06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਅਜੀਤ ਡੈਸਕ 14-04-2026
ਬੀਜਾ, 13 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਵਿਖੇ ਵਿਸਾਖੀ ਅਤੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਭਾਵਪੂਰਣ ਅਤੇ ਸਾਂਸਕਿ੍ਤਿਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਐਲ. ਕੇ. ਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੁਖਮਨ ਕੌਰ ਦੇ ਜਥੇ ਵੱਲੋਂ ਰੂਹਾਨੀ ਸ਼ਬਦ ਕੀਰਤਨ ਨਾਲ ਕੀਤੀ ਗਈ | ਇਸ ਤੋਂ ਬਾਅਦ ਨੌਵੀਂ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਆਪਣੇ ਸੁਰੀਲੇ ਗੀਤ ਨਾਲ ਸਭ ਨੂੰ ਮੋਹ ਲਿਆ | ਪ੍ਰਾਇਮਰੀ ਬਲਾਕ ਦੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਐਲ. ਕੇ. ਜੀ ਏ ਕਲਾਸ ਵਿਚੋਂ ਜਸਜੋਤ ਕੌਰ ਨੇ ਪਹਿਲਾ ਅਤੇ ਸੁਖਮਨ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ, ਜਦੋਂ ਕਿ ਐਲ. ਕੇ. ਜੀ ਬੀ ਕਲਾਸ ਵਿਚੋਂ ਅਵੀਜੋਤ ਸਿੰਘ ਅਤੇ ਗੁਰਲੀਨ ਕੌਰ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਾਹਿਬਜੋਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਯੂ. ਕੇ. ਜੀ ਦੇ ਦੋਨੋਂ ਸੈਕਸ਼ਨਾਂ ਵਿਚੋਂ ਹਰਜੋਤ ਸਿੰਘ ਅਤੇ ਅਤੀਕਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਪਰਮਪਾਲ ਕੌਰ ਅਤੇ ਵਿਰਾਸਪੁਰੀ ਨੇ ਦੂਸਰਾ ਸਥਾਨ ਹਾਸਲ ਕੀਤਾ |
ਪਹਿਲੀ ਜਮਾਤ ਦੇ ਦੋਨੋਂ ਸੈਕਸ਼ਨਾਂ ਵਿੱਚੋਂ ਏਕਨੂਰ ਕੌਰ ਅਤੇ ਮਨਰਾਜ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਸੁਖਮਨ ਕੌਰ ਅਤੇ ਗੁਰਸਾਹਿਬ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ | ਦੂਜੀ ਏ ਜਮਾਤ ਵਿੱਚੋਂ ਜਸਕੀਰਤ ਸਿੰਘ ਨੇ ਪਹਿਲਾ ਅਤੇ ਮਨਕੀਰਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ, ਜਦੋਂ ਕਿ ਦੂਜੀ ਬੀ ਜਮਾਤ ਵਿਚੋਂ ਹਰੀਕੇਸ਼ ਕੌਰ ਨੇ ਪਹਿਲਾ ਅਤੇ ਦਿਲਪ੍ਰੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਤੀਜੀ ਜਮਾਤ ਵਿਚੋਂ ਗੁਰਨੀਤ ਕੌਰ ਨੇ ਪਹਿਲਾ ਅਤੇ ਸਿਮਰਨਦੀਪ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ, ਜਦੋਂ ਕਿ ਚੌਥੀ ਜਮਾਤ ਵਿਚੋਂ ਹਰਸਿਮਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਗੁਰਬਾਜ ਸਿੰਘ ਤੇ ਮੁਕੁਲ ਕੁਮਾਰ ਨੇ ਸਾਂਝੇ ਤੌਰ ਤੇ ਦੂਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਪੰਜਵੀਂ ਜਮਾਤ ਵਿੱਚੋਂ ਜਸਲੀਨ ਕੌਰ ਅਤੇ ਅਰਮਾਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਸਹਿਨੂਰ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਗੁਰਦੀਪ ਸਿੰਘ ਕਾਹਲੋਂ ਵੱਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਅਤੇ ਸਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਗਜ਼ਟ ਨੋਟੀਫ਼ਿਕੇਸ਼ਨ ਦੀਆਂ ਧੱਜੀਆਂ ਉੱਡੀਆਂ, ਵਾਰਡਬੰਦੀ 'ਚ ਹੋਈਆਂ ਵੱਡੀਆਂ ਬੇਨਿਯਮੀਆਂ ਅਗਲੀ ਖ਼ਬਰ ਕਿੰਡਰ ਗਾਰਟਨ ਸਕੂਲ ਸਮਰਾਲਾ 'ਚ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।