06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡੀ. ਪੀ. ਐੈੱਸ. ਜੂਨੀਅਰ ਮਾਛੀਵਾੜਾ ਵਿਖੇ ਵਿਸਾਖੀ ਦਿਹਾੜਾ ਮਨਾਇਆ

ਅਜੀਤ ਡੈਸਕ 17-04-2026
ਮਾਛੀਵਾੜਾ ਸਾਹਿਬ, 16 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਡੀ. ਪੀ. ਐੈੱਸ. ਜੂਨੀਅਰ ਨੇ ਵਿਸਾਖੀ ਦੇ ਤਿਉਹਾਰ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਦੌਰਾਨ ਨੰਨੇ ਸਿੱਖਿਆਰਥੀਆਂ ਨੇ ਕਲਾ, ਸਭਿਆਚਾਰ ਅਤੇ ਅਨੁਭਵੀ ਸਿੱਖਿਆ ਦਾ ਸਾਂਝਾ ਮਿਸ਼ਰਣ ਪੇਸ਼ ਕੀਤਾ | ਪਲੇਅ ਵੇਅ ਦੇ ਵਿਦਿਆਰਥੀਆਂ ਨੇ ਬਲਾਕ ਪੇਂਟਿੰਗ ਰਾਹੀਂ ਆਪਣੀ ਸਿਰਜਣਾਤਮਿਕਤਾ ਦੀ ਪੜਚੋਲ ਕੀਤੀ, ਕਣਕ ਦੇ ਬੱਲੀਆਂ ਦੀਆਂ ਸੁੰਦਰ ਚੀਜ਼ਾਂ ਤਿਆਰ ਕੀਤੀਆਂ | ਜਦਕਿ ਪ੍ਰੀ-ਨਰਸਰੀ ਦੇ ਬੱਚਿਆਂ ਨੇ ਇੱਕ ਮਜ਼ੇਦਾਰ ਕਾਗ਼ਜ਼ ਪਾੜਨ ਅਤੇ ਪੇਸਟ ਕਰਨ ਵਾਲੀ ਗਤੀਵਿਧੀ 'ਚ ਭਾਗ ਲਿਆ | ਨਰਸਰੀ ਦੇ ਵਿਦਿਆਰਥੀਆਂ ਨੇ ਉਂਗਲਾਂ ਦੀ ਪੇਂਟਿੰਗ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ | ਇਸ ਮੌਕੇ ਵੱਖ-ਵੱਖ ਤਰਾਂ ਦੇ ਪਕਵਾਨਾਂ ਬਣਾਏ ਗਏ | ਗ੍ਰੇਡ 1 ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਕਣਕ ਦੇ ਦਾਣਿਆਂ ਦੀਆਂ ਡੰਡੀਆਂ ਨੂੰ ਪੇਂਟ ਕਰ ਕੇ ਹੋਰ ਆਕਰਸ਼ਕ ਬਣਾਇਆ | ਬੱਚਿਆਂ ਨੇ ਢੋਲ ਦੀ ਥਾਪ 'ਤੇ ਭੰਗੜਾ ਪਾਇਆ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ, ਚੰਨੀ ਬਣੇ ਮੁੱਖ ਮਹਿਮਾਨ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸੰਬੰਧੀ ਕਰਵਾਇਆ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।