12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਲੱਖੋਵਾਲ ਦਾ ਨੌਜਵਾਨ ਮਨੀ 7 ਦਿਨ ਹਸਪਤਾਲ 'ਚ ਲੜਦਾ ਰਿਹਾ ਮੌਤ ਨਾਲ ਜੰਗ

ਅਜੀਤ ਡੈਸਕ 09-05-2026
ਮਾਛੀਵਾੜਾ ਸਾਹਿਬ, 8 ਮਈ (ਰਾਜਦੀਪ ਸਿੰਘ ਅਲਬੇਲਾ)-ਖ਼ੂਨੀ ਝੜਪ ਦੌਰਾਨ ਨੌਜਵਾਨ ਗਗਨਦੀਪ ਸਿੰਘ ਵਾਸੀ ਹੇਡੋਂ ਬੇਟ ਬੀਤੀ 1 ਮਈ ਨੂੰ ਰਤੀਪੁਰ ਰੋਡ 'ਤੇ ਇੱਕ ਕਾਲੋਨੀ ਵਿਚ ਕਤਲ ਹੋ ਗਿਆ ਸੀ ਅਤੇ ਉਸ ਦਾ ਸਾਥੀ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਉਸ ਦਿਨ ਤੋਂ ਲੈ ਕੇ ਅੱਜ 7 ਦਿਨ ਤੱਕ ਨੌਜਵਾਨ ਮਨਪ੍ਰੀਤ ਸਿੰਘ ਮਨੀ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜਦਾ ਰਿਹਾ ਪਰ ਅੱਜ ਉਸ ਦੀ ਮੌਤ ਹੋ ਗਈ | ਲੱਖੋਵਾਲ ਦੇ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ ਦੀ ਖ਼ੂਨੀ ਝੜਪ ਤੋਂ ਦੂਸਰੇ ਦਿਨ ਮੌਤ ਦੀ ਖ਼ਬਰ ਪੁਲਿਸ ਨੇ ਪੱਤਰਕਾਰਾਂ ਨੂੰ ਦਿੱਤੀ ਸੀ ਪਰ ਬਾਅਦ ਵਿਚ ਪਤਾ ਲੱਗਾ ਕਿ ਜਦੋਂ ਉਸ ਨੂੰ ਪੋਸਟਮਾਰਟਮ ਲਈ ਸਮਰਾਲਾ ਲਿਆਂਦਾ ਜਾ ਰਿਹਾ ਸੀ ਤਾਂ ਉਸ ਦੇ ਸਾਹ ਮੁੜ ਤੋਂ ਚੱਲਣ ਲੱਗੇ | ਉਸ ਨੰੂ ਇਲਾਜ ਲਈ ਪੀ. ਜੀ. ਆਈ. ਦਾਖਲ ਕਰਵਾਇਆ ਅਤੇ ਪਰਿਵਾਰ ਵਲੋਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਕਿ ਨੌਜਵਾਨ ਪੁੱਤ ਦੀ ਜਾਨ ਬਚਾਈ ਜਾ ਸਕੇ | ਮਨਪ੍ਰੀਤ ਸਿੰਘ ਦੇ ਸਿਰ ਵਿਚ ਗੰਡਾਸੇ ਨਾਲ ਬੜਾ ਡੂੰਘਾ ਜ਼ਖ਼ਮ ਸੀ ਅਤੇ ਉਹ ਇਲਾਜ ਦੌਰਾਨ ਕੋਮਾ ਵਿਚ ਹੀ ਰਿਹਾ ਅਤੇ ਅਖੀਰ ਦਮ ਤੋੜ ਗਿਆ | ਉਸ ਦੀ ਮੌਤ ਦੀ ਪਹਿਲਾਂ ਫੈਲੀ ਖ਼ਬਰ ਆਖ਼ਰ ਸੱਚ ਹੀ ਸਾਬਤ ਹੋਈ | ਪੀ. ਜੀ. ਆਈ. ਹਸਪਤਾਲ ਵਿਖੇ ਉਸ ਦਾ ਇਲਾਜ ਚੱਲ ਰਿਹਾ ਸੀ | ਇਸ ਮੌਕੇ ਮਾਛੀਵਾੜਾ ਥਾਣਾ ਦੇ ਮੁਖੀ ਪਵਿੱਤਰ ਸਿੰਘ ਨੇ ਨੌਜਵਾਨ ਮਨੀ ਲੱਖੋਵਾਲ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਵੇਰੇ ਉਸ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਜਿਹੜੇ ਵੀ ਮੁਲਜ਼ਮ ਹਨ ਉਨ੍ਹਾਂ ਖ਼ਿਲਾਫ਼ ਹੁਣ 2 ਕਤਲਾਂ ਦਾ ਮਾਮਲਾ ਦਰਜ ਹੋਵੇਗਾ | ਥਾਣਾ ਮੁਖੀ ਨੇ ਕਿਹਾ ਕਿ ਬੇਸ਼ੱਕ ਇਸ ਮਾਮਲੇ ਵਿਚ ਪੁਲਿਸ ਵਲੋਂ 8 ਮੁਲਜ਼ਮ ਗਿ੍ਫ਼ਤਾਰ ਕਰ ਲਏ ਹਨ ਅਤੇ ਬਾਕੀ ਵੀ ਜਲਦ ਕਾਬੂ ਕਰ ਲਏ ਜਾਣਗੇ | ਨੌਜਵਾਨ ਮਨੀ ਦੀ ਮੌਤ ਤੋਂ ਬਾਅਦ ਪਿੰਡ ਲੱਖੋਵਾਲ 'ਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਦਾ ਪਿਤਾ ਪੁਲਿਸ ਕਰਮਚਾਰੀ ਸੀ ਅਤੇ ਉਸ ਦੀ ਵੀ ਮੌਤ ਹੋ ਚੁੱਕੀ ਹੈ | ਭਲਕੇ 9 ਮਈ ਨੂੰ ਪੋਸਟ ਮਾਰਟਮ ਕਰਵਾਉਣ ਉਪਰੰਤ ਪਿੰਡ ਲੱਖੋਵਾਲ ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ | ਮਾਛੀਵਾੜਾ ਤੇ ਆਸ ਪਾਸ ਦੇ ਪਿੰਡਾਂ ਦੇ ਵਿਚ ਸਹਿਮ ਦਾ ਮਾਹੌਲ ਹੈ ਕਿਉਂਕਿ ਕੁੱਝ ਦਿਨਾਂ ਤੋਂ ਇਲਾਕੇ ਦੇ ਵਿਚ ਘਟਨਾਵਾਂ ਵਾਪਰ ਰਹੀਆਂ ਹਨ |
ਪਿਛਲੀ ਖ਼ਬਰ 8 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਵਿਖੇ ਮਾਂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।