02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਇੰਡੀਆ ਈ. ਐਮ. ਐਸ. ਪ੍ਰੋਜੈਕਟ ਨੂੰ ਪੰਜਾਬ ਸਰਕਾਰ ਦੀ ਮਿਸ਼ਨ ਸਵੱਛ ਕਵਚ ਪਹਿਲ ਦਾ ਹਿੱਸਾ ਬਣਾਇਆ ਗਿਆ

ਅਜੀਤ ਡੈਸਕ 30-03-2026
ਖੰਨਾ, 29 ਮਾਰਚ (ਹਰਜਿੰਦਰ ਸਿੰਘ ਲਾਲ)-ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਸ਼ੂ ਜੈਨ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡਾਂ ਵਿੱਚ ਐਮਰਜੈਂਸੀ ਮੈਡੀਕਲ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਕਿਸਚਨ ਮੈਡੀਕਲ ਕਾਲਜ ਲੁਧਿਆਣਾ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਐਮਰਜੈਂਸੀ ਮੈਡੀਕਲ ਸਰਵਿਸਿਜ਼ ਅਧੀਨ ਡਾ. ਸੁਦੀਪ ਸਿੱਧੂ ਐਸ. ਐਮ. ਓ. ਮਾਨੂੰਪੁਰ ਦੀ ਅਗਵਾਈ ਵਿੱਚ ਬਲਾਕ ਮਾਨੂੰਪੁਰ ਵਿਖੇ ਬਲਾਕ ਪੱਧਰੀ ਟਰੇਨਿੰਗ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ | ਇਹ ਪਹਿਲ ਨੈਸ਼ਨਲ ਸਿਹਤ ਰਿਸਰਚ ਪ੍ਰਇਰਟੀ ਪ੍ਰਾਜੈਕਟ ਅਧੀਨ ਹੈ ਜਿਸਦਾ ਮੁੱਖ ਉਦੇਸ਼ ਕਮਿਊਨਿਟੀ ਵਿੱਚ ਮਜ਼ਬੂਤ ਐਮਰਜੈਂਸੀ ਮੈਡੀਕਲ ਸਿਸਟਮ ਲਾਗੂ ਕਰਨਾ ਹੈ | ਇਸ ਪ੍ਰਾਜੈਕਟ ਅਧੀਨ ਡਾ .ਗਗਨਦੀਪ ਸਿੰਘ ਗਰੋਵਰ ਅਸਿਸਟੈਂਟ ਡਾਇਰੈਕਟਰ, ਡਾ. ਅਮਨਦੀਪ ਕੌਰ, ਡਾ. ਅਸ਼ੂ, ਡਾ. ਜੇਯਾਰਾਜ ਡੀ ਪਾਂਡੀਅਨ, ਡਾ. ਥੇਜਸ ਵਰਘੀਸ, ਡਾ. ਲਿਡੀਆ ਸੋਲੋਮਨ, ਡਾ. ਤਪਸਿਆ ਧਰ, ਡਾ. ਪਿੰਕੀ ਪਰਗਲ, ਡਾ. ਗੁਰਬੇਜ, ਡਾ. ਨਿਧੀ ਸ਼ਾਜਨ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਇਸ ਟਰੇਨਿੰਗ ਦੌਰਾਨ ਫਰੰਟਲਾਇਨ ਸਿਹਤ ਕਰਮਚਾਰੀਆਂ ਆਸਾ, ਏ. ਐਨ ਐਮ. ਅਤੇ ਸੀ. ਐਚ. ਓ ਨੂੰ ਜਰੂਰੀ ਜਾਨ ਬਚਾਉਣ ਵਾਲੀਆਂ ਕੌਸਲ ਜਿਵੇਂ ਕਿ ਸੀ. ਪੀ. ਆਰ, ਤੁਰੰਤ ਮੁੱਢਲੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਜੋ ਐਮਰਜੈਂਸੀ 'ਚ ਗੋਲਡਨ ਮਿੰਟਸ ਦੌਰਾਨ ਤੁਰੰਤ ਅਤੇ ਸਹੀ ਕਾਰਵਾਈ ਕੀਤੀ ਜਾ ਸਕੇ | ਇਸਤੋਂ ਇਲਾਵਾ 108 ਐਂਬੂਲੈਂਸ ਸੇਵਾ ਅਤੇ ਗੁੱਡ ਸਮੈਰੀਟਨ ਪਾਲਿਸੀ ਬਾਰੇ ਵੀ ਜਾਣਕਾਰੀ ਦਿੱਤੀ ਗਈ | ਹਰ ਸੈਟਰ ਨੂੰ 2 ਸੀ ਪੀ ਆਰ ਮੈਨਿਕਿਨ ਕਿੱਟਾਂ ਅਤੇ ਜਾਗਰੂਕਤਾ ਚਾਰਟ ਵੀ ਦਿੱਤੇ ਗਏ | ਇਸ ਸਮੇਂ ਡਾ. ਮੇਲਕੀ ਐਸ ਬੁਨਯਾਨ ਪ੍ਰਾਜੈਕਟ ਰਿਸਰਚ ਸਾਇੰਟਿਸਟ ਨੇ ਦੱਸਿਆ ਕਿ ਹੁਣ ਇਹ ਸਿਹਤ ਕਰਮਚਾਰੀ ਆਪਣੇ ਪਿੰਡਾਂ ਵਿੱਚ ਹੋਰ ਲੋਕਾ ਨੂੰ ਟਰੇਨਿੰਗ ਦੇਣਗੇ | ਇਸ ਦਾ ਅੰਤਿਮ ਮਕਸਦ ਹਰ ਪਿੰਡ ਵਿੱਚ ਘੱਟੋ ਘੱਟ 5 ਸਰਟੀਫਾਇਡ ਫਸਟ ਰਿਸਪਾਡਰ ਤਿਆਰ ਕਰਨਾ ਹੈ ਤਾਂ ਜੋ ਕਿਸੇ ਵਿਅਕਤੀ ਨੂੰ ਐਮਰਜੈਂਸੀ ਦੇ ਨਾਜ਼ੁਕ ਸਮੇਂ ਦੌਰਾਨ ਡਾਕਟਰੀ ਸਹਾਇਤਾ ਮਿਲਣ ਤੱਕ ਤੁਰੰਤ ਮੁੱਢਲੀ ਸਹਾਇਤਾ ਮਿਲ ਸਕੇ | ਇਸ ਸਮੇਂ ਨਿਕੋਲਸ ਨਾਓਰੇਮ ਪ੍ਰਾਜੈਕਟ ਰਿਸਰਚ ਸਾਇੰਟਿਸਟ, ਲਵਦੀਪ, ਪੂਜਾ ਅਤੇ ਮਹਰੂਨ( ਤਿੰਨੋ ਪ੍ਰਾਜੈਕਟ ਨਰਸ), ਬੀ. ਈ. ਈ ਗੁਰਦੀਪ ਸਿੰਘ ਵਲ਼ੋ ਟਰੇਨਿੰਗ ਦਿੱਤੀ ਗਈ |
ਪਿਛਲੀ ਖ਼ਬਰ ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਦੀ 19ਵੀਂ ਸਾਲਾਨਾ ਅਥਲੈਟਿਕ ਮੀਟ ਸ਼ੁਰੂ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਕੂਹਲੀ ਖ਼ੁਰਦ ਦੇ ਸਾਲਾਨਾ ਨਤੀਜੇ ਐਲਾਨੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।