12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਵਿਖੇ ਮਾਂ ਦਿਵਸ ਮਨਾਇਆ

ਅਜੀਤ ਡੈਸਕ 09-05-2026
ਬੀਜਾ, 8 ਮਈ (ਕਸ਼ਮੀਰਾ ਸਿੰਘ ਬਗਲੀ)-ਮਾਂ ਦਿਵਸ ਨੂੰ ਸਮਰਪਿਤ ਬਾਬਾ ਜ਼ੋਰਾਵਰ ਸਿੰਘ ਫਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਮਿਊਜ਼ਿਕ ਟੀਚਰ ਸ਼ਾਲੂ ਗੋਰੀਆ ਦੇ ਜਥੇ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ | ਇਸ ਤੋਂ ਬਾਅਦ ਸਕੂਲ ਦੇ ਚਾਰੇ ਹਾਊਸਾਂ ਵਲੋਂ ਸਪੀਚਾਂ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਗਏ | ਅੱਜ ਦੇ ਸਮਾਗਮ ਦੀ ਖ਼ਾਸ ਪੇਸ਼ਕਸ਼ ਜਿਨ੍ਹਾਂ ਅਧਿਆਪਕਾਵਾਂ ਦੇ ਬੱਚੇ ਇਸੇ ਹੀ ਸਕੂਲ ਵਿਚ ਪੜ੍ਹਦੇ ਹਨ ਉਨ੍ਹਾਂ ਵਲੋਂ ਆਪਣੇ ਬੱਚਿਆਂ ਨਾਲ ਡਾਂਸ ਕਰ ਕੇ ਕੀਤੀ ਗਈ | ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਮਾਂ ਦਿਵਸ ਨੂੰ ਸਮਰਪਿਤ ਗੀਤਾਂ ਉੱਤੇ ਸੁੰਦਰ ਡਾਂਸ ਪੇਸ਼ ਕੀਤੇ ਗਏ, ਜਦਕਿ ਹੋਰ ਕਲਾਸਾਂ ਦੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਮਿਮਿਕਰੀ ਪੇਸ਼ ਕਰ ਕੇ ਸਰੋਤਿਆਂ ਦਾ ਮਨ ਮੋਹ ਲਿਆ ਗਿਆ | ਇਸ ਮੌਕੇ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਬਬਲੀਨ ਕੌਰ ਵਾਸੀ ਕਿਸ਼ਨਗੜ੍ਹ, ਜਿਸ ਨੇ ਪੰਜਾਬ ਭਰ ਵਿਚੋਂ ਚੌਥਾ ਅਤੇ ਲੁਧਿਆਣਾ ਜ਼ਿਲ੍ਹੇ ਵਿਚੋਂ ਦੂਸਰਾ ਰੈਂਕ ਹਾਸਲ ਕੀਤਾ, ਨੂੰ ਸਟੇਜ ਉੱਤੇ ਢੋਲ ਦੀ ਧੁਨ ਨਾਲ ਅਤੇ ਫੁੱਲਾਂ ਦੀ ਵਰਖਾ ਕਰ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਟੇਜ ਸੈਕਟਰੀ ਦੀ ਭੂਮਿਕਾ ਮਨਿੰਦਰ ਸਿੰਘ ਅਤੇ ਗੁਰਿੰਦਰ ਕੌਰ ਵਲੋਂ ਤਿਆਰ ਕੀਤੀਆਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਮਾਤਾਵਾਂ ਨੇ ਹਾਜ਼ਰੀ ਭਰੀ | ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਅÏਰਤਾਂ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਹੱਕ ਅਤੇ ਸਨਮਾਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ | ਇਸ ਉਪਰੰਤ ਹਾਜ਼ਰ ਮਾਤਾਵਾਂ ਲਈ ਮਨੋਰੰਜਕ ਖੇਡਾਂ ਵੀ ਕਰਵਾਈਆਂ ਗਈਆਂ | ਸਕੂਲ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਸਮਾਗਮ ਦੀ ਸਫਲਤਾ ਲਈ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |
ਪਿਛਲੀ ਖ਼ਬਰ ਲੱਖੋਵਾਲ ਦਾ ਨੌਜਵਾਨ ਮਨੀ 7 ਦਿਨ ਹਸਪਤਾਲ 'ਚ ਲੜਦਾ ਰਿਹਾ ਮੌਤ ਨਾਲ ਜੰਗ ਅਗਲੀ ਖ਼ਬਰ ਮਲੌਦ ਦੇ ਨਾਇਬ ਤਹਿਸੀਲਦਾਰ ਨੂੰ ਮੁਅੱਤਲ ਕਰ ਕੇ ਫ਼ਾਜ਼ਿਲਕਾ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।