ ਦਾਸ ਚਾਵਾ ਮੁੱਖ ਸੇਵਾਦਾਰ ਅਤੇ ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਕਸ਼ਮੀਰਾ ਸਿੰਘ ਬਗ਼ਲੀ
28-10-2026
ਬੀਜਾ, 27 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਆਦਿ ਧਰਮ ਸਤਿਸੰਗ ਭਵਨ ਪਿੰਡ ਦਹਿੜੂ ਵਿਖੇ ਪੂਰਨਮਾਸ਼ੀ ਦੇ ਸ਼ੁੱਭ ਦਿਹਾੜੇ ਮੌਕੇ ਸ਼੍ਰੀ ਭਗਵਾਨ ਵਾਲਮੀਕਿ ਮਹਾਰਾਜ ਜੀ ਅਤੇ ਸੱਚ ਖੰਡ ਵਾਸੀ 707 ਸੁਆਮੀ ਰਵੀ ਚਰਨ ਦਾਸ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਆਦਿ ਧਰਮ ਮਿਸ਼ਨ ਦੇ ਮੁੱਖ ਸੇਵਾਦਾਰ ਸੰਤ ਬਲਵੀਰ ਦਾਸ 707 ਸੁਆਮੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ।ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੇ ਅਵਤਾਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਸੰਤ ਰਵੀਚਰਨ ਦਾਸ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਸਮਾਜ ਨੂੰ ਪਾਏ ਯੋਗਦਾਨ ਬਾਰੇ ਸੰਗਤ ਨੂੰ ਚਾਨਣਾ ਪਾਇਆ । ਸੰਗਤ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਤ ਕੀਤਾ ਕਿਉਂਕਿ ਸੰਤ ਰਵੀਚਰਨ ਦਾਸ ਨੇ ਲੰਮਾ ਸਮਾਂ ਪੂਰੇ ਭਾਰਤ ਅੰਦਰ ਆਦਿ ਧਰਮ ਮਿਸ਼ਨ ਦਾ ਪ੍ਰਚਾਰ ਕਰ ਕੇ ਲੋਕਾਂ ਨੂੰ ਸਤਿਗੁਰੂ ਰਵਿਦਾਸ ਜੀ ਬਾਰੇ ਅਤੇ ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ ਤੋਂ ਜਾਣੂ ਕਰਵਾ ਕੇ ਅਤੇ ਉਨ੍ਹਾਂ ਵਲੋਂ ਦੱਸੇ ਮਿਸ਼ਨ ’ਤੇ ਚੱਲਣ ਲਈ ਪ੍ਰੇਰਤ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਵਲੋਂ ਦਰਬਾਰ ਸਿੰਘ ਲੱਖਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਲੁਧਿਆਣਾ ਦਿਹਾਤੀ, ਇੰਜੀਨੀਅਰ ਸੁਖਵਿੰਦਰ ਸਿੰਘ ਪ੍ਰਧਾਨ ਹਲਕਾ ਖੰਨਾ ਨੇ ਹਾਜ਼ਰੀ ਲਗਵਾਈ ਅਤੇ ਸੰਗਤ ਨੂੰ ਸਤਿਗੁਰੂ ਰਵਿਦਾਸ ਜੀ ਦੇ ਦੱਸੇ ਮਿਸ਼ਨ ਬੇਗਮਪੁਰਾ ਸ਼ਹਿਰ ਕੋ ਨਾਉ ਬਣਾਉਣ ਦੀ 2027 ਵਿਚ ਅਪੀਲ ਕੀਤੀ। ਇਸ ਮੌਕੇ ਪਰਮਜੀਤ ਸਿੰਘ ਈਸੜੂ, ਗੁਰਵਿੰਦਰ ਸਿੰਘ ਫ਼ੌਜੀ, ਗੁਲਜ਼ਾਰ ਸਿੰਘ ਖੰਨਾ, ਡਾ. ਹਰਜਿੰਦਰ ਸਿੰਘ ਭੌਰਲਾ, ਡਾ. ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਮੀਤ ਸਿੰਘ ਅਮਲੋਹ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਜੀਤ ਸਿੰਘ ਭੌਰਲਾ, ਰਾਜਿੰਦਰ ਸਿੰਘ ਭੌਰਲਾ, ਕੁਲਜੀਤ ਸਿੰਘ ਭੌਰਲਾ, ਗੁਰਪ੍ਰੀਤ ਸਿੰਘ ਮਾਦਪੁਰ, ਕੁਲਵਿੰਦਰ ਸਿੰਘ ਭਗਵਾਨਪੁਰਾ, ਗੁਰਵਿੰਦਰ ਸਿੰਘ ਜਸਪਾਲੋਂ, ਰਾਜਵੀਰ ਸਿੰਘ ਲਿਬੜਾ, ਗੁਰਪ੍ਰੀਤ ਸਿੰਘ ਪੂਰਬਾ, ਸੁਖਵਿੰਦਰ ਸਿੰਘ, ਕਾਲਾ ਬੰਬ, ਬਚਿੱਤਰ ਸਿੰਘ ਸ਼ੇਰਪੁਰ, ਹਰਬੰਸ ਸਿੰਘ ਦੋਬੁਰਜੀ, ਜੀਤ ਸਿੰਘ ਦੋਬੁਰਜੀ, ਸਿਆਮ ਸਿੰਘ ਕੋਟ, ਗੁਰਮੀਤ ਸਿੰਘ ਭੌਰਲਾ, ਪਰਮਜੀਤ ਸਿੰਘ, ਬਲਦੇਵ ਸਿੰਘ ਈਸੜੂ, ਆਦਿ ਨਗਰਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ।