13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮਲੌਦ ਵਿਚ ਟਰੈਫ਼ਿਕ ਨਿਯਮਾਂ ਦੀ ਉਲੰਘਣਾ, ਛੋਟੇ ਹਾਥੀ ਅਤੇ ਰੇਹੜੇ ਵਾਲੇ ਸੜਕਾਂ ’ਤੇ ਖੜ੍ਹੇ ਵੇਚ ਰਹੇ ਨੇ ਸਬਜ਼ੀਆਂ-ਫ਼ਲ, ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 21-06-2026
ਮਲੌਦ, 20 ਜੂਨ (ਸਹਾਰਨ ਮਾਜਰਾ)- ਸ਼ਹਿਰ ਦੇ ਅਹਿਮ ਮਸਲਿਆਂ ਵਿਚ ਮੁੱਖ ਚੌਂਕ ਵਿੱਚ ਕੀਤੇ ਕਥਿਤ ਤੌਰ ‘ਤੇ ਨਾਜਾਇਜ਼ ਕਬਜ਼ੇ, ਟਰੈਫ਼ਿਕ ਸਮੱਸਿਆ ਨੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਮੇਨ ਰੋਡ, ਸਬ-ਤਹਿਸੀਲ ਅਤੇ ਕਈ ਹੋਰ ਥਾਵਾਂ ਤੇ ਸਿੱਧੇ ਤੌਰ ਤੇ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੀਆਂ ਚਰਚਾਵਾਂ ਜ਼ੋਰਾਂ ‘ਤੇ ਹਨ। ਮੇਨ ਬਾਜ਼ਾਰ ਵਿੱਚ ਘੜੀ ਘੜੀ ਟਰੈਫ਼ਿਕ ਜਾਮ ਹੋਣ ਕਾਰਨ ਲੋਕਾਂ ਨੂੰ ਅੰਤਾਂ ਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੇ ਵੱਡੇ ਟਰੱਕ, ਰੇਤ ਭਰੇ ਪਾਣੀ ਸਿੰਮਦੇ ਟਿੱਪਰਾਂ ਕਾਰਨ ਲੋਕਾਂ ਨੂੰ ਲਗਾਤਾਰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। �ਵਰਲੋਡ ਟਿੱਪਰਾਂ, ਟਰਾਲੀਆਂ ਕਾਰਨ ਜਿੱਥੇ ਸੜਕਾਂ ਟੁੱਟ ਰਹੀਆਂ ਹਨ। ਉੱਥੇ ਹੀ ਟਿੱਪਰਾਂ ਵਿਚੋਂ ਕਿਰਦੀ ਬਜ਼ਰੀ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ।
ਪੁਰਾਣੇ ਥਾਣੇ ਵਾਲੀ ਇਮਾਰਤ ਅੱਗੇ ਲੋਕਾਂ ਵਲੋਂ ਸਕੂਟਰ, ਮੋਟਰਸਾਈਕਲ ਅਤੇ ਹੋਰ ਵਾਹਨ ਖੜ੍ਹੇ ਕਰਨ ਕਰਕੇ ਫਿਰ ਜਾਮ ਲੱਗਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕੰਪਨੀਆਂ ਦੇ ਮਸ਼ਹੂਰੀਆਂ ਵਾਲੇ ਵੱਡੇ ਤੇ ਪ੍ਰਚਾਰ ਬੋਰਡ ਵੀ ਸੜਕਾਂ ਤੇ ਲਗਾਏ ਜਾ ਰਹੇ ਹਨ। ਸਬ ਤਹਿਸੀਲ ਮਲੌਦ ਵਿਚ ਕਥਿਤ ਤੌਰ ਤੇ ਨਾਜਾਇਜ਼ ਕਬਜ਼ੇ ਕਰਨ ਦੀਆਂ ਚਰਚਾਵਾਂ ਹਨ। ਪ੍ਰੰਤੂ ਕਾਰਜ ਸਾਧਕ ਅਫ਼ਸਰ ਮਲੌਦ ਅਤੇ ਹੋਰ ਅਧਿਕਾਰੀ, ਕਰਮਚਾਰੀ ਖ਼ਾਮੋਸ਼ ਹਨ। ਹੁਣ ਪਹਿਲਾਂ ਇਨ੍ਹਾਂ ਨਜਾਇਜ਼ ਕਬਜ਼ਿਆਂ ਨੂੰ ਰੋਕਿਆ ਨਹੀਂ ਜਾਂਦਾ ਫਿਰ ਉਹੀ ਲੋਕ ਇਨ੍ਹਾਂ ਤੇ ਅਪਣਾ ਹੱਕ ਸਮਝਣ ਲੱਗ ਜਾਂਦੇ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਪੁਲਿਸ ਥਾਣਾ ਚੋਮੋਂ ਪਿੰਡ ਬਣ ਗਿਆ ਹੈ। ਕੁੱਝ ਲੋਕ ਮਨਮਰਜ਼ੀਆਂ ਕਰਦੇ ਵਿਖਾਈ ਦਿੰਦੇ ਹਨ। ਲੋਕ ਆਪਣੇ ਵਾਹਨਾਂ ਨੂੰ ਸੜਕ ਤੇ ਖੜ੍ਹਾ ਕਰਕੇ ਹੀ ਬਾਜ਼ਾਰ ਵਿੱਚ ਖ਼ਰੀਦੋ ਫ਼ਰੋਖ਼ਤ ਲਈ ਚਲੇ ਜਾਂਦੇ ਹਨ। ਜੇ ਕੋਈ ਆਖੇ ਤਾਂ ਝਗੜੇ ਨੂੰ ਥਾਂ ਹੋ ਜਾਂਦੀ ਹੈ। 40 ਪਿੰਡਾਂ ਦੇ ਲੋਕਾਂ ਦਾ ਰੋਜ਼ਾਨਾ ਮਲੌਦ ਸ਼ਹਿਰ ਨਾਲ ਸਿੱਧਾ ਵਾਸਤਾ ਹੋਣ ਕਾਰਨ ਆਉਣਾ ਜਾਣਾ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਖੰਨਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਸਮੱਸਿਆਵਾਂ ਵੱਲ ਨਿੱਜੀ ਤੌਰ ਤੇ ਧਿਆਨ ਦੇ ਕੇ ਆਵਾਜਾਈ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਵਲੋਂ 11 ਮੈਂਬਰੀ ਸਲਾਹਕਾਰ ਕੌਂਸਲ ਦਾ ਗਠਨ ਅਗਲੀ ਖ਼ਬਰ ਬਾਬਾ ਸਾਵਨ ਸਿੰਘ ਨਗਰ ਵਿਖੇ ਹੋਇਆ 21 ਮੈਂਬਰੀ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।