04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਜਗਤਾਰ ਸਿੰਘ ਸੋਮਲ ਮਲੌਦ (ਯੂ. ਐੱਸ. ਏ) ਦੀ ਯਾਦ ਵਿਚ 251 ਫਲਦਾਰ ਤੇ ਛਾਂਦਾਰ ਬੂਟੇ ਵੰਡੇ ਗਏ

ਅਜੀਤ ਡੈਸਕ 19-06-2026

ਮਲੌਦ, 18 ਜੂਨ (ਪੱਤਰ ਪ੍ਰੇਰਕ)-ਨੌਜਵਾਨ ਪ੍ਰਭਜੋਤ ਸਿੰਘ ਸੋਮਲ (ਯੂ. ਐੱਸ. ਏ) ਨੇ ਇੱਕ ਵਿਲੱਖਣ ਸੁਨੇਹਾ ਦਿੰਦਿਆਂ ਆਪਣੇ ਸਵਰਗੀ ਪਿਤਾ ਉੱਘੇ ਸੋਸ਼ਲ ਆਗੂ ਜਗਤਾਰ ਸਿੰਘ ਸੋਮਲ (ਯੂ. ਐੱਸ. ਏ) ਦੀ ਯਾਦ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਮਲੌਦ ਵਿਖੇ ਸੰਗਤਾਂ ਨੂੰ 251 ਫਲਦਾਰ ਅਤੇ ਛਾਂਦਾਰ ਬੂਟੇ ਵੰਡੇ ਗਏ। ਇਸ ਮੌਕੇ ਜਗਤਾਰ ਸਿੰਘ ਸੋਮਲ ਦੇ ਸੁਪਤਨੀ ਅਤੇ ਧੀਆਂ ਵੀ ਹਾਜ਼ਰ ਸਨ। ਇਸ ਮੌਕੇ ਪ੍ਰਭਜੋਤ ਸਿੰਘ ਸੋਮਲ ਨੇ ਕਿਹਾ ਕਿ ਭਾਵੇਂ ਅੱਜ ਦੇ ਜ਼ਮਾਨੇ ਵਿੱਚ ਅਸੀਂ ਹੋਰ ਬਹੁਤ ਕੁੱਝ ਕੰਮ ਕਾਰ ਕਰਦੇ ਹਾਂ ਪ੍ਰੰਤੂ ਸਭ ਤੋਂ ਅਹਿਮ ਗੱਲ ਵਾਤਾਵਰਣ ਦੀ ਪ੍ਰਦੁਸ਼ਿਤਾ ਦਾ ਮੁੱਦਾ ਹੈ। ਜਿਸ ਨੂੰ ਸ਼ੁੱਧ ਰੱਖਣ ਲਈ ਹਰੇਕ ਵਿਅਕਤੀ ਨੂੰ ਆਪੋ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਆਪਣੇ ਪਿਤਾ ਦੀ ਯਾਦ ਵਿੱਚ ਬੂਟੇ ਵੰਡ ਕੇ ਇਕ ਸੁਨੇਹੇ ਦੇ ਨਾਲ ਵਾਤਾਵਰਣ ਦੀ ਸੰਭਾਲ ਕਰਨ ਲਈ ਆਪਣੀ ਨਿੱਕੀ ਜਿਹੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਕੌਂਸਲਰ ਜੱਸਾ ਰੋੜੀਆਂ, ਮਾ. ਰਾਜ ਸਿੰਘ ਸਹਾਰਨ ਮਾਜਰਾ, ਫ਼ੌਜੀ ਪ੍ਰਕਾਸ਼ ਸਿੰਘ ਸੇਹਕੇ, ਡਾ. ਬਲਜਿੰਦਰਪਾਲ ਸਿੰਘ, ਜੀਤ ਸਿੰਘ ਸੋਮਲ, ਮਾ. ਤਰਨਜੀਤ ਸਿੰਘ, ਸਮੂਹ ਮੈਂਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਮਲੌਦ, ਮਾਲਵਾ ਸ਼ੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ, ਨਗਰ ਪੰਚਾਇਤ ਕੌਂਸਲਰ ਅਤੇ ਪਤਵੰਤੇ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਕੀ ਪੰਜਾਬ ਕਾਂਗਰਸ ਨੇ ਚੰਡੀਗੜ੍ਹ ’ਤੇ ਪੰਜਾਬ ਦਾ ਦਾਅਵਾ ਛੱਡ ਦਿੱਤਾ ਹੈ? ਅਗਲੀ ਖ਼ਬਰ ਪੰਜਾਬ ਵਿਚ ਸਕੂਲ ਮੁਖੀਆਂ ਦੀਆਂ 60% ਅਸਾਮੀਆਂ ਖਾਲੀ-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।