26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਨਗਰ ਕੀਰਤਨ ਦਾ ਭਰਵਾਂ ਸਵਾਗਤ

ਅਜੀਤ ਡੈਸਕ 11-04-2026
ਮਲੌਦ, 10 ਅਪ੍ਰੈਲ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਥ ਖ਼ਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਤੇ ਸ੍ਰੀਮਾਨ 111 ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਸੱਚਖੰਡ ਗਮਨ ਦੇ 100 ਸਾਲਾ ਦਿਵਸ ਸਬੰਧੀ ਅਤੇ ਸੰਤ ਖ਼ਾਲਸਾ ਦਲ ਦੇ ਬਾਨੀ ਸ੍ਰੀਮਾਨ 111 ਸੰਤ ਬਲਵੰਤ ਸਿੰਘ ਜੀ ਮਹਾਰਾਜ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਪ੍ਰਕਾਸ਼ ਦਿਵਸ ਸਬੰਧੀ ਮਹਾਨ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਸੱਚਖੰਡ ਸ੍ਰੀ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਭੱਠਾ ਸਾਹਿਬ, ਚੰਗਾਲ, ਬੰਗਾਵਾਲੀ, ਬੇਨੜਾ, ਭਸੌੜ, ਸੰਗਾਲਾ, ਸੰਗਾਲੀ, ਗੁਰਦੁਆਰਾ ਸੁਖ ਸਾਗਰ ਸਾਹਿਬ ਬਾਲੇਵਾਲ-ਭੋਗੀਵਾਲ ਸਾਹਿਬ ਹੁੰਦੇ ਹੋਏ ਸਮਾਗਮ ਦੀ ਸੰਪੂਰਨਤਾ ਮੌਕੇ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੌੜਾ ਸਾਹਿਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਮੌਕੇ ਸੰਤ ਹਰਬੇਅੰਤ ਸਿੰਘ, ਸੰਤ ਜਸਵੰਤ ਸਿੰਘ ਗੁਰਦੁਆਰਾ ਸਿਧਾਣਾ ਸਾਹਿਬ, ਸੰਤ ਸੁਖਵਿੰਦਰ ਸਿੰਘ, ਸੰਤ ਸੁਖਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਬਲਜੀਤ ਸਿੰਘ ਫੱਕਰ, ਬਾਬਾ ਮੱਖਣ ਦਾਸ ਭੈਣੀ ਮਹਿਰਾਜ, ਸੰਤ ਸ਼ਮਸ਼ੇਰ ਸਿੰਘ ਰਿਸ਼ੀ, ਮਹੰਤ ਬਲਜੀਤ ਦਾਸ ਡੇਰਾ ਖੂਹੀ ਵਾਲਾ ਕੂਹਲੀ ਕਲਾਂ, ਸੰਤ ਬਾਬਾ ਝੰਡਾ ਸਿੰਘ, ਬਾਬਾ ਏਕਮ ਸਿੰਘ ਸਿੱਧਸਰ ਸਾਹਿਬ ਨਿਜ਼ਾਮਪੁਰ ਵਾਲੇ, ਮਹੰਤ ਕੁਲਦੀਪ ਦਾਸ ਉਦਾਸੀਨ ਡੇਰਾ ਕੰਗਣਵਾਲ, ਸੰਤ ਉਮਰਾਉ ਸਿੰਘ ਲੰਮਿਆਂ ਸਾਹਿਬ, ਮਹੰਤ ਸ਼ੇਰ ਜੰਗ ਚੰਦ ਜਸਪਾਲ ਬਾਂਗਰ, ਸੰਤ ਜਸਦੇਵ ਸਿੰਘ ਲੋਹਟਬੱਦੀ, ਸੰਤ ਮਨੋਹਰ ਸਿੰਘ ਚੰਡੀਗੜ੍ਹ ਵਾਲਿਆਂ ਵਾਲਿਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |
ਪਿਛਲੀ ਖ਼ਬਰ 'ਪੰਜਾਬ ਯੂਨੀਵਰਸਿਟੀ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ' ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਏ. ਐੱਸ. ਕਾਲਜ ਦੇ 5 ਵਿਦਿਆਰਥ... ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਘਾਟ, ਪੜ੍ਹਾਈ ਪ੍ਰਭਾਵਿਤ-ਧਰਮਜੀਤ ਢਿੱਲੋਂ, ਮਨੋਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।