20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਵਿਜੈ ਮੋਦਗਿਲ ਬਣੇ ਵਿਧਾਨ ਸਭਾ ਯੂਥ ਕਾਂਗਰਸ ਖੰਨਾ ਦੇ ਪ੍ਰਧਾਨ

ਅਜੀਤ ਡੈਸਕ 26-06-2026
ਖੰਨਾ, 24 ਜੂਨ (ਹਰਜਿੰਦਰ ਸਿੰਘ ਲਾਲ)-ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਪੰਜਾਬ ਯੂਥ ਕਾਂਗਰਸ ਦੇ ਸੰਗਠਨ ਚੋਣਾਂ ਦੇ ਨਤੀਜੇ ਖੰਨਾ ਕਾਂਗਰਸ ਲਈ ਰਾਹਤ ਲੈ ਕੇ ਆਏ ਹਨ । ਇਸ ਵਾਰ ਖੰਨਾ ਦੇ ਨੌਜਵਾਨਾਂ ਨੇ ਸੰਗਠਨ ਚੋਣਾਂ ’ਚ ਵੱਧ ਚੜ੍ਹ ਕੇ ਹਿੱਸਾ ਲਿਆ । ਖੰਨੇ ਦੇ ਯੁਵਕ ਨੇਤਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੇ ਬੇਹੱਦ ਕਰੀਬੀ ਵਿਜੈ ਮੋਦਗਿਲ ਵਿਧਾਨ ਸਭਾ ਯੁਵਕ ਕਾਂਗਰਸ ਖੰਨਾ ਦੇ ਪ੍ਰਧਾਨ ਚੁਣੇ ਗਏ ਹਨ । ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਪਾਰਟੀ ਹਾਈਕਮਾਨ ਸੰਗਠਨ ਨੂੰ ਸਮੇਂ ਤੋਂ ਪਹਿਲਾਂ ਭੰਗ ਕਰਕੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਹਨ। ਇਸ ਵਾਰ ਹੋਈਆਂ ਸੰਗਠਨ ਚੋਣਾਂ ਵਿੱਚ ਯੁਵਕਾਂ ’ਚ ਜ਼ਬਰਦਸਤ ਜੋਸ਼ ਦੇਖਣ ਨੂੰ ਮਿਲਿਆ। ਇਸ ਲਈ ਆਨਲਾਈਨ ਵੋਟਿੰਗ ਦਾ ਇੱਕ ਵੱਖਰਾ ਪੈਟਰਨ ਤਿਆਰ ਕੀਤਾ ਗਿਆ ਸੀ ਅਤੇ ਭਾਰੀ ਗਿਣਤੀ ਵਿੱਚ ਮਤਦਾਤਾਵਾਂ ਨੇ ਖ਼ੁਦ ਨੂੰ ਰਜਿਸਟਰਡ ਕਰਕੇ ਆਪਣੀ ਪਸੰਦ ਦੇ ਯੁਵਕ ਨੇਤਾ ਨੂੰ ਚੁਣਿਆ। ਗੌਰਤਲਬ ਹੈ ਕਿ ਵਿਜੈ ਮੋਦਗਿਲ ਪਿਛਲੇ ਕਰੀਬ ਸਾਲਾਂ ਤੋਂ ਯੁਵਕ ਕਾਂਗਰਸ ਨਾਲ ਜੁੜੇ ਹੋਏ ਹਨ, ਇਸ ਤੋਂ ਪਹਿਲਾਂ ਵੀ ਉਹ ਇੱਕ ਮਹੀਨੇ ਲਈ ਖੰਨਾ ਵਿਧਾਨ ਸਭਾ ਖੇਤਰ ਦੇ ਯੁਵਕ ਪ੍ਰਧਾਨ ਰਹਿ ਚੁੱਕੇ ਹਨ । ਵਿਜੈ ਮੋਦਗਿਲ ਬਾਹਮਣ ਪਰਿਵਾਰ ਨਾਲ ਸਬੰਧਿਤ ਹੈ, ਉਨ੍ਹਾਂ ਦਾ ਆਪਣੀ ਬਰਾਦਰੀ ਦੇ ਵੋਟ ਬੈਂਕ ’ਤੇ ਚੰਗਾ ਅਸਰ ਹੈ ਜਦੋਂ ਕਿ ਦੂਸਰੇ ਵਰਗਾਂ ਦੇ ਯੁਵਕ ਸਾਥੀਆਂ ਵਿੱਚ ਵੀ ਮੋਦਗਿਲ ਦੀ ਚੰਗੀ ਪਕੜ ਹੈ । ਵਿਜੈ ਮੋਦਗਿਲ ਨੇ ਇਸ ਮੌਕੇ ਉੱਤੇ ਰਾਜਾ ਵੜਿੰਗ, ਸ਼ੁਭੀ ਸ਼ਰਮਾ, ਗੁਰਕੀਰਤ ਸਿੰਘ ਕੋਟਲੀ, ਡਾ. ਅਮਰ ਸਿੰਘ, ਲਖਵੀਰ ਸਿੰਘ, ਕਮਲਜੀਤ ਲੱਧੜ, ਰਾਜਾ ਗਿੱਲ, ਵਿਕਾਸ ਮਹਿਤਾ, ਅੰਕਿਤ ਸ਼ਰਮਾ, ਗੁਰਮੁਖ ਚਾਹਲ, ਅਮਿਤ ਤ੍ਰਿਪਾਠੀ, ਸਤਨਾਮ ਸਿੰਘ ਸੁਨਾਰ, ਹਰਪ੍ਰੀਤ ਧੰਜਲ, ਹਰਮਨ ਸ਼ੇਰਗਿਲ, ਅਸੀਸ ਗਰਗ, ਰਾਜੀਵ ਰਾਏ ਮਹਿਤਾ, ਹਰਜਿੰਦਰ ਸਿੰਘ ਆਦਿ ਦਾ ਧੰਨਵਾਦ ਕੀਤਾ ਅਤੇ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਤਕੜੇ ਹੋਕੇ ਕੰਮ ਕਰਨ ਦਾ ਐਲਾਨ ਵੀ ਕੀਤਾ ।
ਪਿਛਲੀ ਖ਼ਬਰ ਲੋਪੋਂ ਪਰਿਵਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਲੋਪੋਂ ਵਿਖੇ 27 ਨੂੰ ਵੱਡਾ ਇਕੱਠ ਅਗਲੀ ਖ਼ਬਰ ਕੇ. ਡੀ. ਵੈਦ ਵਲੋਂ ਚੋਣ ਪ੍ਰਕਿਰਿਆ ਰਾਹੀਂ ਯੂਥ ਕਾਂਗਰਸ ਦੇ ਨਵੇਂ ਚੁਣੇ ਅਹੁਦੇਦਾਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।